Image default
About us

ਸਮੇਂ ਸਿਰ ਪੇਮੈਟ ਨਾ ਦੇਣ ਕਾਰਨ ਤਲਵੰਡੀ ਟੋਲ ਰੋਡ ਨੂੰ ਜੁਰਮਾਨਾ

ਸਮੇਂ ਸਿਰ ਪੇਮੈਟ ਨਾ ਦੇਣ ਕਾਰਨ ਤਲਵੰਡੀ ਟੋਲ ਰੋਡ ਨੂੰ ਜੁਰਮਾਨਾ

 

 

 

Advertisement

 

-ਡਿਪਟੀ ਕਮਿਸ਼ਨਰ ਵੱਲੋਂ ਕੌਂਸਲ ਦੀ ਮੀਟਿੰਗ ਕਰਕੇ ਜਾਰੀ ਕੀਤੇ ਆਦੇਸ਼
ਮੋਗਾ, 29 ਸਤੰਬਰ (ਬਾਬੂਸ਼ਾਹੀ)- ਮਾਇਕਰੋ ਸਮਾਲ/ਮੀਡੀਅਮ ਇੰਟਰਪ੍ਰਾਈਜ਼ਜ਼ ਡਿਵੈਲਪਮੈਂਟ ਐਕਟ ਵਿੱਚ ਇਹ ਉਪਬੰਧ ਹੈ ਕਿ ਜੇਕਰ ਕਿਸੇ ਵੀ ਮਾਇਕਰੋ/ਸਮਾਲ ਇੰਟਰਪ੍ਰਾਈਜ਼ਜ਼ ਦਾ ਵੈਂਡਰ ਉਸ ਪਾਸੋਂ ਬਤੌਰ ਪ੍ਰਚੇਜ਼ਰ ਪ੍ਰੋਡਕਟ ਖਰੀਦਣ ਜਾਂ ਸਰਵਿਸ ਲੈਣ ਉਪਰੰਤ ਪੇਮੈਂਟ ਨਹੀ ਦਿੰਦਾ ਤਾਂ ਐਕਟ ਦੇ ਉਪਬੰਧਾਂ ਅਨੁਸਾਰ ਸੈਲਰ (ਵੇਚਣ ਵਾਲਾ)/ਸਰਵਿਸ ਇੰਟਰਪ੍ਰਾਈਜਜ਼ ਜੋ ਕਿ ਉਦਯੋਗ ਵਿਭਾਗ ਨਾਲ ਰਜਿਸਟਰਡ ਹੋਵੇ, ਉਹ ਆਪਣੀ ਡੀਲੇਡ ਪੇਮੈਂਟ ਪ੍ਰਾਪਤ ਕਰਨ ਲਈ ਬਿਨ੍ਹਾਂ ਕਿਸੇ ਕੋਰਟ ਕਚਿਹਿਰੀ ਜਾਂ ਵਕੀਲਾਂ ਤੋ ਜ਼ਿਲ੍ਹਾ ਪੱਧਰੀ ਮਾਇਕਰੋ/ਸਮਾਲ ਫੈਸੀਲੀਟੇਸ਼ਨ ਕੌਂਸਲ ਦੇ ਸਨਮੁੱਖ ਆਪਣੀ ਕਲੇਮ ਰੈਫਰੰਸ ਪਟੀਸ਼ਨ ਦਾਇਰ ਕਰ ਸਕਦਾ ਹੈ।

ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਮਾਇਕਰੋ/ਸਮਾਲ ਇੰਟਰਪ੍ਰਾਈਜ਼ ਫੈਸੀਲੀਟੇਸ਼ਨ ਕੌਂਸਲ ਮੋਗਾ ਵੱਲੋਂ ਮਾਇਕਰੋ ਸਮਾਲ ਇੰਟਰਪ੍ਰਾਈਜ਼ਜ਼ ਦੀ ਡੀਲੇਡ ਪੇਮੈਂਟ ਸੁਰਖਿਅੱਤ ਕਰਨ ਸਬੰਧੀ ਕੌਂਸਲ ਦੀ 22ਵੀਂ ਮੀਟਿੰਗ ਆਯੋਜਿਤ ਕਰਵਾਈ। ਮੀਟਿੰਗ ਵਿੱਚ ਸਕੱਤਰ-ਕਮ-ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਸ਼੍ਰੀ ਸੁਖਮਿੰਦਰ ਸਿੰਘ ਰੇਖੀ, ਲੀਡ ਡਿਸਟ੍ਰਿਕ ਮੈਨੇਜਰ ਸ੍ਰੀ ਚਿਰਨਜੀਵ ਸਿੰਘ ਮੈਂਬਰ ਵਜੋਂ ਸ਼ਾਮਲ ਹੋਏ। ਕੌਂਸਲ ਦੀ ਮੀਟਿੰਗ ਵਿੱਚ ਮੈਸ: ਵਿੱਕੀ ਬਿਲਡਰਜ਼ ਮੋਗਾ ਵੱਲੋਂ ਮੈਸ: ਤਲਵੰਡੀ ਟੋਲ ਰੋਡ, ਸ੍ਰ: ਲਿਮ: (ਮੈਸ: ਐਸਲ ਲੁਧਿਆਣਾ ਤਲਵੰਡੀ ਟੋਲ ਰੋਡ ਲਿਮ) ਦੇ ਖਿਲਾਫ ਪੇਮੈਂਟ ਨਾ ਦੇਣ ਦਾ ਕੇਸ ਵਿਚਾਰਿਆ ਗਿਆ। ਪੇਮੈਂਟ ਨਾ ਦੇਣ ਕਰਕੇ ਕੌਂਸਲ ਵੱਲੋਂ ਉਕਤ ਐਕਟ ਦੇ ਉਪਬੰਧਾਂ ਤਹਿਤ ਤਲਵੰਡੀ ਟੋਲ ਰੋਡ ਪ੍ਰਾਈਵੇਟ ਲਿਮ. ਮੋਗਾ ਨੂੰ ਜੁਰਮਾਨਾ ਲਗਾ ਦਿੱਤਾ ਗਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੌਂਸਲ ਵਿੱਚ ਕੋਈ ਵੀ ਮੈਨੂਫੈਕਚਰਰ ਜਾਂ ਸਰਵਿਸ ਪ੍ਰੋਵਾਈਡਰ- ਜਿਵੇਂ ਵਕੀਲ, ਚਾਰਟਰਡ ਅਕਾਊਟੈਂਟ, ਟੀਚਰ ਟਿਊਸ਼ਨ ਵਾਲਾ ਵਿਅਕਤੀ, ਪਲੰਬਰ, ਬੁਟੀਕ, ਬਿਊਟੀ ਪਾਰਲਰ, ਮਕੈਨਿਕ ਸਰਵਿਸ ਸਟੇਸ਼ਨ, ਟੈਂਟ ਹਾਊਸ, ਬਿਲਡਰਜ਼, ਆਰਕੀਟੈਕਟ ਆਦਿ ਜਿਨ੍ਹਾਂ ਵਲੋ ਐਮ.ਐਸ.ਐਮ.ਈ ਐਕਟ-06 ਅਧੀਨ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਹੈ ਉਹ ਆਪਣੀ ਕਲੇਮ ਰੈਫਰੰਸ ਪਟੀਸ਼ਨ ਦਾਇਰ ਕਰ ਸਕਦਾ ਹੈ। ਉਦਯੋਗ ਵਿਭਾਗ ਨਾਲ ਰਜਿਸਟਰੇਸ਼ਨ ਕੇਵਲ ਸੈਲਰ ਜਾਂ ਸਰਵਿਸ ਪ੍ਰੋਵਾਈਡਰ ਦੀ ਹੀ ਜਰੂਰੀ ਹੈ।

Advertisement

ਜੇਕਰ ਸੇਲਰ ਜਾਂ ਸਰਵਿਸ ਪ੍ਰੋਵਾਈਡਰ ਜ਼ਿਲ੍ਹਾ ਮੋਗਾ ਦਾ ਹੈ ਤਾਂ ਉਸਦੇ ਕੇਸ ਦਾ ਅਧਿਕਾਰ ਖੇਤਰ ਮੋਗਾ ਹੀ ਰਹੇਗਾ ਭਾਵੇਂ ਕਿ ਖਰੀਦਦਾਰ ਭਾਰਤ ਵਿੱਚ ਕਿਸੇ ਥਾਂ ਦਾ ਵੀ ਹੋਵੇ। ਖਰੀਦਦਾਰ ਨੂੰ ਸਰਵਿਸ ਪ੍ਰੋਵਾਈਡਰ ਦੇ ਅਧਿਕਾਰ ਖੇਤਰ ਵਿਖੇ ਹੀ ਆਉਣਾ ਪਵੇਗਾ। ਇਸ ਸਬੰਧੀ ਜਾਣਕਾਰੀ ਲੈਣ ਲਈ ਕੋਈ ਵੀ ਮਾਇਕਰੋ ਸਮਾਲ ਇੰਟਰਪ੍ਰਾਈਜ਼ਜ਼ ਈ-ਮੇਲ ਆਈ msefcmoga@gmail.com ਤੇ ਮੇਲ ਕਰ ਸਕਦਾ ਹੈ ਅਤੇ ਸ੍ਰੀ ਸੁਖਮਿੰਦਰ ਸਿੰਘ ਰੇਖੀ, ਸਕੱਤਰ-ਕਮ-ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ, ਫੋਕਲ ਪੁਆਇੰਟ, ਮੋਗਾ ਨਾਲ ਮੋਬਾਇਲ ਨੰਬਰ-9888880556 ਤੇ ਸੰਪਰਕ ਵੀ ਕਰ ਸਕਦਾ ਹੈ।

Related posts

ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਫਰੀਦਕੋਟ ਵਿਖੇ ਭ੍ਰਿਸ਼ਟਾਚਾਰ ਵਿਰੋਧੀ ਸੈਮੀਨਾਰ ਦਾ ਆਯੋਜਨ

punjabdiary

1 ਦਸੰਬਰ ਤੋਂ ਬਦਲਣਗੇ ਸਿਮ ਖਰੀਦਣ ਦੇ ਨਿਯਮ, ਫਰਜ਼ੀ ਕਾਲਾਂ ਰੋਕਣ ਲਈ ਸਰਕਾਰ ਨੇ ਚੁੱਕਿਆ ਇਹ ਕਦਮ

punjabdiary

ਧਰਨਾ ਸ਼ਬਦ ਹੁਣ ਨਹੀਂ ਜੁੜੇਗਾ ਬਾਬਾ ਫਰੀਦ ਮੈਡੀਕਲ ਯੂਨੀਵਰਿਸਟੀ ਨਾਲ – ਉਪ-ਕੁਲਪਤੀ

punjabdiary

Leave a Comment