Wednesday, February 25, 2026
Google search engine
Homeਤਾਜ਼ਾ ਖਬਰਸ਼੍ਰੋਮਣੀ ਕਮੇਟੀ ਨੇ ਪੱਛਮੀ ਪਹਿਰਾਵਾ ਪਹਿਨਣ ਵਾਲਿਆਂ ਵਿਰੁੱਧ ਕੀਤੀ ਸਖ਼ਤ ਕਾਰਵਾਈ, 20...

ਸ਼੍ਰੋਮਣੀ ਕਮੇਟੀ ਨੇ ਪੱਛਮੀ ਪਹਿਰਾਵਾ ਪਹਿਨਣ ਵਾਲਿਆਂ ਵਿਰੁੱਧ ਕੀਤੀ ਸਖ਼ਤ ਕਾਰਵਾਈ, 20 ਕਰਮਚਾਰੀਆਂ ਨੂੰ ਲਗਾਇਆ ਜੁਰਮਾਨਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਛਮੀ ਪਹਿਰਾਵਾ ਪਹਿਨਣ ਦੇ ਇੱਕ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਵਿੱਚ 20 ਕਰਮਚਾਰੀਆਂ ਨੂੰ ਜੁਰਮਾਨਾ ਲਗਾਇਆ ਹੈ।

ਸ੍ਰੀ ਅਮ੍ਰਿਤਸਰ ਸਾਹਿਬ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪੱਛਮੀ ਪਹਿਰਾਵਾ ਪਹਿਨਣ ਦੇ ਇੱਕ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਹੈ। ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਰਵਾਈ ਕਰਦੇ ਹੋਏ ਮਾਮਲੇ ਵਿੱਚ 20 ਮੁਲਾਜ਼ਮਾਂ ਨੂੰ ਜੁਰਮਾਨਾ ਲਾਇਆ ਹੈ।

ਜਾਣਕਾਰੀ ਅਨੁਸਾਰ, ਇਹ ਕਾਰਵਾਈ ਬੀਤੇ ਦਿਨੀ ਇੱਕ ਮੀਟਿੰਗ ਦੌਰਾਨ ਮੁਲਾਜ਼ਮਾਂ ਦੇ ਪੱਛਮੀ ਪਹਿਰਾਵਾ (ਸੂਟ-ਬੂਟ, ਕੋਟ-ਪੈਂਟ, ਜੀਨਸ ਆਦਿ) ਪਾ ਕੇ ਆਉਣ ਕਾਰਨ ਕੀਤੀ ਗਈ। ਇਨ੍ਹਾਂ 20 ਮੁਲਾਜ਼ਮਾਂ ਵਿੱਚ ਮੈਨੇਜਰ ਅਤੇ ਅਕਾਊਂਟੈਂਟ ਸ਼ਾਮਲ ਹਨ।

ਐਡਵੋਕੇਟ ਧਾਮੀ ਨੇ ਮੁਲਾਜ਼ਮਾਂ ਖਿਲਾਫ਼ ਇਹ ਕਾਰਵਾਈ ਧਾਰਾ 85 ਅਧੀਨ ਕੀਤੀ ਹੈ, ਜਿਸ ਤਹਿਤ ਸਾਰੇ ਮੁਲਾਜ਼ਮਾਂ ਨੂੰ ਗੁਰੂ ਦੀ ਗੋਲਕ ‘ਚ 2100-2100 ਰੁਪਏ ਜਮ੍ਹਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਮੁਲਾਜ਼ਮਾਂ ਲਈ ਡਿਊਟੀ ਦੌਰਾਨ ਪਹਿਲਾਂ ਹੀ ਵਰਦੀ ਤਹਿਤ ਕੁੜਤਾ-ਪਜਾਮਾ ਪਹਿਨਣ ਦੇ ਹੁਕਮ ਲਾਗੂ ਕੀਤੇ ਗਏ ਹਨ। ਇਸ ਨਾਲ ਸ਼ਰਧਾਲੂਆਂ ਦੀ ਭੀੜ ਵਿੱਚ ਵੀ ਉਹ ਵੱਖਰੇ ਪਛਾਣੇ ਜਾ ਸਕਣ ਅਤੇ ਗੁਰਦੁਆਰਾ ਸਾਹਿਬਾਨ ਦੇ ਅਧਿਆਤਮ ਮਾਹੌਲ ਦੀ ਮਰਿਆਦਾ ਵੀ ਬਣੀ ਰਹੇ।

-(ਪੀਟੀਸੀ ਨਿਊਜ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments