Image default
ਖੇਡਾਂ

ਸ਼ੂਟਿੰਗ ਚੈਂਮਪੀਅਨਸ਼ਿਪ ਟਰਾਫੀ ਬਾਬਾ ਫਰੀਦ ਪਬਲਿਕ ਸਕੂਲ ਦੇ ਨਾਂ

ਸ਼ੂਟਿੰਗ ਚੈਂਮਪੀਅਨਸ਼ਿਪ ਟਰਾਫੀ ਬਾਬਾ ਫਰੀਦ ਪਬਲਿਕ ਸਕੂਲ ਦੇ ਨਾਂ

 

 

 

Advertisement

 

 

ਫਰੀਦਕੋਟ, 5 ਅਕਤੂਬਰ (ਪੰਜਾਬ ਡਾਇਰੀ)- 51ਵੀਆਂ ਜ਼ਿਲਾ ਸਕੂਲ ਖੇਡਾਂ ਜੋ ਕਿ 26 ਸਤੰਬਰ ਤੋਂ 29 ਸਤੰਬਰ ਤੱਕ ਬਾਬਾ ਫਰੀਦ ਪਬਲਿਕ ਸਕੂਲ ਵਿੱਚ ਹੋਈਆਂ। ਜਿਸ ਵਿੱਚ ਲਗਭਗ ਨੌ ਸਕੂਲਾਂ ਦੇ 40 ਵਿਦਿਆਰਥੀਆਂ ਨੇ ਭਾਗ ਲਿਆ।

ਪ੍ਰਿੰਸੀਪਲ ਸ਼੍ਰੀਮਤੀ ਕੁਲਦੀਪ ਕੋਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ-14, 17 ਅਤੇ 19 ਤਿੰਨੋ ਵਰਗ ਦੇ ਵਿਦਿਆਰਥੀਆਂ ਵਿੱਚ, ਅੰਡਰ 14 ਵਿੱਚ ਬਾਬਾ ਫਰੀਦ ਪਬਲਿਕ ਸਕੂਲ ਦੀ ਐਸ਼ਵੀਰ ਕੌਰ ਨੇ ਏਅਰ ਪਿਸਟਲ ਵਿੱਚ ਸੋਨ ਤਗਮਾ, ਰਹਿਮਤ ਪ੍ਰੀਤ ਕੌਰ ਨੇ ਸਿਲਵਰ ਤਗਮਾ ,ਅੰਡਰ -17 ਵਿੱਚ ਅਰਮਾਨ ਸਿੰਘ ਨੇ ਏਅਰ ਰਾਈਫਲ ਵਿੱਚ ਸੋਨ ਤਗਮਾ, ਹਰਪ੍ਰੀਤ ਸਿੰਘ ਨੇ ਸਿਲਵਰ, ਏਅਰ ਪਿਸਟਲ ਵਿੱਚ ਆਫਤਾਬ ਸਿੰਘ ਨੇ ਸੋਨ ਤਗਮਾ, ਬਿਕਰਮਜੀਤ ਸਿੰਘ ਨੇ ਸਿਲਵਰ ਅਤੇ ਨਮਿਸ਼ ਅਰੋੜਾ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।

Advertisement

ਅੰਡਰ 17 ਕੁੜੀਆਂ ਵਿੱਚੋਂ ਹਰਸਿਮਰਤਜੀਤ ਕੌਰ ਨੇ ਏਅਰ ਪਿਸਟਲ ਵਿੱਚ ਸੋਨ ਤਗਮਾ, ਸੁਖਮਨਜੀਤ ਕੌਰ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਅੰਡਰ 19 ਵਿੱਚ ਮੁੰਡਿਆਂ ਦੇ ਵਰਗ ਵਿੱਚ ਏਅਰ ਰਾਈਫਲ ਵਿੱਚ ਅਰਸ਼ਦੀਪ ਸਿੰਘ ਸੰਧੂ ਨੇ ਸੋਨ ਤਮਗਾ, ਗੁਰਅਵਤਾਰ ਸਿੰਘ ਨੇ ਚਾਂਦੀ ਦਾ, ਖੁਸ਼ਦੀਪ ਸਿੰਘ ਨੇ ਕਾਂਸੀ ਦਾ ਤਗਮਾ ਹਾਸਿਲ ਕਰਕੇ ਸ਼ੂਟਿੰਗ ਦੀ ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ ਨੂੰ ਵੀ ਆਪਣੇ ਨਾਮ ਕੀਤਾ। ਸਮੁੱਚੀਆਂ ਪ੍ਰਾਪਤੀਆਂ ਦੀ ਵਧਾਈ ਦਿੰਦੇ ਹੋਏ ਅਦਾਰੇ ਦੇ ਚੇਅਰਮੈਂਨ ਸ. ਇੰਦਰਜੀਤ ਸਿੰਘ ਖਾਲਸਾ ਜੀ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਕੋਚ ਸ. ਗੁਰਵਿੰਦਰ ਸਿੰਘ ਨੂੰ ਅਸ਼ੀਰਵਾਦ ਦਿੱਤਾ ਅਤੇ ਕਿਹਾ ਕਿ ਇਹ ਵਿਦਿਆਰਥੀ ਇਸ ਤਰ੍ਹਾਂ ਹੀ ਅੱਗੇ ਵੱਧਦੇ ਹੋਏ ਹਮੇਸ਼ਾ ਉੱਚੀਆਂ ਬਲੁੰਦੀਆਂ ਨੂੰ ਛੂੰਹਣ ਅਤੇ ਭਵਿੱਖ ਵਿੱਚ ਵੀ ਅਗਾਹ ਵਧੂ ਸੋਚ ਰਾਹੀਂ ਆਪਣੇ ਮਾਪਿਆ, ਅਧਿਆਪਕਾਂ ਅਤੇ ਅਦਾਰੇ ਦਾ ਨਾਂ ਰੋਸ਼ਨ ਕਰਦੇ ਰਹਿਣ।

Related posts

ਤਬਾਹ ਹੋਈ ਫ਼ਸਲ ਦਾ ਕਿਸਾਨਾਂ

Balwinder hali

1 ਓਵਰ ‘ਚ ਬਣੀਆਂ 77 ਦੌੜਾਂ, ਕੋਈ ਸੋਚ ਵੀ ਨਹੀਂ ਸਕਦਾ ਇਸ ਸ਼ਰਮਨਾਕ ਰਿਕਾਰਡ ਬਾਰੇ, ਇਸ ਗੇਂਦਬਾਜ਼ ਦੇ ਕਰੀਅਰ ‘ਤੇ ਲੱਗਾ ਦਾਗ

Balwinder hali

ਆਕਸਬਿ੍ਰਜ ਵਰਲਡ ਸਕੂਲ ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ ਜਿੱਤਿਆ ਗੋਲਡ ਮੈਡਲ ਜਰਮਨ ਦੇ ਚੈਂਪੀਅਨਸ਼ਿਪ ਵਿਸ਼ਵ ਕੱਪ ਸ਼ੂਟਿੰਗ ਮੁਕਾਬਲਿਆਂ ਵਿੱਚ ਦਿਖਾਈ ਪ੍ਰਤਿਭਾ!

punjabdiary

Leave a Comment