Image default
About us

ਸਮੁੰਦਰੀ ਤੂਫਾਨ ਬਿਪਰਜੋਇ ਜੱਖੂਆ ਤੋਂ 180 ਕਿਲੋਮੀਟਰ ਦੂਰ,ਅੱਜ ਸ਼ਾਮ ਤੱਕ ਮਚਾਏਗਾ ਤਬਾਹੀ: ਮੌਸਮ ਵਿਭਾਗ

ਸਮੁੰਦਰੀ ਤੂਫਾਨ ਬਿਪਰਜੋਇ ਜੱਖੂਆ ਤੋਂ 180 ਕਿਲੋਮੀਟਰ ਦੂਰ,ਅੱਜ ਸ਼ਾਮ ਤੱਕ ਮਚਾਏਗਾ ਤਬਾਹੀ: ਮੌਸਮ ਵਿਭਾਗ

 

 

 

Advertisement

ਨਵੀਂ ਦਿੱਲੀ, 15 ਜੂਨ (ਬਾਬੂਸ਼ਾਹੀ)- ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਸਵੇਰੇ ਕਿਹਾ ਕਿ ਸਮੁੰਦਰੀ ਤੁਫਾਨ ਬਿਪਰਜੋਇ ਜੋ ਇਸ ਵੇਲੇ ਉੱਤਰ-ਉੱਤਰ ਪੁਰਬ ਤੋਂ ਸੌਰਾਸ਼ਟਰ ਤੇ ਕੱਛ ਵੱਲ ਵੱਧ ਰਿਹਾ ਹੈ, ਜੱਖਾਊ ਤੋਂ 180 ਕਿਲੋਮੀਟਰ ਦੂਰ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤਿਊਨਜੇ ਨੇ ਦੱਸਿਆ ਕਿ ਸਮੁੰਦਰੀ ਤੂਫਾਨ ਬਿਪਰਜੋਇ ਸੌਰਾਸ਼ਟਰ ਤੇ ਕੱਛ ਵੱਲ ਵੱਧ ਰਿਹਾ ਹੈ। ਇਸ ਵੇਲੇ ਇਹ ਉੱਤਰ ਪੂਰਬ ਅਰਬ ਖਾੜੀ ’ਤੇ ਕੇਂਦਰਤ ਹੈ ਤੇ ਇਸਦੀਆਂ ਹਵਾਵਾਂ ਦੀ ਰਫਤਾਰ 125-135 ਕਿਲੋਮੀਟਰ ਪ੍ਰਤੀ ਘੰਟਾ ਹੈ ਜੋ ਵੱਧ ਕੇ 150 ਕਿਲੋਮੀਟਰ ਪ੍ਰਤੀ ਘੰਟਾ ਹੋ ਜਾਵੇਗੀ। ਇਹ ਸ਼ਾਮ ਤੱਕ ਤੱਟ ’ਤੇ ਪਹੁੰਚੇਗਾ ਤੇ ਜੱਖਾਊ ਨੇੜੇ ਸੌਰਾਸ਼ਟਰ ਕੱਛ ਤੱਟ ਨਾਲ ਟਕਰਾਏਗਾ। ਇਸ ਤੂਫਾਨ ਨੂੰ ਬਹੁਤ ਖਤਰਨਾਕ ਤੂਫਾਨ ਮੰਨਿਆ ਜਾ ਰਿਹਾ ਹੈ।
ਗੁਜਰਾਤ ਦੇ ਤੱਟਵਰਤੀ ਇਲਾਕਿਆਂ ਵਿਚ ਉੱਚੀਆਂ ਉੱਚੀਆਂ ਸਮੁੰਦਰੀ ਲਹਿਰਾਂ ਉਠਣ ਤੇ ਭਾਰੀ ਬਰਸਾਤ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਕੱਛ ਦੇ ਮੰਡਵੀ ਤੇ ਨਲੀਆ ਸ਼ਹਿਰਾਂ ਵਿਚ ਐਨ ਡੀ ਆਰ ਐਫ ਤੇ ਐਸ ਡੀ ਆਰ ਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਹੀਆਂ ਹਨ। ਭਾਰਤ ਫੌਜ ਨੇ ਵੀ ਤਿਆਰੀ ਖਿੱਚੀ ਹੈ ਤੇ ਲੋਕਾਂ ਨੂੰ ਰਾਹਤ ਦੇਣ ਵਾਸਤੇ ਸਰੋਤ ਜੁਟਾਏ ਹਨ।

Related posts

ਪੀ.ਐਸ.ਟੀ .ਈ.ਟੀ-2 ਪ੍ਰੀਖਿਆ ਵਿੱਚ 90.72 ਫ਼ੀਸਦੀ ਵਿਦਿਆਰਥੀ ਹੋਏ ਅਪੀਅਰ : ਹਰਜੋਤ ਸਿੰਘ ਬੈਂਸ

punjabdiary

ਨੌਜਵਾਨ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲੇ ਵਿਖੇ ਫੌਜ ਵਿੱਚ ਭਰਤੀ ਲਈ ਲੈ ਸਕਦੇ ਹਨ ਟਰੇਨਿੰਗ- ਡਿਪਟੀ ਕਮਿਸ਼ਨਰ

punjabdiary

ਫੌਜ ਵਿੱਚ ਭਰਤੀ ਲਈ ਨੌਜਵਾਨਾਂ ਲਈ ਸਰੀਰਕ ਅਤੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ- ਦਵਿੰਦਰ ਪਾਲ ਸਿੰਘ

punjabdiary

Leave a Comment