Image default
ਤਾਜਾ ਖਬਰਾਂ

ਸਾਈਬਰ ਕ੍ਰਾਈਮ ਰੈਕਟ ਅਪਰਾਧੀਆਂ ਨੇ ਯੁਵਾ ਭਾਜਪਾ ਨੇਤਾ ਨੂੰ ਮਰਨ ਲਈ ਕੀਤਾ ਮਜਬੂਰ

ਸਾਈਬਰ ਕ੍ਰਾਈਮ ਰੈਕਟ ਅਪਰਾਧੀਆਂ ਨੇ ਯੁਵਾ ਭਾਜਪਾ ਨੇਤਾ ਨੂੰ ਮਰਨ ਲਈ ਕੀਤਾ ਮਜਬੂਰ
— ਅਪਰਾਧੀਆਂ ’ਤੇ ਕਸੀ ਜਾਵੇ ਨਕੇਲ : ਢੋਸੀਵਾਲ —

ਸ੍ਰੀ ਮੁਕਤਸਰ ਸਾਹਿਬ, 27 ਅਪ੍ਰੈਲ – ਦੇਸ਼ ਵਿਚ ਦਿਨੋਂ ਦਿਨ ਸਾਈਬਰ ਕ੍ਰਾਈਮ ਅਤੇ ਸੈਕਸ ਰੈਕਟ ਵੱਲੋਂ ਕੀਤੀਆਂ ਜਾ ਰਹੀਆਂ ਜਾਲ ਸਾਜੀ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਅਜਿਹੇ ਰੈਕਟ ਇੱਕ ਗਰੁੱਪ ਦੇ ਰੂਪ ਵਿੱਚ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਸ਼ਿਕਾਰ ਬਣਾਉਂਦੇ ਹਨ। ਅਜਿਹੇ ਕੰਮਾਂ ਵਿੱਚ ਕਈ ਵਾਰ ਕੁਝ ਬਲੈਕਮੀਲਿੰਗ ਕਰਨ ਵਾਲੇ ਪੱਤਰਕਾਰ ਵੀ ਸ਼ਾਮਿਲ ਹੋ ਜਾਂਦੇ ਹਨ। ਇਹ ਰੈਕਟ ਹੌਲੀ ਹੌਲੀ ਭੋਲੇ ਭਾਲੇ ਲੋਕਾਂ ਨਾਲ ਨੇੜਤਾ ਵਧਾ ਕੇ ਪ੍ਰੇਮ ਜਾਲ ਵਿੱਚ ਫਸਾ ਕੇ ਟਰੈਪ ਕਰ ਲੈਂਦੇ ਹਨ। ਸਾਜਿਸ਼ੀ ਢੰਗ ਨਾਲ ਇਹਨਾਂ ਭੋਲੇ ਭਾਲੇ ਲੋਕਾਂ ਦੀਆਂ ਅਸ਼ਲੀਲ ਫੋਟੋਆਂ, ਵੀਡਿਓ ਅਤੇ ਚੈਟ ਤਿਆਰ ਕਰ ਲੈਂਦੇ ਹਨ। ਬਾਅਦ ਵਿੱਚ ਇਨਾਂ ਮੈਸੇਜਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰਕੇ ਉਨਾਂ ਨੂੰ ਨਿੱਜੀ ਅਤੇ ਪਰਿਵਾਰਕ ਤੌਰ ’ਤੇ ਬਦਨਾਮ ਕਰਨ ਦਾ ਡਰਾਵਾ ਦੇ ਕੇ ਬਲੈਕਮੇਲ ਕਰਦੇ ਹਨ। ਐਨਾ ਹੀ ਨਹੀਂ ਕਈ ਵਾਰ ਤਾਂ ਇਹ ਰੈਕਟ ਆਪਣੀ ਮਨ ਮਰਜੀ ਮੁਤਾਬਕ ਪੀੜਤ ਵੱਲੋਂ ਬਲੈਕਮੇਲ ਨਾ ਹੋਏ ਜਾਣ ਦੀ ਸੂਰਤ ਵਿੱਚ ਬਲਾਤਕਾਰ ਅਤੇ ਹੋਰ ਕੇਸਾਂ ਵਿੱਚ ਫਸਾਏ ਜਾਣ ਦੀ ਧਮਕੀ ਵੀ ਦਿੰਦੇ ਹਨ। ਅਜਿਹੀ ਹੀ ਘਟਨਾ ਕੱਲ ਸਥਾਨਕ ਸ਼ਹਿਰ ਵਿੱਚ ਬੇਹੱਦ ਸਾਊ ਵਿਅਕਤੀ ਵਜੋਂ ਜਾਣੇ ਜਾਂਦੇ ਭਾਜਪਾ ਦੇ ਮਿੱਠ ਬੋਲੜੇ ਯੂਥ ਆਗੂ ਵਿਸ਼ਾਲ ਕਮਰਾ ਦੀ ਮੌਤ ਨਾਲ ਜੁੜੀ ਦੱਸੀ ਜਾਂਦੀ ਹੈ। ਸ਼ਹਿਰ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਇਸ ਭੋਲੇ ਭਾਲੇ ਯੂਥ ਆਗੂ ਨੂੰ ਪਿਛਲੇ ਕਈ ਮਹੀਨਿਆਂ ਤੋਂ ਸਾਈਬਰ ਕ੍ਰਾਈਮ ਅਪਰਾਧੀਆਂ ਅਤੇ ਸੈਕਸ ਰੈਕਟ ਵੱਲੋਂ ਬਲੈਕਮੇਲ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦਿਆਂ ਕੱਲ ਉਸ ਨੇ ਮਜਬੂਰ ਹੋ ਕੇ ਮੌਤ ਨੂੰ ਗਲੇ ਲਗਾ ਲਿਆ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਵਿਸ਼ਾਲ ਕਮਰਾ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਸਬੰਧਤ ਸਾਈਬਰ ਕ੍ਰਾਈਮ ਅਪਰਾਧੀਆਂ ਅਤੇ ਸੈਕਸ ਰੈਕਟ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਮਿ੍ਰਤਕ ਵਿਸ਼ਾਲ ਕਮਰਾ ਦੀ ਪਤਨੀ ਦੇ ਬਿਆਨਾਂ ਅਤੇ ਫੋਨ ਕਾਲ ਅਤੇ ਚੈਟ ਦੇ ਆਧਾਰ ’ਤੇ ਸਥਾਨਕ ਪੁਲਿਸ ਸਟੇਸ਼ਨ ਸਿਟੀ ਵੱਲੋਂ ਅਣਪਛਾਤੇ ਵਿਅਕਤੀ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨੇ ਦੱਸਿਆ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਉਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੇ ਮਕਸਦ ਨਾਲ ਸਾਈਬਰ ਕ੍ਰਾਈਮ ਅਪਰਾਧੀ ਅਤੇ ਸੈਕਸ ਰੈਕਟ ਵੱਲੋਂ ਸਥਾਨਕ ਗਾਂਧੀ ਨਗਰ ਨਿਵਾਸੀ ਇੱਕ ਲੜਕੀ ਵੱਲੋਂ ਸ੍ਰੀ ਢੋਸੀਵਾਲ ਦੀਆਂ ਫੋਟੋਆਂ ਅਤੇ ਮੈਸੇਜ ਐਡਿਟ ਅਤੇ ਫੈਬਰੀਕੇਟ ਕਰਕੇ ਆਪਣੇ ਸਰੀਰ ਦੇ ਇੱਕ ਨੰਗੇ ਹਿੱਸੇ ਨੂੰ ਇਨਾਂ ਨਾਲ ਜੋੜ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਅਤੇ ਇਹ ਫੋਟੋਆਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਸਮੇਤ ਸ਼ਹਿਰ ਦੇ ਪਤਵੰਤੇ ਸੱਜਣਾਂ ਨੂੰ ਵੀ ਭੇਜ ਦਿੱਤੀਆਂ ਗਈਆਂ। ਸ੍ਰੀ ਢੋਸੀਵਾਲ ਵੱਲੋਂ ਸਬੰਧਤ ਲੜਕੀ ਅਤੇ ਹੋਰਨਾਂ ਬਾਰੇ ਪੰਜਾਬ ਦੇ ਡੀ.ਜੀ.ਪੀ., ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਚੀਫ਼ ਜਸਟਿਸ ਅਤੇ ਨੈਸ਼ਨਲ ਕਮਿਸ਼ਨ ਫਾਰ ਐਸ.ਸੀਜ਼ ਭਾਰਤ ਸਰਕਾਰ ਨਵੀਂ ਦਿੱਲੀ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਸੀ। ਮਾਮਲੇ ਦੀ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਕੋਈ ਚਾਰ ਮਹੀਨੇ ਪਹਿਲਾਂ ਭੇਜੀ ਇਸ ਸ਼ਿਕਾਇਤ ਵਿੱਚ ਢੋਸੀਵਾਲ ਨੇ ਇਹ ਵੀ ਖਦਸ਼ਾ ਜਾਹਿਰ ਕੀਤਾ ਹੈ ਕਿ ਸਬੰਧਤ ਲੜਕੀ ਵੱਲੋਂ ਉਨਾਂ ਵਿਰੁੱਧ ਜਿਨਸੀ ਛੇੜਛਾੜ, ਸਰੀਰਕ ਸ਼ੋਸ਼ਣ ਅਤੇ ਹੋਰ ਗੰਭੀਰ ਅਪਰਾਧ ਲਾਏ ਜਾਣ ਦੀ ਧਮਕੀ ਵੀ ਦਿੱਤੀ ਗਈ ਸੀ ਜਿਸਦੀ ਸੂਚਨਾ ਵੀ ਉਕਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ। ਪ੍ਰਧਾਨ ਢੋਸੀਵਾਲ ਨੇ ਮੰਗ ਕੀਤੀ ਹੈ ਕਿ ਸਾਈਬਰ ਕ੍ਰਾਈਮ ਅਪਰਾਧੀਆਂ ਅਤੇ ਸੈਕਸ ਰੈਕਟਾਂ ਉਪਰ ਸਖਤ ਕਾਰਵਾਈ ਕੀਤੀ ਜਾਵੇ ਅਤੇ ਹੋਰ ਭੋਲੇ ਭਾਲੇ ਲੋਕਾਂ ਨੂੰ ਇਨਾਂ ਦੇ ਸ਼ਿਕਾਰ ਹੋਣ ਤੋਣ ਬਚਾਇਆ ਜਾਵੇ।

ਫੋਟੋ ਕੈਪਸ਼ਨ : ਜਗਦੀਸ਼ ਰਾਏ ਢੋਸੀਵਾਲ।

Advertisement

Related posts

Breaking News- ਸ੍ਰੀ ਆਨੰਦਪੁਰ ਸਾਹਿਬ ਦੇ ਹੋਲਾ-ਮਹੱਲਾ ਦੀ ਤਿਆਰੀ ਸੰਬੰਧੀ ਸੀਐਮ ਮਾਨ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ

punjabdiary

ਤੰਬਾਕੂਨੋਸ਼ੀ ਵਿਰੋਧੀ ਦਿਵਸ ਮੌਕੇ ਤੰਬਾਕੂਨੋਸ਼ੀ ਅਤੇ ਕੋਟਪਾ ਕਾਨੂੰਨ ਸਬੰਧੀ ਕੀਤਾ ਜਾਗਰੂਕ

punjabdiary

Breaking- ਬਾਜਵਾ ਦੇ ਨਿਸ਼ਾਨੇ ਤੇ ਸਪੀਕਰ ਕੁਲਤਾਰ ਸਿੰਘ ਸੰਧਵਾ, ਬਹਿਬਲ ਗੋਲੀ ਕਾਂਡ ਕੇਸ ਨੂੰ ਲੈ ਕੇ ਇਨਸਾਫ ਦਿਵਾਉਣ ਲਈ ਜੋ ਸਮਾਂ ਮੰਗਿਆ ਸੀ ਪੂਰਾ ਹੋਇਆ

punjabdiary

Leave a Comment