ਸਲਮਾਨ ਖਾਨ ਕੇਸ ‘ਚ ਮੁੰਬਈ ਪੁਲਿਸ ਦੀ ਵੱਡੀ ਕਾਰਵਾਈ, ਮਸ਼ਹੂਰ ਬਦਮਾਸ਼ ਖਿਲਾਫ ਲੁੱਕ ਆਊਟ ਨੋਟਿਸ ਜਾਰੀ
ਮੁੰਬਈ, 27 ਅਪ੍ਰੈਲ (ਡੇਲੀ ਪੋਸਟ ਪੰਜਾਬੀ)- ਸਲਮਾਨ ਖਾਨ ਕੇਸ ਵਿਚ ਮੁੰਬਈ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ।2 ਗੁੰਡਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਮੁੰਬਈ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਵੱਲੋਂ ਵੱਡੇ ਬਦਮਾਸ਼ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆਹੈ।
ਇਹ ਲੁੱਕਆਊਟ ਨੋਟਿਸ ਉਸ ਵੇਲੇ ਜਾਰੀ ਕੀਤਾ ਗਿਆ ਹੈ ਜਦੋਂ ਸਲਮਾਨ ਖਾਨ ਦੇ ਘਰ ‘ਤੇ ਫਾਇਰਿੰਗ ਮਾਮਲੇ ਵਿਚ 2 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ, ਕਿਉਂਕਿ ਜਿਸ ਵੇਲੇ ਹਮਲਾ ਹੁੰਦਾ ਹੈ ਤੇ ਬਾਈਕ ਉਤੇ ਸਵਾਰ ਹੋ ਕੇ ਹਮਲਾਵਰ ਆਉਂਦੇ ਹਨ। ਉਨ੍ਹਾਂ ਵੱਲੋਂ ਘਰ ਉਤੇ ਫਾਇਰ ਕੀਤੇ ਜਾਂਦੇ ਹਨ। ਇਥੋਂ ਤੱਕ ਕਿ ਘਰ ਦੀਆਂ ਦੀਵਾਰਾਂ ‘ਤੇ ਗੋਲੀਆਂ ਦੇ ਨਿਸ਼ਾਨ ਪਾਏ ਜਾਂਦੇ ਹਨ। ਹਮਲਾ ਕਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਜਾਂਦਾ ਹੈ। ਇਕ ਬਦਮਾਸ਼ ਵੱਲੋਂ ਇਸ ਮਾਮਲੇ ਵਿਚ ਫੇਸਬੁੱਕ ਉਤੇ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਜਾਂਦੀ ਹੈ ਕਿ ਇਹ ਤਾਂ ਸਿਰਫ ਟ੍ਰੇਲਰ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਨੂੰ ਭਾਜੜਾਂ ਪੈ ਜਾਂਦੀਆਂ ਹਨ ਤੇ ਉਸ ਵੱਲੋਂ ਵੱਡਾ ਐਕਸ਼ ਲਿਆ ਗਿਆ ਹੈ। ਮਸ਼ਹੂਰ ਬਦਮਾਸ਼ ਅਨਮੋਲ ਦੇ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।
ਇਸ ਦੀ ਜਾਣਕਾਰੀ ਮੁੰਬਈ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਨੂੰ ਵੀ ਦੇ ਦਿੱਤੀ ਗਈ ਹੈ।ਹੋ ਸਕਦਾ ਹੈ ਕਿ ਇਸ ਬਦਮਾਸ਼ ਦੀ ਗ੍ਰਿਫਤਾਰੀ ਵੀ ਹੋ ਸਕੇ ਕਿਉਂਕਿ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ 2 ਮੁਲਜ਼ਮਾਂ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ ਵਿੱਕੀ ਗੁਪਤਾ ਤੇ ਸਾਗਰਪਾਲ ਨੂੰ ਹਥਿਆਰ ਮੁਹੱਈਆ ਕਰਵਾਏ ਗਏ ਸਨ। ਹਾਲਾਂਕਿ ਅਸਲ ਵਿਚ ਇਹ ਸਾਰੇ ਘਟਨਾਕ੍ਰਮ ਪਿੱਛੇ ਕੌਣ ਸੀ, ਇਸ ਪਿੱਛੇ ਮਸ਼ਹੂਰ ਬਦਮਾਸ਼ ਅਨਮੋਲ ਦਾ ਹੱਥ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਅਜੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।