Image default
ਤਾਜਾ ਖਬਰਾਂ

ਸਰਕਾਰੀ ਹਾਈ ਸਕੂਲ ਔਲਖ ਦੇ ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ

ਸਰਕਾਰੀ ਹਾਈ ਸਕੂਲ ਔਲਖ ਦੇ ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ

ਪੰਜਗਰਾਈਂ ਕਲਾਂ,6 ਅਪ੍ਰੈਲ – ਇਥੋਂ ਥੋੜ੍ਹੀ ਦੂਰ ਸਰਕਾਰੀ ਹਾਈ ਸਕੂਲ ਔਲਖ ਦੇ ਮੁੱਖ ਅਧਿਆਪਕਾ ਕਮਲਜੀਤ ਕੌਰ ਦੀ ਅਗਵਾਈ ਹੇਠ ਸਕੂਲ ਦੀਆਂ ਨਾਨ ਬੋਰਡ ਜਮਾਤਾਂ ਛੇਵੀਂ, ਸੱਤਵੀਂ ਅਤੇ ਨੌਵੀਂ ਕਲਾਸ ਦੇ ਨਤੀਜੇ ਦਾ ਐਲਾਨ ਕੀਤਾ ਗਿਆ। ਸਕੂਲ ਦੇ ਸੀਨੀਅਰ ਅਧਿਆਪਕ ਸੁਖਚੈਨ ਸਿੰਘ ਰਾਮਸਰ ਨੇ ਦੱਸਿਆ ਕਿ ਇਸ ਨਤੀਜੇ ਅਨੁਸਾਰ ਦੁਪਿੰਦਰ ਕੌਰ ਛੇਵੀੰ ਜਮਾਤ, ਰਾਜਵੀਰ ਕੌਰ ਸੱਤਵੀਂ ਜਮਾਤ, ਜਸ਼ਨਪ੍ਰੀਤ ਕੌਰ, ਸਤਨਾਮ ਸਿੰਘ ਤੇ ਗਗਨਦੀਪ ਕੌਰ ਨੌਵੀਂ ਜਮਾਤ ਨੇ ਪਹਿਲਾ ਸਥਾਨ, ਰਾਜਵੀਰ ਕੌਰ ਤੇ ਭਵਨਦੀਪ ਕੌਰ ਛੇਵੀਂ ਜਮਾਤ, ਮਨਵੀਰ ਕੌਰ ਸੱਤਵੀਂ ਜਮਾਤ, ਜਸਕਰਨ ਕੌਰ ਤੇ ਕੋਮਲਦੀਪ ਕੌਰ ਨੌਵੀਂ ਜਮਾਤ ਨੇ ਦੂਜਾ ਸਥਾਨ, ਸੁਮਨਪ੍ਰੀਤ ਕੌਰ ਛੇਵੀਂ ਜਮਾਤ, ਨਵਦੀਪ ਕੌਰ ਸੱਤਵੀਂ ਜਮਾਤ, ਯੁਵਰਾਜ ਸਿੰਘ, ਅਕਵੀਰ ਕੌਰ ਤੇ ਤਨੀਸ਼ਾ ਰਾਣੀ ਨੌਵੀਂ ਜਮਾਤ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਦੇ ਮੁੱਖ ਅਧਿਆਪਕਾ ਮੈਡਮ ਕਮਲਜੀਤ ਕੌਰ ਨੇ ਸਾਰੇ ਹੋਣਹਾਰ ਵਿਦਿਆਰਥੀਆਂ ਦੇ ਮੈਡਲ ਪਾ ਕੇ ਅਤੇ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ। ਮੁੱਖ ਅਧਿਆਪਕਾ ਨੇ ਚੰਗੇ ਸਥਾਨ ਹਾਸਲ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਪਣੀ ਜ਼ਿੰਦਗੀ ਵਿੱਚ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਸਮੇੰ ਆਯੋਜਿਤ ਮਾਪੇ ਅਧਿਆਪਕ ਮਿਲਣੀ ਵਿੱਚ ਵੱਖ ਵੱਖ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਕਮਜ਼ੋਰੀਆਂ ਸਾਂਝੀਆਂ ਕਰਦੇ ਹੋਈ ਇਨ੍ਹਾਂ ਕਮਜ਼ੋਰੀਆਂ ਨੂੰ ਦੂਰ ਕਰਦੇ ਹੋਏ ਜ਼ਿੰਦਗੀ ਵਿੱਚ ਸਫ਼ਲ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਹਾਜ਼ਰ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਸਕੂਲ ਅਧਿਆਪਕ ਦਵਿੰਦਰ ਸਿੰਘ ਗਿੱਲ,ਭੁਪਿੰਦਰਪਾਲ ਸਿੰਘ,, ਨਵਲ ਕਿਸ਼ੋਰ, ਗੁਰਿੰਦਰਪਾਲ ਸਿੰਘ, ਰੇਸ਼ਮ ਸਿੰਘ ਸਰਾਂ, ਨੀਰੂ ਸ਼ਰਮਾ, ਰਣਜੀਤ ਕੌਰ, ਹਰਜਿੰਦਰ ਕੌਰ,ਗੁਰਚਰਨ ਕੌਰ, ਰਾਜਬੀਰ ਕੌਰ,ਸੱਜਣ ਕੁਮਾਰ ਤੇ ਤੇਜਿੰਦਰ ਸਿੰਘ ਆਦਿ ਸ਼ਾਮਲ ਸਨ।

Related posts

ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਖੁਸ਼ਖਬਰੀ- ਜਲਦੀ ਹੀ ਸ਼ੁਰੂ ਹੋਣਗੀਆਂ ਸਰਕਾਰੀ ਬੱਸਾਂ View in English

punjabdiary

Big News- ਭਾਈ ਅੰਮ੍ਰਿਤਪਾਲ ਸਿੰਘ ਦਾ ਵਿਆਹ ਅੱਜ ਇੰਗਲੈਂਡ ਦੀ ਕਿਰਨਦੀਪ ਕੌਰ ਨਾਲ ਹੋਵੇਗਾ, ਪੜ੍ਹੋ ਖ਼ਬਰ

punjabdiary

ਸਰਕਾਰੀ ਮਿਡਲ ਸਕੂਲ ਪੱਕਾ ‘ਚ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ

punjabdiary

Leave a Comment