Image default
ਤਾਜਾ ਖਬਰਾਂ

ਸਮੁੰਦਰ ‘ਚ ਡੁੱਬਿਆ ਜਹਾਜ਼, 13 ਭਾਰਤੀਆਂ ਸਣੇ 3 ਸ਼੍ਰੀਲੰਕਾ ਮੈਂਬਰ ਸਨ ਸਵਾਰ, ਹਾਲੇ ਤੱਕ ਨਹੀਂ ਲੱਗਿਆ ਕੋਈ ਪਤਾ

ਸਮੁੰਦਰ ‘ਚ ਡੁੱਬਿਆ ਜਹਾਜ਼, 13 ਭਾਰਤੀਆਂ ਸਣੇ 3 ਸ਼੍ਰੀਲੰਕਾ ਮੈਂਬਰ ਸਨ ਸਵਾਰ, ਹਾਲੇ ਤੱਕ ਨਹੀਂ ਲੱਗਿਆ ਕੋਈ ਪਤਾ

 

 

 

Advertisement

ਓਮਾਨ, 17 ਜੁਲਾਈ (ਏਬੀਪੀ ਸਾਂਝਾ)- ਓਮਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਅਨੁਸਾਰ ਯਮਨ ਵੱਲ ਜਾ ਰਿਹਾ ਇੱਕ ਤੇਲ ਦਾ ਜਹਾਜ਼ ਸਮੁੰਦਰ ਵਿੱਚ ਡੁੱਬ ਗਿਆ ਹੈ। ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਮੁਤਾਬਕ ਇਸ ਤੇਲ ਟੈਂਕਰ ਦਾ ਨਾਂ ਪ੍ਰੈਸਟੀਜ ਫਾਲਕਨ ਦੱਸਿਆ ਜਾ ਰਿਹਾ ਹੈ, ਜਿਸ ‘ਤੇ ਸਵਾਰ 16 ਕ੍ਰੂ ਮੈਂਬਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਇਸ ਤੇਲ ਦੇ ਜਹਾਜ਼ ‘ਚ ਸਵਾਰ 16 ਕ੍ਰੂ ਮੈਂਬਰਾਂ ‘ਚੋਂ 13 ਭਾਰਤੀ ਨਾਗਰਿਕ ਅਤੇ ਤਿੰਨ ਸ੍ਰੀਲੰਕਾ ਦੇ ਨਾਗਰਿਕ ਦੱਸੇ ਜਾਂਦੇ ਹਨ, ਪਰ ਉਹ ਕਿੱਥੇ ਅਤੇ ਕਿਸ ਹਾਲਤ ‘ਚ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਓਮਾਨ ਦੇ ਸਮੁੰਦਰੀ ਸੁਰੱਖਿਆ ਕੇਂਦਰ ਦੇ ਅਨੁਸਾਰ, ਇਹ ਤੇਲ ਦਾ ਜਹਾਜ਼ ਪੂਰਬੀ ਅਫਰੀਕੀ ਦੇਸ਼ ਕੋਮੋਰੋਜ ਦਾ ਝੰਡਾ ਲੈ ਕੇ ਜਾ ਰਿਹਾ ਸੀ। ਮੰਗਲਵਾਰ ਨੂੰ ਇਹ ਤੇਲ ਟੈਂਕਰ ਓਮਾਨ ਦੀ ਮੁੱਖ ਉਦਯੋਗਿਕ ਦੁਕਮ ਬੰਦਰਗਾਹ ਨੇੜੇ ਡੁੱਬ ਗਿਆ ਅਤੇ ਚਾਲਕ ਦਲ ਦੇ ਮੈਂਬਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਟੈਂਕਰ ਯਮਨ ਵੱਲ ਜਾ ਰਿਹਾ ਸੀ, ਉਦੋਂ ਇਹ ਦੁਕਮ ਬੰਦਰਗਾਹ ਨੇੜੇ ਪਲਟ ਗਿਆ। ਟੈਂਕਰ ਦੇ ਪਲਟਣ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਅਧਿਕਾਰੀਆਂ ਨੇ ਤਲਾਸ਼ੀ ਅਤੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਪਰ ਤਾਜ਼ਾ ਜਾਣਕਾਰੀ ਅਨੁਸਾਰ ਟੈਂਕਰ ਵਿੱਚ ਸਵਾਰ ਲੋਕਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਮੀਡੀਆ ਰਿਪੋਰਟਾਂ ‘ਚ ਦੱਸਿਆ ਜਾ ਰਿਹਾ ਹੈ ਕਿ ਜੋ ਟੈਂਕਰ ਡੁੱਬਿਆ ਹੈ, ਉਹ ਕਰੀਬ 117 ਮੀਟਰ ਲੰਬਾ ਹੈ ਅਤੇ ਇਸ ਨੂੰ ਸਾਲ 2017 ‘ਚ ਬਣਾਇਆ ਗਿਆ ਸੀ।

ਸਮੁੰਦਰੀ ਸੁਰੱਖਿਆ ਕੇਂਦਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਇਹ ਕੋਮੋਰੋਜ ਦੇ ਝੰਡੇ ਵਾਲਾ ਇਹ ਤੇਲ ਦਾ ਟੈਂਕਰ ਰਾਸ ਮਦਰਾਕਾਹ ਦੇ ਦੱਖਣ ਪੂਰਬ ਦੀ ਦਿਸ਼ਾ ਵਿਚ 25NM ਡੁੱਬ ਗਿਆ ਹੈ। ਇਸ ਦੀ ਜਾਂਚ ਅਤੇ ਰਾਹਤ ਬਚਾਅ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

Advertisement

Related posts

ਅਹਿਮ ਖ਼ਬਰ – ਮਕਬੂਲ ਬ੍ਰਾਂਡ ਨਾਇਕੀ ਤੇ ਬਰਗਰ ਕਿੰਗ ਨੇ ਆਪਣੇ ਬੋਰਡ ਪੰਜਾਬੀ ਮਾਂ ਬੋਲੀ ‘ਚ ਲਗਾਏ

punjabdiary

ਫਤਹਿ ਫਾਊਂਡੇਸ਼ਨ ਨੇ ਮਹਿਲਾ ਦਿਵਸ ਜੱਚਾ ਬੱਚਾ ਨੂੰ ਫਲ ਵੰਡਕੇ ਮਨਾਇਆ

punjabdiary

ਅਹਿਮ ਖ਼ਬਰ – ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਵੀ ਵਿਧਾਨ ਸਭਾ ਦੇ ਬਾਹਰ ਧਰਨੇ ’ਤੇ ਬੈਠੇ

punjabdiary

Leave a Comment