“ਸਰਕਾਰ ਤੁਹਾਡੇ ਦੁਆਰ” ਤਹਿਤ ਡੀ.ਸੀ. ਫਰੀਦਕੋਟ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ
* ਪਿੰਡ ਕਾਉਣੀ ਅਤੇ ਆਸ ਪਾਸ ਦੇ ਨਿਵਾਸੀਆਂ ਨੂੰ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਣ ਲਈ ਪਹੁੰਚਣਗੇ ਡੀ.ਸੀ ਵਿਨੀਤ ਕੁਮਾਰ
ਫਰੀਦਕੋਟ, 1 ਅਗਸਤ (ਪੰਜਾਬ ਡਾਇਰੀ)- ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਉਚੇਚੇ ਤੌਰ ਤੇ ਪਿੰਡ ਕਾਉਣੀ ਵਿਖੇ ਪਹੁੰਚ ਕੇ 2 ਅਗਸਤ 2023 (ਬੁੱਧਵਾਰ) ਨੂੰ ਦੁਪਿਹਰ 01 ਵਜੇ ਤੋਂ 02 ਵਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਮੌਕੇ ਸਮੂਹ ਵਿਭਾਗਾਂ ਦੇ ਮੁੱਖੀ ਵੀ ਹਾਜ਼ਰ ਹੋਣਗੇ ਤਾਂ ਜੋ ਲੋਕਾਂ ਨੂੰ ਹਰ ਸਮੱਸਿਆਵਾਂ ਤੋਂ ਮੌਕੇ ਤੇ ਹੀ ਵੱਧ ਤੋਂ ਵੱਧ ਨਿਜਾਤ ਦਿਵਾਈ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿੰਡ ਕਾਉਣੀ ਵਿਖੇ ਲਗਾਏ ਜਾ ਰਹੇ ਕੈਂਪ ਵਿੱਚ ਪਿੰਡ ਰੁਪਈਆਂ ਵਾਲਾ, ਝੋਕ ਸਰਕਾਰੀ, ਜਨੇਰੀਆ, ਦੀਪ ਸਿੰਘ ਵਾਲਾ ਦੇ ਲੋਕ ਵੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਇਸ ਕੈਂਪ ਵਿੱਚ ਪਹੁੰਚ ਕਰਨ।
ਉਨ੍ਹਾਂ ਕਿਹਾ ਕਿ ਇਹ ਕੈਂਪ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਪੂਰਾ ਮਹੀਨਾ ਜਾਰੀ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀਆਂ ਬਰੂਹਾਂ ਤੇ ਹੀ ਹੋ ਜਾਵੇ ਅਤੇ ਉਹ ਕਿਸੇ ਕਿਸਮ ਦੀ ਖੱਜਲ ਖੁਆਰੀ ਤੋਂ ਬਚ ਸਕਣ।