Image default
About us

ਸਰਕਾਰੀ ਬ੍ਰਜਿੰਦਰਾ ਕਾਲਜ ’ਚ ਬੀ.ਐੱਸ.ਸੀ. ਖੇਤੀਬਾੜੀ ਦਾ ਕੋਰਸ ਦੁਬਾਰਾ ਸ਼ੁਰੂ ਹੋਣ ਦੀ ਬਣੀ ਸੰਭਾਵਨਾ

ਸਰਕਾਰੀ ਬ੍ਰਜਿੰਦਰਾ ਕਾਲਜ ’ਚ ਬੀ.ਐੱਸ.ਸੀ. ਖੇਤੀਬਾੜੀ ਦਾ ਕੋਰਸ ਦੁਬਾਰਾ ਸ਼ੁਰੂ ਹੋਣ ਦੀ ਬਣੀ ਸੰਭਾਵਨਾ

ਸਪੀਕਰ ਸੰਧਵਾਂ ਨੇ 30 ਮਈ ਦਿਨ ਮੰਗਲਵਾਰ ਨੂੰ ਉੱਚ ਅਧਿਕਾਰੀਆਂ ਦੀ ਸੱਦੀ ਮੀਟਿੰਗ
ਫਰੀਦਕੋਟ 19 ਮਈ (ਪੰਜਾਬ ਡਾਇਰੀ)- ਸਾਲ 1982 ਵਿੱਚ ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਵਿੱਚ ਸ਼ੁਰੂ ਹੋਈ ਬੀ.ਐੱਸ.ਸੀ. ਖੇਤੀਬਾੜੀ ਦੀ ਪੜਾਈ ਦਾ ਕੋਰਸ ਕਰਨ ਲਈ 100 ਸੀਟਾਂ ਰਾਖਵੀਆਂ ਰੱਖਣ ਦੀ ਖੁਸ਼ੀ, ਮਾਲਵੇ ਦਾ ਇਕਲੌਤਾ ਕਾਲਜ, ਜਿੱਥੇ ਬਹੁਤ ਥੌੜੀ ਫੀਸ ’ਤੇ ਬੀ.ਐੱਸ.ਸੀ. ਖੇਤੀਬਾੜੀ ਲਈ ਪੜਾਈ ਹੁੰਦੀ ਸੀ ਪਰ ਅਚਾਨਕ ਖੇਤੀਬਾੜੀ ਕੌਂਸਲ ਨੇ ਸਾਲ 2019 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੌਰਾਨ ਕੁਝ ਸ਼ਰਤਾਂ ਲਾ ਦਿੱਤੀਆਂ, ਜਿੰਨਾ ਨੂੰ ਹਟਾਉਣ ਲਈ ਬਹੁਤ ਸੰਘਰਸ਼ ਹੋਇਆ, ਕਾਲਜ ਦੇ ਕੁਝ ਸੁਹਿਰਦ ਪ੍ਰੋਫੈਸਰ ਅਤੇ ਵਿਦਿਆਰਥੀ ਭੁੱਖ ਹੜਤਾਲ ’ਤੇ ਵੀ ਬੈਠਦੇ ਰਹੇ, ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਸਿਆਸੀ ਰੋਟੀਆਂ ਸੇਕਣ ਦੀ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਕੈਪਟਨ ਅਤੇ ਚੰਨੀ ਦੀ ਅਗਵਾਈ ਵਾਲੀਆਂ ਸਰਕਾਰਾਂ ਤੋਂ ਬਾਅਦ ਸੱਤਾਧਾਰੀ ਧਿਰ ਦੌਰਾਨ ਬੀ.ਐੱਸ.ਸੀ. ਖੇਤੀਬਾੜੀ ਦੀ ਪੜਾਈ ਆਖਰ ਬੰਦ ਹੋ ਹੀ ਗਈ। ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਬ੍ਰਜਿੰਦਰਾ ਕਾਲਜ ਦੇ ਪ੍ਰੋਫੈਸਰਾਂ ਸਮੇਤ ਸਮੁੱਚੇ ਸਟਾਫ ਅਤੇ ਵਿਦਿਆਰਥੀਆਂ ਨਾਲ ਵਾਅਦਾ ਕੀਤਾ ਸੀ ਕਿ ਬੀ.ਐੱਸ.ਸੀ. ਖੇਤੀਬਾੜੀ ਦੀ ਪੜਾਈ ਕਿਸੇ ਵੀ ਕੀਮਤ ’ਤੇ ਬੰਦ ਨਹੀਂ ਹੋਣ ਦਿੱਤੀ ਜਾਵੇਗੀ। ਉਕਤ ਵਾਅਦਾ ਪੁਗਾਉਣ ਲਈ ਅਤੇ ਮਾਲਵਾ ਖੇਤਰ ਦੇ ਨੌਜਵਾਨਾ ਦੇ ਭਵਿੱਖ ਨੂੰ ਲੈ ਕੇ ਚਿੰਤਤ ਕੁਲਤਾਰ ਸਿੰਘ ਸੰਧਵਾਂ ਨੇ 30 ਮਈ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 12:30 ਵਜੇ ਪੰਜਾਬ ਵਿਧਾਨ ਸਭਾ ਸਕੱਤਰੇਤ ਚੰਡੀਗੜ ਦੇ ਕਮੇਟੀ ਰੂਮ ਵਿੱਚ ਮੀਟਿੰਗ ਬੁਲਾਈ ਹੈ, ਜਿਸ ਵਿੱਚ ਉਚੇਰੀ ਸਿੱਖਿਆ ਮੰਤਰੀ ਪੰਜਾਬ ਸਮੇਤ ਜਿਲੇ ਦੇ ਦੋਨੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਫਰੀਦਕੋਟ ਅਮੋਲਕ ਸਿੰਘ ਜੈਤੋ ਤੋਂ ਇਲਾਵਾ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਵਿਭਾਗ, ਪ੍ਰਮੁੱਖ ਸਕੱਤਰ ਖੇਤੀਬਾੜੀ ਵਿਭਾਗ, ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪਿ੍ਰੰਸੀਪਲ ਸਰਕਾਰੀ ਬ੍ਰਜਿੰਦਰਾ ਕਾਲਜ ਫਰੀਦਕੋਟ ਅਤੇ ਇਸੇ ਕਾਲਜ ਦੇ ਪੋ੍ਰਫੈਸਰ ਨਰਿੰਦਰਜੀਤ ਸਿੰਘ ਬਰਾੜ ਨੂੰ ਵੀ ਉਕਤ ਮੀਟਿੰਗ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। ਸਪੀਕਰ ਸੰਧਵਾਂ ਨੇ ਦੱਸਿਆ ਕਿ ਸਰਕਾਰੀ ਬਰਜਿੰਦਰਾ ਕਾਲਜ ਵਿੱਚ ਬੀਐੱਸਸੀ ਖੇਤੀਬਾੜੀ ਕੋਰਸ ਮੁੜ ਸ਼ੁਰੂ ਕਰਨ ਅਤੇ ਕਾਲਜ ਨਾਲ ਸਬੰਧਤ ਹੋਰ ਮਾਮਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਚਾਰ ਸਾਲ ਦੇ ਉਕਤ ਕੋਰਸ ਦੇ ਦਾਖਲੇ ਸਾਲ 2019 ਵਿੱਚ ਹੋਏ ਸਨ, ਜਿਸ ਦਾ ਹੁਣ ਬੈਚ ਖਤਮ ਹੋਣ ਜਾ ਰਿਹਾ ਹੈ, ਸਾਲ 2020, 2021, 2022 ਵਿੱਚ ਖੇਤੀਬਾੜੀ ਕੌਂਸਲ ਦੀਆਂ ਨਵੀਆਂ ਲਾਈਆਂ ਸ਼ਰਤਾਂ ਦੀ ਪੂਰਤੀ ਨਾ ਹੋਣ ਕਰਕੇ ਕਾਲਜ ਪ੍ਰਬੰਧਕ ਨਵੇਂ ਦਾਖਲੇ ਕਰਨ ਤੋਂ ਅਸਮਰੱਥ ਰਹੇ। ਖੇਤੀਬਾੜੀ ਕੌਂਸਲ ਦੀਆਂ ਹਦਾਇਤਾਂ ਮੁਤਾਬਿਕ ਕਾਲਜ ਵਲੋਂ ਖਾਮੀਆਂ ਦੂਰ ਨਹੀਂ ਕੀਤੀਆਂ ਗਈਆਂ, ਜਿਸ ਕਰਕੇ ਬ੍ਰਜਿੰਦਰਾ ਕਾਲਜ ਦੇ ਉਕਤ ਵਿਭਾਗ ਨੂੰ ਬੀਐੱਸਸੀ ਖੇਤੀਬਾੜੀ ਲਈ ਦਾਖਲੇ ਕਰਨ ਵਾਸਤੇ ਮਨਜੂਰੀ ਨਹੀਂ ਮਿਲੀ। ਸਮੁੱਚੇ ਮਾਲਵਾ ਖੇਤਰ ਵਿੱਚ ਇਹ ਚਰਚਾ ਛਿੜ ਪਈ ਕਿ ਹੁਣ ਇਹ ਇਤਿਹਾਸਿਕ ਕਾਲਜ ਖੇਤੀਬਾੜੀ ਦੇ ਵਿਗਿਆਨੀ ਪੈਦਾ ਨਹੀਂ ਕਰੇਗਾ। ਪੰਜਾਬ ’ਚ ਖੇਤੀ ਸੰਕਟ ਦੇ ਹੱਲ ਲਈ ਮਾਹਿਰਾਂ ਦੀ ਬਹੁਤ ਲੋੜ ਹੈ ਪਰ ਪੰਜਾਬ ਵਰਗੇ ਖੇਤੀ ਪ੍ਰਧਾਨ ਸੂਬੇ ’ਚ ਬੀਐਸਸੀ ਖੇਤੀਬਾੜੀ ਦੀ ਪੜਾਈ ਬੰਦ ਹੋਣਾ ਅੰਨਦਾਤੇ ਲਈ ਸ਼ੁਭ ਸੰਕੇਤ ਨਹੀਂ ਮੰਨਿਆ ਜਾ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਜਿੰਦਰਾ ਕਾਲਜ ’ਚ 1982 ’ਚ ਬੀਐੱਸਸੀ ਖੇਤੀਬਾੜੀ ਸ਼ੁਰੂ ਕੀਤੀ ਗਈ ਸੀ ਅਤੇ ਇਸ ਕਾਲਜ ’ਚ 100 ਸੀਟਾਂ ਇਸ ਕੋਰਸ ਲਈ ਰਾਖਵੀਆਂ ਸਨ। ਇਹ ਮਾਲਵੇ ਦਾ ਇਕਲੌਤਾ ਸਰਕਾਰੀ ਕਾਲਜ ਹੈ, ਜਿੱਥੇ ਬਹੁਤ ਥੋੜੀ ਫੀਸ ’ਤੇ ਬੀਐੱਸਸੀ ਖੇਤੀਬਾੜੀ ਲਈ ਪੜਾਈ ਹੁੰਦੀ ਸੀ। ਸਾਲ 2019 ’ਚ ਖੇਤੀਬਾੜੀ ਕੌਂਸਲ ਨੇ ਆਪਣੀਆਂ ਸੋਧੀਆਂ ਹੋਈਆਂ ਸ਼ਰਤਾਂ ’ਚ ਬ੍ਰਜਿੰਦਰਾ ਕਾਲਜ ਨੂੰ ਲਿਖਿਆ ਸੀ ਕਿ ਬੀਐੱਸਸੀ ਖੇਤੀਬਾੜੀ ਲਈ ਕਾਲਜ ’ਚ 40 ਏਕੜ ਜਮੀਨ, ਆਧੁਨਿਕ ਲੈਬਾਰਟਰੀ ਅਤੇ ਲੋੜੀਂਦਾ ਸਟਾਫ਼ ਹੋਣਾ ਲਾਜ਼ਮੀ ਹੈ ਪਰ ਕਾਲਜ ਇਹ ਸ਼ਰਤਾਂ ਪੂਰੀਆਂ ਨਹੀਂ ਸਕਿਆ, ਜਿਸ ਕਰਕੇ 2020 ਤੋਂ ਬਾਅਦ ਇੱਥੇ ਬੀਐੱਸਸੀ ਖੇਤੀਬਾੜੀ ਕੋਰਸ ਲਈ ਕੋਈ ਦਾਖਲਾ ਨਹੀਂ ਹੋਇਆ, ਜਦਕਿ 2019 ’ਚ ਬੀਐੱਸਸੀ ਦਾ ਜਿਹੜਾ ਬੈਚ ਸ਼ੁਰੂ ਹੋਇਆ ਸੀ, ਉਹ ਬੈਚ ਬੀਤੀ 10 ਮਈ 2023 ਨੂੰ ਇਮਤਿਹਾਨਾਂ ਤੋਂ ਬਾਅਦ ਕਾਲਜ ’ਚੋਂ ਰੁਖਸਤ ਹੋ ਗਿਆ। ਪੀਐੱਸਯੂ ਮੁਤਾਬਿਕ ਕੁਝ ਸਮਾਂ ਪਹਿਲਾਂ ਬੀਐੱਸਸੀ ਦੀ ਪੜਾਈ ਬਚਾਉਣ ਲਈ ਵਿਦਿਆਰਥੀਆਂ ਅਤੇ ਸ਼ਹਿਰ ਦੇ ਲੋਕਾਂ ਵੱਲੋਂ ਸੰਘਰਸ਼ ਵਿੱਢਿਆ ਗਿਆ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਸੰਘਰਸ਼ ਨੂੰ ਸਾਬੋਤਾਜ ਕਰ ਦਿੱਤਾ। ਬ੍ਰਜਿੰਦਰਾ ਕਾਲਜ ਦੀ ਪਿ੍ਰੰਸੀਪਲ ਮੈਡਮ ਹਰਤੇਜ ਕੌਰ ਟਿਵਾਣਾ ਅਤੇ ਪ੍ਰੋਫੈਸਰ ਨਰਿੰਦਰਜੀਤ ਸਿੰਘ ਬਰਾੜ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਮੰਨਿਆ ਕਿ ਕਾਲਜ ਕੋਲ 15 ਏਕੜ ਜਮੀਨ ਤਾਂ ਹੈ, ਜੇਕਰ ਸਰਕਾਰ 25 ਏਕੜ ਜਮੀਨ ਹੋਰ ਮੁਹੱਈਆ ਕਰਵਾਉਂਦੀ ਹੈ ਤਾਂ 40 ਏਕੜ ਦੀ ਸ਼ਰਤ ਪੂਰੀ ਹੋਣ ਨਾਲ ਬੀਐੱਸਸੀ ਐਗਰੀਕਲਚਰ ਦੀ ਪੜਾਈ ਸ਼ੁਰੂ ਹੋ ਜਾਵੇਗੀ।

Related posts

ਕੈਨੇਡਾ ‘ਚ ਫਸੇ ਵਿਦਿਆਰਥੀਆਂ ਨੇ CM ਮਾਨ ਨੂੰ ਲਿਖੀ ਚਿੱਠੀ, ਟਾਸਕ ਫੋਰਸ ਬਣਾ ਕੇ ਜਾਂਚ ਦੀ ਮੰਗ ਕੀਤੀ

punjabdiary

47ਵਾਂ ਝੰਡਾ ਅਖੰਡ ਜੋਤ ਸ਼ੋਭਾ ਯਾਤਰਾ ਕੋਟਕਪੂਰਾ ਵਿਖੇ 4 ਅਗਸਤ ਨੂੰ ਪੁੱਜੇਗੀ

punjabdiary

E-commerce may be biting Singapore’s retail real-estate

Balwinder hali

Leave a Comment