ਸਾਈਕਲ ਸਟੈਂਡ ਦ ਖੁੱਲ੍ਹੀ ਬੋਲੀ 12 ਮਈ ਨੂੰ
ਫਰੀਦਕੋਟ, 9 ਮਈ – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਫ਼ਰੀਦਕੋਟ ਵਿਖੇ ਵਿੱਤੀ ਸਾਲ 2022–2012 ਲਈ ( ਮਿਤੀ 13-05-2022 ਤੋਂ 31-03-2023 ਤੱਕ) ਸਾਈਕਲ ਸਟੈਂਡ ਜਿਸ ਦੀ ਸਕਿਊਰਿਟੀ ਦੀ ਰਕਮ 1 ਲੱਖ ਰੁਪਏ ਹੈ ਦੀ ਖੁੱਲ੍ਹੀ ਬੋਲੀ ਮਿਤੀ 12 ਮਈ 2022 ਨੂੰ ਸਵੇਰੇ 11 ਵਜੇ ਸਹਾਇਕ ਕਮਿਸ਼ਨਰ (ਜਨਰਲ) ਫਰੀਦਕੋਟ ਦੇ ਦਫਤਰ ਕਮਰਾ ਨੰਬਰ 224 ਵਿਖੇ ਕੀਤੀ ਜਾਣੀ ਹੈ।
ਡੀ.ਸੀ. ਦਫਤਰ ਦੀ ਨਜਾਰਤ ਸ਼ਾਖਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰੇਕ ਬੋਲੀਕਾਰ ਵੱਲੋਂ ਬੋਲੀ ਦੇਣ ਤੋਂ ਪਹਿਲਾਂ ਸਕਿਊਰਟੀ ਦੀ ਰਕਮ ਡਰਾਫਟ ਰਾਹੀਂ (ਚੇਅਰਮੈਨ ਜਿਲਾ ਪ੍ਰਬੰਧਕੀ ਕੰਪੈਲਕਸ, ਫਰੀਦਕੋਟ) ਜਿਲ੍ਹਾ ਨਾਜ਼ਰ ਕੋਲ ਸਵੇਰੇ 10:30 ਵਜੇ ਤੱਕ ਜਮਾਂ ਕਰਵਾਉਣੀ ਹੋਵੇਗੀ। ਬਾਕੀ ਦੀਆਂ ਸ਼ਰਤਾਂ ਮੌਕੇ ਤੇ ਸੁਣਾਈਆ ਜਾਣਗੀਆ। ਬੋਲੀ ਪ੍ਰਵਾਨ ਕਰਨੀ ਜਾਂ ਨਾ ਪ੍ਰਵਾਨ ਕਰਨ ਦੇ ਅਧਿਕਾਰ ਡਿਪਟੀ ਕਮਿਸ਼ਨਰ, ਫਰੀਦਕੋਟ ਪਾਸ ਹੋਣਗੇ।