Image default
ਤਾਜਾ ਖਬਰਾਂ

ਸਾਈਂ ਮੀਆਂਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸੰਸਥਾਪਕ ਬਰਾੜ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਸਾਈਂ ਮੀਆਂਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸੰਸਥਾਪਕ ਬਰਾੜ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਹਰਭਜਨ ਸਿੰਘ ਬਰਾੜ ਦੀਆਂ ਦੋ ਯਾਦਗਾਰੀ ਪੁਸਤਕਾਂ ਵੀ ਕੀਤੀਆਂ ਲੋਕ ਅਰਪਣ!

ਕੋਟਕਪੂਰਾ, 9 ਮਈ :- ਸਾਈਂ ਮੀਆਂਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਦੇ ਸੰਸਥਾਪਕ ਤੇ ਉੱਘੇ ਸਾਹਿਤਕਾਰ ਹਰਭਜਨ ਸਿੰਘ ਬਰਾੜ ਦਾ ਸਥਾਨਕ ਮਿਉਸਪਲ ਪਾਰਕ ਵਿਖੇ ਸਥਿੱਤ ਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਦੇ ਮੰਚ ਉੱਪਰ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਮੁਤਾਬਿਕ ਪਹਿਲਾਂ ਸ੍ਰ ਬਰਾੜ ਦੀਆਂ ਦੋ ਨਵੀਆਂ ਪੁਸਤਕਾਂ ‘‘ਸਾਂਝਾਂ ਆਰ-ਪਾਰ ਦੀਆਂ’’ ਅਤੇ ‘‘ਸਾਂਝਾਂ ਦਾ ਵਗਦਾ ਦਰਿਆ’’ ਰਿਲੀਜ਼ ਕੀਤੀਆਂ ਗਈਆਂ ਤੇ ਫਿਰ ਉਕਤ ਕਿਤਾਬਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਰਭਜਨ ਸਿੰਘ ਬਰਾੜ ਨੇ ਦੱਸਿਆ ਕਿ ਉਕਤ ਕਿਤਾਬਾਂ ਵਿੱਚ ਹਿੰਦ-ਪਾਕਿ ਵੰਡ ਮੌਕੇ ਹੋਈ ਬਰਬਾਦੀ, ਭਾਈਚਾਰਕ ਸਾਂਝ ਟੁੱਟਣ ਦਾ ਸੰਤਾਪ ਵਰਗੀਆਂ ਅਨੇਕਾਂ ਅਜਿਹੀਆਂ ਘਟਨਾਵਾਂ ਦਾ ਜਿਕਰ ਕੀਤਾ ਗਿਆ ਹੈ, ਜਿਸ ਨੂੰ ਪੜ ਕੇ ਪਾਠਕ ਨੂੰ ਉਕਤ ਘਟਨਾਵਾਂ ਆਪਣੇ ਨਾਲ ਹੀ ਕੋਈ ਹੱਡਬੀਤੀ, ਅੱਖਾਂ ਵਿੱਚੋਂ ਵਾਰ ਵਾਰ ਹੰਝੂ ਵਗਣੇ, ਬੀਤੇ ਵਿਹਲਿਆਂ ਦੀ ਦਾਸਤਾਨ ਪੜ ਕੇ ਪੱਥਰ ਦਿਲ ਵੀ ਪਿਘਲ ਜਾਂਦੇ ਹਨ। ਉਹਨਾਂ ਦੱਸਿਆ ਕਿ ਉਕਤ ਕਿਤਾਬਾਂ ਲਿਖਣ ਪਿੱਛੇ ਵੀ ਜੋ ਭਾਵਨਾਵਾਂ ਕੰਮ ਕਰ ਰਹੀਆਂ ਹਨ, ਉਹਨਾ ਵਿੱਚ ਪਹਿਲੀ ਤਾਂ ਇਹ ਹੈ ਕਿ ਵੰਡ ਵੇਲੇ 10 ਲੱਖ ਲੋਕ ਮੌਤ ਦੇ ਮੂੰਹ ਵਿੱਚ ਜਾ ਪਏ, ਇਕ ਕਰੋੜ ਲੋਕ ਬੇਘਰ ਹੋ ਗਏ, 35 ਹਜਾਰ ਕੁਆਰੀਆਂ ਕੁੜੀਆਂ ਅਗਵਾ ਹੋਈਆਂ, ਪਰਿਵਾਰਾਂ ਨਾਲੋਂ ਵਿਛੜ ਗਈਆਂ ਅਰਥਾਤ ਬੇਘਰ ਹੋ ਗਈਆਂ, ਉਹਨਾਂ ਦਾ ਧਰਮ ਬਦਲ ਦਿੱਤਾ ਗਿਆ, ਕੋਈ ਚਰਨ ਕੌਰ ਤੋਂ ਸ਼ਕੀਲਾ ਚੋਧਰੀ ਅਤੇ ਕੋਈ ਹੁਸਨ ਬਾਨੋ ਤੋਂ ਬਲਜੀਤ ਕੌਰ ਬਣ ਗਈ। ਵਕਤ ਦੀਆਂ ਮਾਰੀਆਂ ਅਜਿਹੀਆਂ ਔਰਤਾਂ ਨਾਲ ਐਨਾ ਮਾੜੇ ਤੋਂ ਮਾੜੇ ਵਿਹਾਰ ਹੋਇਆ, ਜਿਸ ਨੂੰ ਲਿਖਣ ਮੌਕੇ ਕਲਮ ਵੀ ਕੰਬ ਗਈ ਅਤੇ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਹਿ ਤੁਰੇ। ਡਾ. ਢਿੱਲੋਂ ਅਤੇ ਚੇਅਰਮੈਨ ਪੱਪੂ ਲਹੌਰੀਆ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸ੍ਰ. ਬਰਾੜ ਦਾ ਸਿਰੋਪਾਉ ਅਤੇ ਯਾਦਗਾਰੀ ਚਿੰਨ ਨਾਲ ਸਨਮਾਨ ਕੀਤਾ ਗਿਆ।

Advertisement

Related posts

ਬਠਿੰਡਾ ਸ਼ਹਿਰ  ਦੇ  ਵਿਧਾਇਕ ਸ੍ਰੀ ਜਗਰੂਪ ਸਿੰਘ ਨੂੰ ਠੇਕਾ ਮੋਰਚੇ ਵੱਲੋਂ ਦਿੱਤਾ ਗਿਆ ਮੰਗ ਪੱਤਰ

punjabdiary

Breaking- ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਲਗਾਇਆ ਕੈਂਪ

punjabdiary

Breaking- ਜਿਲ੍ਹਾ ਫਰੀਦਕੋਟ ਦੀਆਂ 11 ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ‘ਚ ਤਬਦੀਲ ਕੀਤਾ ਜਾਵੇਗਾ- ਡਿਪਟੀ ਕਮਿਸ਼ਨਰ

punjabdiary

Leave a Comment