ਸਾਦਿਕ ਵਿਖੇ ਲਗਾਇਆ ਬਲਾਕ ਪੱਧਰੀ ਸਿਹਤ ਮੇਲਾ
ਲੋਕਾਂ ਨੂੰ ਮੁਫਤ ਸਿਹਤ ਜਾਂਚ,ਦਵਾਈਆਂ ਅਤੇ ਲੈਬ-ਟੈਸਟ ਦੀ ਮਿਲੀ ਸਹੂਲਤ
60 ਲੋਕਾਂ ਨੇ ਕੀਤਾ ਖੂਨਦਾਨ ਅਤੇ 28 ਨੇ ਅੱਖਾਂ ਦਾਨ ਲਈ ਭਰੇ ਫਾਰਮ
ਫਰੀਦਕੋਟ, 18 ਅਪ੍ਰੈਲ, (ਗੁਰਮੀਤ ਸਿੰਘ ਬਰਾੜ) ਸਿਹਤ ਵਿਭਾਗ ਵੱਲੋਂ ਅਜ਼ਾਦੀ ਕਾ ਮਹਾਂਉਤਸਵ ਤਹਿਤ ਕਸਬਾ ਸਾਦਿਕ ਦੀ ਸੀ.ਐਚ.ਸੀ ਵਿਖੇ ਬਲਾਕ ਪੱਧਰੀ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ। ਸਰਕਾਰ ਤੋਂ ਪ੍ਰਾਪਤ ਹੋਈਆਂ ਗਾਈਡਲਾਈਨਜ਼ ਮੁਤਾਬਕ ਮਰੀਜ਼ਾ ਦਾ ਮੁਫਤ ਚੈਕਅੱਪ ਕਰਨ ਲਈ ਇਸ ਮੇਲੇ ਵਿੱਚ ਮੈਡੀਸਨ ਸਪੈਸ਼ਲਲਿਸਟ,ਅੱਖਾਂ ਦੇ ਮਾਹਿਰ,ਔਰਤਾਂ ਦੇ ਰੋਗਾਂ ਦੇ ਮਾਹਿਰ,ਚਮੜੀ ਦੇ ਰੋਗਾਂ ਦੇ ਮਾਹਿਰ,ਕੰਨ-ਨੱਕ ਤੇ ਗਲੇ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਪਹੁੰਚ ਕੇ 740 ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਮਰੀਜ਼ਾਂ ਨੂੰ ਮੁਫਤ ਦਵਾਈਆਂ,ਲੈਬ ਟੈਸਟ ਅਤੇ ਕਾਊਂਸਲਿੰਗ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਮੇਲੇ ਵਿੱਚ ਵਿਸ਼ੇਸ਼ ਯੋਗਾ ਕੈਂਪ,ਨਸ਼ਾ ਛੁਡਾਓ ਕੈਂਪ ਅਤੇ ਕੋਰੋਨਾ ਤੋਂ ਬਚਾਅ ਲਈ ਸੈਂਪਲਿੰਗ ਤੇ ਟੀਕਾਕਰਨ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਬਲਾਕ ਪੱਧਰੀ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਜਨਾਬ ਮਹੁੰਮਦ ਸਦੀਕ ਸੰਸਦ ਮੈਂਬਰ ਲੋਕ ਸਭਾ ਨੇ ਆਪਣੇ ਕੀਤਾ, ਜਦਕਿ ਮੇਲੇ ਦੀ ਪ੍ਰਧਾਨਗੀ ਹਲਕਾ ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਨੇ ਕੀਤੀ ਉਨਾਂ ਵੱਲੋਂ-ਵੱਲੋਂ ਅਲੱਗ-ਅਲੱਗ ਸਥਾਪਿਤ ਕੀਤੇ ਸਿਹਤ ਜਾਂਚ ਕਾਊਂਟਰਾਂ ਅਤੇ ਖੂਨਦਾਨ ਕੈਂਪ ਦਾ ਦੌਰਾ ਕਰਕੇ ਭਾਗੀਦਾਰਾਂ ਦੀ ਹੋਂਸਲਾ ਅਫਜਾਈ ਵੀ ਕੀਤੀ।ਮੇਲੇ ਵਿੱਚ ਡਾ.ਰੂਹੀ ਦੁੱਗ ਆਈ.ਏ.ਐਸ,ਡਿਪਟੀ ਕਮਿਸ਼ਨਰ ਫਰੀਦਕੋਟ, ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਸ ਮੇਲੇ ਵਿਚ 36 ਲਾਭਪਾਤਰੀਆਂ ਦੇ ਆਯੂਸ਼ਮਾਨ ਸਿਹਤ ਬੀਮਾ ਕਾਰਡ ,60 ਯੂਨਿਟ ਖੂਨਦਾਨ ,28 ਵਿਅਕਤੀਆਂ ਨੇ ਅੱਖਾਂ ਦਾਨ ਰਜਿਸਟਰੇਸ਼ਨ ਕਰਵਾਈ। ਸਿਵਲ ਸਰਜਨ ਡਾ.ਸੰਜੇ ਕਪੂਰ ਅਤੇ ਡਾ.ਕੁਲਦੀਪ ਧੀਰ ਡਿਪਟੀ ਡਾਇਰੈਕਟਰ ਡੈਂਟਲ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ ਅਤੇ ਮੇਲੇ ਦੇ ਪ੍ਰਬੰਧਕਾਂ,ਸਟਾਫ ਅਤੇ ਸਹਿਯੋਗ ਦੇਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸਿਹਤ ਵਿਭਾਗ ਦੀ ਮਾਸ ਮੀਡੀਆ ਬਰਾਂਚ ਵੱਲੋਂ ਸਿਹਤ ਸਕੀਮਾਂ,ਸਹੂਲਤਾਂ ਅਤੇ ਇਲਾਜ ਸੇਵੇਵਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਦਾ ਲੋਕਾਂ ਨੇ ਖੂਬ ਲਾਭ ਉਠਾਇਆ।ਮੇਲਾ ਕਮੇਟੀ ਦੇ ਪ੍ਰਬੰਧਕ ਡਿਪਟੀ ਮੈਡੀਕਲ ਕਮਿਸ਼ਨਰ ਡਾ.ਧੀਰਾ ਗੁਪਤਾ,ਐਸ.ਐਮ.ਓ ਡਾ.ਰਾਜੀਵ ਭੰਡਾਰੀ,ਐਸ.ਐਮ.ਓ ਡਾ.ਪਰਮਜੀਤ ਬਰਾੜ,ਮੀਡੀਆ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਸਮੂਹ ਪਿੰਡਾਂ ਦੀਆਂ ਪੰਚਾਇਤਾਂ,ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾ ਨੂੰ ਲੋੜਵੰਦਾਂ ਨੂੰ ਮੇਲੇ ਵਿੱਚ ਭੇਜਣ ਅਤੇ ਪ੍ਰਬੰਧਕਾਂ ਦਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਮੈਡੀਕਲ ਅਫਸਰ ਡਾ.ਅਰਸ਼ਦੀਪ ਸਿੰਘ ਬਰਾੜ,ਡਾ.ਹਰਜੋਤ ਕੌਰ,ਚੀਫ ਫਾਰਮੇਸੀ ਅਫਸਰ ਨਰੇਸ਼ ਸ਼ਰਮਾ,ਫਾਰਮੇਸੀ ਅਫਸਰ ਰਜਿੰਦਰ ਕੁਮਾਰ,ਜ਼ਿਲਾ ਮਾਸ ਮੀਡੀਆ ਅਫਸਰ ਮੀਨਾ ਕੁਮਾਰੀ,ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ,ਗਗਨਦੀਪ ਸਿੰਘ ਧਾਲੀਵਾਲ ਮੀਤ ਪ੍ਰਧਾਨ ਯੂਥ ਵਿੰਗ ਪੰਜਾਬ,ਆਮ ਆਦਮੀ ਪਾਰਟੀ,ਜਸਪਾਲ ਸਿੰਘ ਬਾਬਾ ਜੁਆਇੰਟ ਸੈਕਟਰੀ,ਸਰਪੰਚ ਸ਼ਿਵਰਾਜ ਸਿੰਘ ਢਿੱਲੋਂ,ਚੇਅਰਮੈਨ ਦੀਪਕ ਕੁਮਾਰ ਸੋਨੂੰ,ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ,ਬਲਾਕ ਦਾ ਮੈਡੀਕਲ,ਪੈਰਾ-ਮੈਡੀਕਲ ਸਟਾਫ,ਆਰ.ਐਮ.ਪੀ ਐਸੋਸੀਏਸ਼ਨ ਅਤੇ ਆਸ਼ਾ ਵਰਕਰਾਂ ਹਾਜਰ ਸਨ।
ਸਾਦਿਕ ਵਿਖੇ ਲਗਾਇਆ ਬਲਾਕ ਪੱਧਰੀ ਸਿਹਤ ਮੇਲਾ
previous post