Image default
takneek

ਸਮਾਰਟਫੋਨ ਸਾਈਲੈਂਟ ਹੋਣ ਦੇ ਬਾਅਦ ਵੀ ਮਿਸ ਨਹੀਂ ਹੋਵੇਗੀ ਜ਼ਰੂਰੀ ਕਾਲ, ਬਸ ਕਰਨੀ ਹੋਵੇਗੀ ਇਹ ਸੈਟਿੰਗ

ਸਮਾਰਟਫੋਨ ਸਾਈਲੈਂਟ ਹੋਣ ਦੇ ਬਾਅਦ ਵੀ ਮਿਸ ਨਹੀਂ ਹੋਵੇਗੀ ਜ਼ਰੂਰੀ ਕਾਲ, ਬਸ ਕਰਨੀ ਹੋਵੇਗੀ ਇਹ ਸੈਟਿੰਗ

 

 

ਨਵੀਂ ਦਿੱਲੀ, 31 ਜਨਵਰੀ (ਡੇਲੀ ਪੋਸਟ ਪੰਜਾਬੀ)- ਸਮਾਰਟਫੋਨ ਅੱਜ ਸਾਡੇ ਜੀਵਨ ਦਾ ਅਨਿਖੜਵਾਂ ਅੰਗ ਬਣ ਗਿਆ ਹੈ। ਅਸੀਂ ਆਪਣੇ ਦੋਸਤਾਂ ਤੇ ਪਰਿਵਾਰ ਦੇ ਲੋਕਾਂ ਨਾਲ ਜੁੜਨ, ਕੰਮ ਨਾਲ ਜੁੜੇ ਅਪਡੇਟ ਹਾਸਲ ਕਰਨ ਤੇ ਮਨੋਰੰਜਨ ਕਰਨ ਲਈ ਆਪਣੇ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ। ਇੰਟਰਨੈੱਟ ਦਾ ਇਸਤੇਮਾਲ ਕਰਕੇ ਸਮਾਰਟਫੋਨ ਤੋਂ ਆਨਲਾਈਨ ਟਿਕਟ ਬੁੱਕ ਕਰ ਸਕਦੇ ਹਨ, ਬਿਲ ਪੇਮੈਂਟ ਤੇ ਹੋਰ ਵੀ ਬਹੁਤ ਸਾਰੇ ਕੰਮ ਕਰ ਸਕਦੇ ਹਨ ਪਰ ਕਦੇ-ਕਦੇ ਅਸੀਂ ਆਪਣੇ ਫੋਨ ਨੂੰ ਸਾਈਲੈਂਟ ਮੋਡ ਵਿਚ ਰੱਖ ਦਿੰਦੇ ਹਾਂ ਤਾਂ ਕਿ ਸਾਨੂੰ ਕੋਈ ਪ੍ਰੇਸ਼ਾਨ ਨਾ ਕਰੇ ਪਰ ਜੇਕਰ ਕੋਈ ਮਹੱਤਵਪੂਰਨ ਕਾਲ ਜਾਂ ਮੈਸੇਜ ਆਏ ਤਾਂ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ। ਜੇਕਰ ਤੁਸੀਂ ਉਸ ਕਾਲ ਨੂੰ ਮਿਸ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਆਪਣੇ ਸਮਾਰਟਫੋਨ ਵਿਚ ਸੈਟਿੰਗ ਕਰਕੇ ਅਜਿਹਾ ਕਰ ਸਕਦੇ ਹੋ।

Advertisement

ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਆਪਣਾ ਸਮਾਰਟਫੋਨ ਸਾਈਲੈਂਟ ਮੋਡ ਕਰਕੇ ਰੱਖ ਕੇ ਭੁੱਲ ਜਾਂਦੇ ਹਨ ਜਾਂ ਸੌਂ ਜਾਂਦੇ ਹਨ। ਅਜਿਹੇ ਵਿਚ ਉਨ੍ਹਾਂ ਦੇ ਮਾਤਾ-ਪਿਤਾ ਜਾਂ ਦੋਸਤ ਕਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਪਤਾ ਨਹੀਂ ਲੱਗਦਾ। ਜਦੋਂ ਕਈ ਵਾਰ ਫੋਨ ਕਰਨ ‘ਤੇ ਵਿਅਕਤੀ ਫੋਨ ਨਹੀਂ ਉਠਾਉਂਦਾ ਤਾਂ ਉਨ੍ਹਾਂ ਨੂੰ ਫਿਕਰ ਹੋਣ ਲੱਗਦੀ ਹੈ। ਅਜਿਹੇ ਵਿਚ ਇਹ ਟ੍ਰਿਕ ਮਦਦਗਾਰ ਸਾਬਤ ਹੋ ਸਕਦੀ ਹੈ।The Best Android Phones for 2024 | PCMag

ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਸਮਾਰਟਫੋਨ ਦੇ ਕਾਂਟੈਕਟ ਲਿਸਟ ਵਿਚ ਜਾਣਾ ਹੋਵੇਗਾ ਤੇ ਉਨ੍ਹਾਂ ਕਾਂਟੈਕਟਸ ਨੂੰ ਸਿਲੈਕਟ ਕਰਨਾ ਹੋਵੇਗਾ ਜਿਨ੍ਹਾਂ ਦਾ ਫੋਨ ਤੁਸੀਂ ਕਦੇ ਵੀ ਮਿਸ ਨਹੀਂ ਕਰਨਾ ਚਾਹੁੰਦੇ। ਭਾਵੇਂ ਤੁਹਾਡਾ ਫੋਨ ਸਾਈਲੈਂਟ ਮੋਡ ‘ਤੇ ਹੀ ਕਿਉਂ ਨਾ ਹੋਵੇ। ਤੁਸੀਂ ਆਪਣੇ ਪਰਿਵਾਰਕ ਮੈਂਬਰਾਂ, ਆਪਣੇ ਦੋਸਤਾਂ ਜਾਂ ਹੋਰ ਕਰੀਬੀ ਲੋਕਾਂ ਨੂੰ ਚੁਣ ਸਕਦੇ ਹੋ। ਕਾਂਟੈਕਟ ਨੂੰ ਚੁਣਨ ਲਈ ਤੁਹਾਨੂੰ ਉਸ ‘ਤੇ ਟੈਪ ਕਰਨਾ ਹੋਵੇਗਾ। ਇਸਦੇ ਬਾਅਦ ਕਾਂਟੈਕਟ ਦੇ ਉਪਰ ਤੁਹਾਨੂੰ ਸਟਾਰ ਦਾ ਸਾਈਨ ਚੁਣਨਾ ਹੋਵੇਗਾ। ਇਸ ਸਾਈਨ ਨੂੰ ਚੁਣਨ ਨਾਲ ਉਹ ਕਾਂਟੈਕਟ ਤੁਹਾਡੀ ਫੇਵਰੇਟ ਲਿਸਟ ਵਿਚ ਸ਼ਾਮਲ ਹੋ ਜਾਵੇਗਾ। ਤੁਸੀਂ ਜਿੰਨੇ ਚਾਹੋ ਓਨੇ ਲੋਕਾਂ ਦਾ ਨਾਂ ਇਸ ਲਿਸਟ ਵਿਚ ਸ਼ਾਮਲ ਕਰ ਸਕਦੇ ਹੋ।

ਫੇਵਰੇਟ ਲਿਸਟ ਵਿਚ ਕਾਂਟੈਕਟਸ ਨੂੰ ਜੋੜਨ ਦੇ ਬਾਅਦ ਤੁਹਾਨੂੰ ਆਪਣੇ ਸਮਾਰਟਫੋਨ ਦੀ ਸੈਟਿੰਗਸ ਵਿਚ ਜਾਣਾ ਹੋਵੇਗਾ। ਇਥੇ ਤੁਹਾਨੂੰ ਫੋਨ ਦੀ DND ਸੈਟਿੰਗ ਵਿਚ ਜਾਣਾ ਹੋਵੇਗਾ। ਇਥੇ ਤੁਹਾਨੂੰ ਕਾਲਸ ਦੇ ਆਪਸ਼ਨ ਵਿਚ ਫੇਵਰੇਟ ਨੂੰ ਸਿਲੈਕਟ ਕਰਨਾ ਹੋਵੇਗਾ। ਇਸ ਨੂੰ ਸਿਲੈਕਟ ਕਰਨ ਦੇ ਬਾਅਦ ਜੇਕਰ ਤੁਹਾਡਾ ਫੋਨ ਡੀਐੱਨਡੀ ਮੋਡ ‘ਤੇ ਵੀ ਹੋਵੇਗਾ ਉਦੋਂ ਵੀ ਤੁਹਾਡੀ ਜ਼ਰੂਰੀ ਕਾਲ ਮਿਲ ਨਹੀਂ ਹੋਵੇਗਾ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ।

Advertisement

Related posts

Gmail ਦਾ ਪਾਸਵਰਡ ਨਹੀਂ ਆ ਰਿਹਾ ਯਾਦ! ਤਾਂ ਘਬਰਾਓ ਨਾ, Smartphone ਨਾਲ ਕਰੋ ਸਮੱਸਿਆ ਹੱਲ

punjabdiary

ਅਣਚਾਹੇ ਕਾਲ ਤੇ ਮੈਸੇਜ ਨੂੰ ਕਰਨਾ ਚਾਹੁੰਦੇ ਹੋ ਬਲਾਕ ਤਾਂ ਇੰਝ ਕਰੋ TRAI DND ਐਪ ਦਾ ਇਸਤੇਮਾਲ

punjabdiary

ਖਤਮ ਨਹੀਂ ਹੋਈ Paytm ਦੀ ਮੁਸ਼ਕਲ, RBI ਦੇ ਐਕਸ਼ਨ ਦੇ ਬਾਅਦ 3 ਮਹੀਨਿਆਂ ‘ਚ 550 ਕਰੋੜ ਦੇ ਘਾਟੇ ਵਿਚ ਗਈ ਕੰਪਨੀ

punjabdiary

Leave a Comment