ਸਰਕਾਰੀ ਹਾਈ ਸਕੂਲ ਭਾਣਾ ਚ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ
ਫ਼ਰੀਦਕੋਟ, 5 ਅਪ੍ਰੈੱਲ (ਜਸਬੀਰ ਕੌਰ ਜੱਸੀ)-ਸਰਕਾਰੀ ਹਾਈ ਸਕੂਲ ਭਾਣਾ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਸ੍ਰੀਮਤੀ ਅਨੀਤਾ ਅਰੋੜਾ ਮੁੱਖ ਅਧਿਆਪਕ ਦੀ ਦੇਖ ਰੇਖ ਹੇਠ ਆਯੋਜਿਤ ਕੀਤਾ ਗਿਆ ਪ੍ਰੋਗਰਾਮ ਵਿਚ ਵੱਡੀ ਗਿਣਤੀ ਚ ਬੱਚਿਆਂ ਦੇ ਮਾਪੇ ਅਤੇ ਪਿੰਡ ਵਾਸੀ ਸ਼ਾਮਲ ਹੋਏ l ਇਸ ਪ੍ਰੋਗਰਾਮ ਵਿਚ ਸ੍ਰੀ ਰਾਜ ਕੁਮਾਰ ਰਾਜੂ ਥਾਪਰ ਐੱਮ. ਡੀ. ਸੰਤ ਮੋਹਨ ਦਾਸ ਵਿੱਦਿਅਕ ਸੰਸਥਾਵਾਂ ਕੋਟ ਸੁਖੀਆ ਮੁੱਖ ਮਹਿਮਾਨ ਸ਼ਾਮਿਲ ਹੋਏ l ਸਮਾਗਮ ਦੀ ਪ੍ਰਧਾਨਗੀ ਬਲਵੰਤ ਸਿੰਘ ਧਾਲੀਵਾਲ ਸਰਪੰਚ ਪਿੰਡ ਭਾਣਾ ਨੇ ਕੀਤੀ l ਸ੍ਰੀਮਤੀ ਅਮਨਦੀਪ ਕੌਰ ਚੇਅਰਪਰਸਨ ਐਸ ਐਮ ਸੀ ਅਤੇ ਸ੍ਰੀ ਸੁਰੇਸ਼ ਅਰੋੜਾ ਰਿਟਾਇਰਡ ਪ੍ਰਿੰਸੀਪਲ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ l ਰੁਚੀ ਗੁਪਤਾ ਨੇ ਸਭਨਾਂ ਨੂੰ ਜੀ ਆਇਆਂ ਨੂੰ ਕਿਹਾ l ਸਮਾਗਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਗਾਇਣ ਨਾਲ ਕੀਤੀ ਗਈ l ਇਸ ਦੌਰਾਨ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ l ਇਸ ਸਮਾਗਮ ਵਿਚ ਸਾਲਾਨਾ ਨਤੀਜੇ ਦੇ ਅਨੁਸਾਰ ਵੱਖ ਵੱਖ ਜਮਾਤਾਂ ਵਿੱਚ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲ ਦੇ ਕੇ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ l ਸਕੂਲ ਵਿੱਚ ਕਰਾਈਆਂ ਗਈਆਂ ਪਿਛਲੇ ਸਾਲ ਦੌਰਾਨ ਵੱਖ-ਵੱਖ ਗਤੀਵਿਧੀਆਂ ਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ l ਇਸ ਮੌਕੇ ਤੇ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਰਾਜੂ ਥਾਪਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਪੜ੍ਹਾਈ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਬੰਧ ਹੈ ਅਤੇ ਹਰੇਕ ਬੱਚਾ ਪੜ੍ਹਆ ਲਿਖਿਆ ਹੋਣਾ ਬਹੁਤ ਹੀ ਜ਼ਰੂਰੀ ਹੈ l ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸੰਬੋਧਨ ਕਰਦੇ ਹੋਏ ਬਲਵੰਤ ਸਿੰਘ ਸਰਪੰਚ ਨੇ ਕਿਹਾ ਕਿ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ ਅਤੇ ਇਹ ਸਨਮਾਨ ਸਾਡੇ ਲਈ ਪ੍ਰੇਰਨਾ ਦਾਇਕ ਹੁੰਦੇ ਹਨ ਅਸੀਂ ਇਕ ਦੂਸਰੇ ਨੂੰ ਦੇਖ ਕੇ ਪ੍ਰੇਰਣਾ ਲੈਂਦੇ ਹਾਂ l ਇਸ ਸਮਾਗਮ ਚ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸੇਵਾ-ਮੁਕਤ ਪ੍ਰਿੰਸੀਪਲ ਸ੍ਸੁਰੇਸ਼ ਅਰੋੜਾ ਨੇ ਆਪਣੇ ਤਜਰਬੇ ਬੱਚਿਆਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਇਕ ਧੀ ਦੇ ਪੜ੍ਹਨ ਨਾਲ ਸਾਰੀ ਕੁੱਲ ਹੀ ਭਰ ਜਾਂਦੀ ਹੈ ਉਨ੍ਹਾਂ ਨੇ ਅੱਜ ਦੇ ਦਿਨ ਸਨਮਾਨਤ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸ਼ੁੱਭਕਾਮਨਾਵਾਂ ਭੇਟ ਕੀਤੀਆਂ l ਸਕੂਲ ਦੇ ਮੁੱਖ ਅਧਿਆਪਕਾ ਅਨੀਤਾ ਅਰੋੜਾ ਨੇ ਸਕੂਲ ਦੀ ਰਿਪੋਰਟ ਅਤੇ ਸਕੂਲ ਦੀਆਂ ਗਤੀਵਿਧੀਆਂ ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਵੀ ਮੱਲਾਂ ਮਾਰਨਗੇ ਅਤੇ ਸਾਨੂੰ ਬੱਚਿਆਂ ਦੇ ਮਾਪੇ ਅਤੇ ਪੰਚਾਇਤ ਦੇ ਸਹਿਯੋਗ ਦੀ ਲੋੜ ਹੈ lਸਮਾਗਮ ਦੇ ਮੁੱਖ ਮਹਿਮਾਨ ਰਾਜੂ ਥਾਪਰ ਨੇ ਸਕੂਲ ਨੂੰ ਗਿਆਰਾਂ ਹਜ਼ਾਰ ਪਿਆ ਅਤੇ ਸਾਲਾਨਾ ਨਤੀਜਿਆਂ ਚ ਪਹਿਲਾ ਦੂਜਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ ਪੰਜ ਸੌ ਰੁਪਏ ਤਿੱਨ ਸੌ ਰੁਪਏ ਅਤੇ ਦੋ ਸੌ ਰੁਪਏ ਨਗਦ ਇਨਾਮ ਵਜੋਂ ਦਿੱਤੇ l ਪਿੰਡ ਦੇ ਸਰਪੰਚ ਬਲਵੰਤ ਸਿੰਘ ਧਾਲੀਵਾਲ ਨੇ ਵੀ ਸਕੂਲ ਨੂੰ ਗਿਆਰਾਂ ਹਜ਼ਾਰ ਰੁਪਏ ਬੱਚਿਆਂ ਦੀ ਭਲਾਈ ਲਈ ਦਿੱਤੇ l ਮੰਚ ਸੰਚਾਲਨ ਦੀ ਭੂਮਿਕਾ ਰੁਪਿੰਦਰ ਕੌਰ ਅੰਗਰੇਜ਼ੀ ਅਧਿਆਪਕਾ ਨੇ ਬਾਖੂਬੀ ਨਿਭਾਈ l ਇਸ ਮੌਕੇ ਤੇ ਗੁਰਿੰਦਰ ਸਿੰਘ ਸੰਦੀਪ ਮੋਂਗਾ ਸ਼ਮਸ਼ੇਰ ਸਿੰਘ ਰਣਜੀਤ ਸਿੰਘ ਤੇਜਿੰਦਰ ਸਿੰਘ ਅਵਿਨਾਸ਼ ਸਿੰਗਲਾ ਰੁਚੀ ਗੁਪਤਾ ਗੁਰਵਿੰਦਰ ਕੌਰ ਸ੍ਰੀਮਤੀ ਜੋਤੀ ਰੁਪਿੰਦਰ ਕੌਰ ਮੰਜੁਲਾ ਰਾਣੀ ਸੁਨੀਤਾ ਮੋਂਗਾ ਸੁਖਵੰਤ ਕੌਰ ਹਾਜ਼ਰ ਸਨ l
:ਫ਼ੋਟੋ:05ਐੱਫ਼ਡੀਕੇਪੀਜਸਬੀਰਕੌਰ4:ਸਰਕਾਰੀ ਹਾਈ ਸਕੂਲ ਭਾਣਾ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਅਨੀਤਾ ਅਰੋੜਾ ਅਤੇ ਪਤਵੰਤੇ ਸੱਜਣ ।