ਸਾਂਝਾ ਫੋਰਮ ਪੰਜਾਬ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਆਪਣੀਆ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ
ਫਰੀਦਕੋਟ, 13 ਜੂਨ (ਪੰਜਾਬ ਡਾਇਰੀ)- ਸਾਂਝਾ ਫੋਰਮ ਪੰਜਾਬ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਪੱਛਮ ਜੋਨ ਬਠਿੰਡਾ ਦੇ ਸੱਦੇ ਉੱਪਰ ਡਵੀਜ਼ਨ ਫਰੀਦਕੋਟ ਵਿਖੇ ਧਰਨਾ ਦਿੱਤਾ ਗਿਆ। ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਹਰਪ੍ਰੀਤ ਸਿੰਘ ਸਰਕਲ ਸਕੱਤਰ ਟੈਕਨੀਕਲ ਸਰਵਿਸਿਜ਼ ਯੂਨੀਅਨ, ਰਣਜੀਤ ਸਿੰਘ ਨੰਗਲ ਨੇ ਕਿਹਾ ਕਿ CRA 295/19 ਅਧੀਨ ਭਰਤੀ ਹੋਏ ਸਹਾਇਕ ਲਾਇਨਮੈਨ ਕਰਮਚਾਰੀਆਂ ਨੂੰ ਰੈਗੂਲਰ ਕਰਕੇ ਪੂਰੀ ਤਨਖਾਹ ਨਾ ਦੇਣ, ਆਰ ਟੀ ਐਮ, ਏ ਐਸ ਐਸ ਏ ਨੂੰ ਪੇ ਬੈਂਡ ਨਾ ਦੇਣ,01/04/2021 ਤੋਂ ਬਾਅਦ ਪਰਮੋਟ ਹੋਏ ਕਰਮਚਾਰੀਆਂ ਦੀ ਤਨਖਾਹ ਵਿੱਚ ਤਰੁੱਟੀਆਂ ਦੂਰ ਨਾ ਕਰਨ ਖਿਲਾਫ਼, ਹਾਈ ਕੋਰਟ ਦੇ ਫੈਸਲੇ ਬਰਾਬਰ ਕੰਮ ਬਰਾਬਰ ਦੇਣ ਤੋਂ ਇੰਨਕਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜ਼ਮੈਂਟ,CRA 267/11,281/13,249/4ਅਧੀਨ ਭਰਤੀ ਹੋਏ ਕਰਮਚਾਰੀਆਂ ਦਾ ਕੰਟਰੈਕਟ ਸਮਾ ਰੈਗੂਲਰ ਨਾ ਕਰਨ, ਕਰਮਚਾਰੀਆਂ ਦਾ ਮੁਬਾਇਲ ਭੱਤਾ ਨਜਾਇਜ਼ ਤੌਰ ਤੇ ਕਟਣ, ਕੰਟਰੈਕਟ ਤੇ ਹੋਰ ਕੱਚੇ ਕਾਮਿਆਂ ਤੇ ਪਾਰਟ ਟਾਇਮ ਕਾਮਿਆਂ ਨੂੰ ਪੰਜਾਬ ਸਰਕਾਰ ਦੀ ਪਾਲਿਸੀ 2023 ਅਨੂਸਾਰ੍ ਪੱਕੇ ਕਰਨ ਵਿੱਚ ਟਾਲ ਮਟੋਲ ਕੀਤਾ ਜਾ ਰਿਹਾ ਹੈ, ਸਟੇਟ ਕਮੇਟੀਆਂ ਦੇ ਫੈਸਲੇ ਅਨੁਸਾਰ 14/06/2023ਤੋ ਬਾਅਦ ਵਰਕ ਟੂ ਰੂਲ ਲਾਗੂ ਕੀਤਾ ਜਾਵੇਗਾ ,14 ਜੂਨ ਤੋਂ ਬਾਅਦ ਬਿਜ਼ਲੀ ਮੰਤਰੀ,ਪਾਵਰਕਾਮ ਦੇ ਚੇਅਰਮੈਨ ਡਾਇਰੈਕਟਰਾਂ ਦੇ ਫੀਲਡ ਵਿੱਚ ਆਉਣ ਤੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ, 05 ਜੁਲਾਈ 23 ਹੈਡ ਆਫਿਸ ਪਟਿਆਲੇ ਦੇ ਗੇਟਾਂ ਦਾ ਘਿਰਾਓ ਕੀਤਾ ਜਾਵੇਗਾ, 20 ਜੁਲਾਈ 23 ਨੂੰ ਬਿਜ਼ਲੀ ਮੰਤਰੀ ਦੇ ਅੰਮ੍ਰਿਤਸਰ ਘਰ ਅੱਗੇ ਰੋਸ ਧਰਨਾ ਲਗਾਇਆ ਜਾਵੇਗਾ l ਇਸ ਮੌਕੇ ਬਲਦੇਵ ਸਿੰਘ ਪੀ ਐਸ ਈ ਬੀ ਇੰਪਲ਼ਾਈਜ਼ ਫੈਡਰੇਸ਼ਨ, ਸਾਥੀ ਹਰਦੇਵ ਸਿੰਘ ਆਈ ਟੀ ਆਈ ਐਸੋਸ਼ੀਏਸ਼ਨ, ਸਾਥੀ ਅਮ੍ਰਿਤਪਾਲ ਸਿੰਘ ਬਰਾੜ ਡਵੀਜ਼ਨ ਪ੍ਰਧਾਨ ਐਮ ਐਸ ਯੂ, ਮਿੱਠੂ ਸਿੰਘ ਡਵੀਜ਼ਨ ਪ੍ਰਧਾਨ ਪੈਨਸ਼ਨ ਐਸੋਸ਼ੀਏਸ਼ਨ,ਸਾਥੀ ਗੁਰਬਿੰਦਰ ਸਿੰਘ ਜੇਈ, ਸਾਥੀ ਕੁਲਦੀਪ ਸਿੰਘ, ਹਰਬੰਸ ਸਿੰਘ, ਹਰਦੀਪ ਸਿੰਘ, ਸਰਬਜੀਤ ਸਿੰਘ ਅਤੇ ਸਾਥੀ ਪ੍ਰੀਤਮ ਸਿੰਘ ਪਿੰਡੀ ਸਾਬਕਾ ਸੀਨੀਅਰ ਮੀਤ ਪ੍ਰਧਾਨ ਟੀ ਐਸ ਯੂ ਪੰਜਾਬ ਨੇ ਸੰਬੋਧਨ ਕੀਤਾ ਤੇ ਆਉਣ ਵਾਲੇ ਹਰ ਸੰਘਰਸ਼ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਨ ਲਈ ਕਿਹਾ।