Image default
About us

‘ਸਰਕਾਰੀ ਸਕੂਲਾਂ ਨੂੰ ਜਲਦ ਮਿਲਣਗੀਆਂ GPS ਬੱਸਾਂ, ਮਾਪੇ ਖੁਦ ਬੱਸਾਂ ਨੂੰ ਕਰ ਸਕਣਗੇ ਟ੍ਰੇਸ’ : CM ਮਾਨ

‘ਸਰਕਾਰੀ ਸਕੂਲਾਂ ਨੂੰ ਜਲਦ ਮਿਲਣਗੀਆਂ GPS ਬੱਸਾਂ, ਮਾਪੇ ਖੁਦ ਬੱਸਾਂ ਨੂੰ ਕਰ ਸਕਣਗੇ ਟ੍ਰੇਸ’ : CM ਮਾਨ

 

 

 

Advertisement

ਮੋਗਾ, 5 ਸਤੰਬਰ (ਡੇਲੀ ਪੋਸਟ ਪੰਜਾਬੀ)- ਮੁੱਖ ਮੰਤਰੀ ਭਗਵੰਤ ਮਾਨ ਟੀਚਰ ਡੇ ਮੌਕੇ ਅੱਜ ਮੋਗਾ ਵਿਚ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਵਿਚ ਪਹੁੰਚੇ ਸਨ।ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਹੋਰ ਕੈਬਨਿਟ ਮੰਤਰੀ ਵੀ ਮੌਜੂਦ ਹਨ। ਮੁੱਖ ਮੰਤਰੀ ਮਾਨ ਨੇ ਦੀਪ ਜਗਾਉਣ ਸਣੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਨੂੰ ਫੁੱਲ ਭੇਟ ਕੀਤੇ।

ਇਸ ਮੌਕੇ ਮੁੱਖ ਮੰਤਰੀ ਮਾਨ ਨੇ ਸਕੂਲੀ ਵਿਦਿਆਰਥੀਆਂ ਲਈ ਅਹਿਮ ਫੈਸਲਾ ਲਿਆ। ਉਨ੍ਹਾਂ ਐਲਾਨ ਕੀਤਾ ਕਿ ਜਲਦ ਹੀ ਸਰਕਾਰੀ ਸਕੂਲਾਂ ਨੂੰ GPS ਵਾਲੀਆਂ ਬੱਸਾਂ ਦੇਣਗੇ ਜਿਸਨਾਲ ਮਾਤਾ-ਪਿਤਾ ਖੁਦ ਹੀ ਸਕੂਲੀ ਬੱਸਾਂ ਨੂੰ ਟ੍ਰੇਸ ਕਰ ਸਕਣਗੇ।ਉਨ੍ਹਾਂ ਕਿਹਾ ਕਿ ਪਹਿਲਾਂ ਅਧਿਆਪਕ ਦਿਵਸ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾਂਦਾ ਸੀ।

ਅਧਿਆਪਕਾਂ ‘ਤੇ ਲਾਠੀਚਾਰਜ ਤੇ ਪਾਣੀ ਦੀਆਂ ਬੌਛਾਰਾਂ ਹੁੰਦੀਆਂ ਸਨ। ਕਿਸੇ ਸਮੇਂ ਅਧਿਆਪਕ ਪਰਿਵਾਰ ਸਣੇ ਧਰਨੇ ‘ਤੇ ਹੁੰਦੇ ਸਨ। ‘ਆਪ’ ਸਰਕਾਰ ਨੇ ਅਧਿਆਪਕਾਂ ਦੀ ਤਨਖਾਹ ਵਧਾਈ। ਹੁਣ ਅਧਿਆਪਕਾਂ ਤੋਂ ਪੜ੍ਹਾਈ ਦੇ ਇਲਾਵਾ ਹੋਰ ਕੋਈ ਕੰਮ ਨਹੀਂ ਲਿਆ ਜਾਵੇਗਾ।

CM ਮਾਨ ਨੇ ਕਿਹਾ ਕਿ 40 ਸਕੂਲ ਆਫ ਐਮੀਨੈਂਸ ਲਈ 68 ਕਰੋੜ ਰੁਪਏ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਦੇ ਸਰਕਾਰੀ ਸਕੂਲਾਂਦੀ ਦਸ਼ਾ ਬਦਲੀ, ਦਿੱਲੀ ‘ਚ 4 ਲੱਖ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਇਆ। ਪਹਿਲੀ ਵਾਰ ਪੰਜਾਬ ‘ਚ ਸਮੇਂ ‘ਤੇ ਕਿਤਾਬਾਂ ਤੇ ਵਰਦੀ ਮਿਲੀ ਹੈ। ਹੁਣ ਪੰਜਾਬ ਵਿਚ ਫਰਨੀਚਰ ਵਾਲੇ ਸਕੂਲ ਮਿਲਣਗੇ।

Advertisement

Related posts

Homebuilder stocks rallying after data shows surging home prices

Balwinder hali

ਪੰਜਾਬ ਸਰਕਾਰ ਨੇ ਮੰਨੀਆਂ ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮਾਂ ਦੀਆਂ ਮੰਗਾਂ; ਤਨਖ਼ਾਹਾਂ ਵਿਚ 5 ਫ਼ੀ ਸਦੀ ਵਾਧਾ

punjabdiary

ਦਲਬੀਰ ਗੋਲਡੀ ‘ਆਪ’ ‘ਚ ਹੋਏ ਸ਼ਾਮਲ, CM ਮਾਨ ਨੇ ਜੱਫੀ ਪਾ ਕੀਤਾ ਪਾਰਟੀ ‘ਚ ਸ਼ਾਮਲ

punjabdiary

Leave a Comment