Image default
About us

ਸਿਆਸਤ ’ਚ ਜਾਣ ਵਾਲੀਆਂ ਆਂਗਣਵਾੜੀ ਵਰਕਰਾਂ ’ਤੇ ਹੋਵੇਗੀ ਕਾਰਵਾਈ; 150 ਵਰਕਰਾਂ ਦੀ ਹੋਈ ਪਛਾਣ

ਸਿਆਸਤ ’ਚ ਜਾਣ ਵਾਲੀਆਂ ਆਂਗਣਵਾੜੀ ਵਰਕਰਾਂ ’ਤੇ ਹੋਵੇਗੀ ਕਾਰਵਾਈ; 150 ਵਰਕਰਾਂ ਦੀ ਹੋਈ ਪਛਾਣ

 

 

 

Advertisement

ਚੰਡੀਗੜ੍ਹ, 10 ਅਗਸਤ (ਰੋਜਾਨਾ ਸਪੋਕਸਮੈਨ)- ਪੰਜਾਬ ਦੀ ਆਂਗਣਵਾੜੀ ਵਰਕਰਜ਼ ਐਸੋਸੀਏਸ਼ਨ ਦੀ ਪ੍ਰਧਾਨ ਹਰਗੋਬਿੰਦ ਕੌਰ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਮਗਰੋਂ ਸਰਕਾਰ ਨੇ ਸਿਆਸਤ ਵਿਚ ਜਾਣ ਵਾਲੀਆਂ ਆਂਗਣਵਾੜੀ ਵਰਕਰਾਂ ਵਿਰੁਧ ਸਖ਼ਤ ਕਾਰਵਾਈ ਦੇ ਸੰਕੇਤ ਦਿਤੇ ਹਨ। ਇਸ ਤਹਿਤ ਸਿਆਸੀ ਪਾਰਟੀਆਂ ਦਾ ਹਿੱਸਾ ਬਣ ਚੁੱਕੀਆਂ ਆਂਗਣਵਾੜੀ ਵਰਕਰਾਂ ਨੂੰ ਨੌਕਰੀ ਤੋਂ ਹਟਾਇਆ ਜਾ ਸਕਦਾ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਸੂਬੇ ਵਿਚ ਅਜਿਹੀਆਂ 150 ਆਂਗਨਵਾੜੀ ਵਰਕਰਾਂ ਦੀ ਪਛਾਣ ਕੀਤੀ ਹੈ, ਜੋ ਵੱਖ- ਵੱਖ ਸਿਆਸੀ ਪਾਰਟੀਆਂ ਨਾਲ ਜੁੜ ਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਾਕ ਸੰਮਤੀ ਮੈਂਬਰ, ਸਰਪੰਚ, ਪੰਚ, ਕੌਂਸਲਰ, ਨੰਬਰਦਾਰ ਚੁਣੀਆਂ ਗਈਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਵਰਕਰਾਂ ਸਹਾਇਕ ਧੰਦੇ ਵੀ ਕਰ ਰਹੀਆਂ ਹਨ। ਵਿਭਾਗ ਵਲੋਂ ਇਨ੍ਹਾਂ ਆਂਗਨਵਾੜੀ ਵਰਕਰਾਂ ਨੂੰ ਸਿਆਸਤ ਵਿਚ ਜੁੜਨ ਨਾਲ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ‘ਤੇ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਕੁੱਝ ਜ਼ਿਲ੍ਹਿਆਂ ਵਿਚ ਵਰਕਰਾਂ ਵਲੋਂ ਡਾਕਘਰਾਂ ਵਿਚ ਆਰਜ਼ੀ ਏਜੰਟ ਵਜੋਂ ਵੀ ਕੰਮ ਕਰਨ ਦੀ ਜਾਣਕਾਰੀ ਮਿਲੀ ਹੈ। ਸੂਬੇ ਵਿਚ 150 ਦੇ ਕਰੀਬ ਵਰਕਰਾਂ ਵਲੋਂ ਇਕੋ ਸਮੇਂ ਦੋ ਦੋ ਸਰਕਾਰੀ ਭੱਤਿਆਂ ਦਾ ਲਾਭ ਲਿਆ ਜਾ ਰਿਹਾ ਹੈ।
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਵਿਅਕਤੀ ਜਦੋਂ ਤਕ ਸਰਕਾਰੀ ਨੌਕਰੀ ਵਿਚ ਹੈ, ਸਿਆਸੀ ਗਤੀਵਿਧੀਆਂ ਵਿਚ ਸਿੱਧੇ ਤੌਰ ‘ਤੇ ਹਿੱਸਾ ਨਹੀਂ ਲੈ ਸਕਦਾ। ਡਾ. ਬਲਜੀਤ ਕੌਰ ਨੇ ਦਸਿਆ ਕਿ ਵਿਭਾਗ ਨੇ ਹਰਗੋਬਿੰਦ ਕੌਰ ਨੂੰ ਨੋਟਿਸ ਜਾਰੀ ਕਰ ਦਿਤਾ ਹੈ।
ਕਿਹੜੇ ਜ਼ਿਲ੍ਹੇ ‘ਚ ਕਿੰਨੀਆਂ ਵਰਕਰ ਸਿਆਸਤ ਨਾਲ ਜੁੜੀਆਂ
ਮਿਲੀ ਜਾਣਕਾਰੀ ਅਨੁਸਾਰ ਹੁਣ ਤਕ ਅੰਮ੍ਰਿਤਸਰ ‘ਚ 4, ਬਰਨਾਲਾ ‘ਚ 2, ਬਠਿੰਡਾ ‘ਚ ਇਕ, ਫਤਿਹਗੜ੍ਹ ਸਾਹਿਬ ‘ਚ 9, ਫਿਰੋਜ਼ਪੁਰ ‘ਚ 7, ਫਾਜ਼ਿਲਕਾ ‘ਚ 2, ਗੁਰਦਾਸਪੁਰ ‘ਚ 12, ਹੁਸ਼ਿਆਰਪੁਰ ‘ਚ 14, ਜਲੰਧਰ ‘ਚ 9, ਕਪੂਰਥਲਾ ‘ਚ 4, ਲੁਧਿਆਣਾ ‘ਚ 7, ਮਾਨਸਾ ‘ਚ ਇਕ, ਮੋਗਾ ‘ਚ 3, ਪਠਾਨਕੋਟ ‘ਚ ਇਕ, ਪਟਿਆਲਾ ‘ਚ 7, ਰੂਪਨਗਰ ‘ਚ 11, ਮੁਹਾਲੀ ‘ਚ 5, ਸ੍ਰੀ ਮੁਕਤਸਰ ਸਾਹਿਬ ‘ਚ 5, ਨਵਾਂਸ਼ਹਿਰ ‘ਚ 6, ਸੰਗਰੂਰ, ਮਲੇਰਕੋਟਲਾ ‘ਚ 6, ਤਰਨਤਾਰਨ ‘ਚ 9 ਆਂਗਨਵਾੜੀ ਵਰਕਰਾਂ ਦੀ ਸਿਆਸਤ ਨਾਲ ਜੁੜੇ ਹੋਣ ਦੀ ਪਛਾਣ ਹੋਈ ਹੈ।

Related posts

ਬਾਬਾ ਫਰੀਦ ਪਬਲਿਕ ਸਕੂਲ ਵਿਖੇ ਸੀਰ ਸੁਸਾਇਟੀ ਵੱਲੋਂ ਗ੍ਰੀਨ ਦਿਵਾਲੀ ਮਨਾਉਣ ਦਾ ਸੰਦੇਸ਼- ਪ੍ਰਿੰਸੀਪਲ ਕੁਲਦੀਪ ਕੋਰ

punjabdiary

ਪੰਜਾਬ ਦੇ ਹਰ ਡਰੋਨ ਦਾ ਹੋਵੇਗਾ ਰਜਿਸਟ੍ਰੇਸ਼ਨ, ਕੇਂਦਰ ਨੇ ਮੰਨਿਆ CM ਮਾਨ ਦਾ ਸੁਝਾਅ

punjabdiary

ਓਲਡ ਸਟੂਡੈਂਟਸ ਐਸੋਸੀਏਸ਼ਨ ਨੇ ਖੇਤੀਬਾੜੀ ਕਲਾਸਾਂ ਮੁੜ ਚਾਲੂ ਕਰਨ ਤੇ ਸਪੀਕਰ ਸੰਧਵਾਂ, ਵਿਧਾਇਕ ਸੇਖੋਂ, ਮੈਂਬਰ ਪਾਰਲੀਮੈਂਟ ਸਦੀਕ ਦਾ ਕੀਤਾ ਸਨਮਾਨ

punjabdiary

Leave a Comment