ਸ਼ਾਇਰ ਸੁਰਿੰਦਰ ਪ੍ਰੀਤ ਘਣੀਆਂ ਪੰਜਵੀਂ ਵਾਰ ਕੇਂਦਰੀ ਸਭਾ ਦੇ ਨਿਰਵਿਰੋਧ ਸਕੱਤਰ ਚੁਣੇ ਗਏ
ਬਠਿੰਡਾ, 11 ਸਤੰਬਰ (ਪੰਜਾਬ ਡਾਇਰੀ)- ਇਥੋਂ ਦੇ ਸਾਹਿਤ ਸਿਰਜਣਾ ਮੰਚ (ਰਜਿ.) ਦੇ ਪ੍ਰਧਾਨ ਅਤੇ ਸਮਰੱਥ ਸ਼ਾਇਰ ਸੁਰਿੰਦਰ ਪ੍ਰੀਤ ਘਣੀਆਂ ਪੰਜਵੀਂ ਵਾਰ ਲੇਖਕਾਂ ਦੀ ਵਿਸ਼ਵ ਪ੍ਰਸਿੱਧ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪੰਜਵੀਂ ਵਾਰ ਨਿਰਵਿਰੋਧ ਸਕੱਤਰ ਚੁਣੇ ਗਏ ਹਨ। ਉਹ ਆਪਣੇ ਇਸ ਅਹੁਦੇ ‘ਤੇ 2026 ਤੱਕ ਬਣੇ ਰਹਿਣਗੇ ।
ਇਸ ਤੋਂ ਪਹਿਲਾਂ ਵੀ ਉਹ 2008 ਤੋਂ 2016 ਈ. ਤਕ ਚਾਰ ਵਾਰ ਬਤੌਰ ਸਕੱਤਰ ਅਤੇ 2016 ਤੋਂ 2023 ਈ. ਤੱਕ ਦੋ ਵਾਰ ਮੀਤ ਪ੍ਰਧਾਨ ਦੇ ਅਹੁਦੇ ‘ਤੇ ਰਹਿ ਕੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਦੱਸਣ ਯੋਗ ਹੈ ਕਿ 2013 ਈ. ਵਿੱਚ ਕੇਂਦਰੀ ਸਭਾ ਦੇ ਜਨਰਲ ਸਕੱਤਰ ਤਲਵਿੰਦਰ ਸਿੰਘ ਦੀ ਇਕ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਉਪਰੰਤ ਉਸਨੂੰ ਸਭਾ ਵੱਲੋਂ ਕਾਰਜਕਾਰੀ ਜਨਰਲ ਸਕੱਤਰ ਦੀ ਅਹਿਮ
ਜਿੰਮੇਵਾਰੀ ਸੌੰਪੀ ਗਈ ਸੀ, ਜਿਸ ਨੂੰ ਉਸਨੇ ਆਪਣੀ ਪੂਰੀ ਸੂਝ ਬੂਝ ਅਤੇ ਤਨ ਦੇਹੀ ਨਾਲ ਨਿਭਾਇਆ ਸੀ।
ਕੱਲ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਉਹ ਪੰਜਵੀਂ ਵਾਰ ਫਿਰ ਨਿਰਵਿਰੋਧ ਬਤੌਰ ਸਕੱਤਰ ਚੁਣੇ ਗਏ ਹਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਇਸ ਅਹਿਮ ਅਤੇ ਵੱਡੀ ਜਿੰਮੇਵਾਰੀ ਦਾ ਮਾਣ ਮਿਲਣ ‘ਤੇ ਸੁਰਿੰਦਰ ਪ੍ਰੀਤ ਘਣੀਆਂ ਨੂੰ ਸਥਾਨਕ, ਪੰਜਾਬ ਰਾਜ ਅਤੇ ਦੇਸ਼- ਵਿਦੇਸ਼ ਤੋਂ ਉਸ ਦੇ ਸਮੱਰਥਕਾਂ, ਲੇਖਕਾਂ ਅਤੇ ਮਿੱਤਰ ਸੁਨੇਹੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜਾਰੀ ਕਰਤਾ
ਅਮਰਜੀਤ ਕੌਰ ਹਰੜ ਸੀਨੀਅਰ ਮੀਤ ਪ੍ਰਧਾਨ, ਜਗਨ ਨਾਥ ਜਨਰਲ ਸਕੱਤਰ,
ਸਾਹਿਤ ਸਿਰਜਣਾ ਮੰਚ(ਰਜਿ.) ਬਠਿੰਡਾ।
ਸੰਪਰਕ ਨੰਬਰ- 98140-86961