ਸਿਵਲ ਸਰਜਨ ਫਰੀਦਕੋਟ ਵੱਲੋਂ ਆਸ਼ਾ ਵਰਕਰਾਂ ਦੀਆਂ ਮੰਗਾਂ ਮੰਨਣ ਦੇ ਭਰੋਸੇ ਤੋਂ ਬਾਅਦ ਧਰਨਾ ਕੀਤਾ ਮੁਲਤਵੀ
ਫਰੀਦਕੋਟ, 5 ਜੂਨ (ਪੰਜਾਬ ਡਾਇਰੀ)- ਆਲ ਇੰਡੀਆ ਆਸਾ ਵਰਕਰਜ ਅਤੇ ਆਸਾ ਫੈਸੀਲਿਟੇਟਰਜ ਯੂਨੀਅਨ (ਗਰੁੱਪ ਏਟਕ ) ਪ.ਸ.ਸ.ਫ.ਮੁੱਖ ਦਫਤਰ 1680/22ਬੀ ਚੰਡੀਗੜ੍ਹ ਵੱਲੋ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ ਦੀ ਅਗਵਾਈ ਵਿੱਚ ਹੰਗਾਮੀ ਮੀਟਿੰਗ ਸਿਵਲ ਸਰਜਨ ਡਾਕਟਰ ਅਨਿਲ ਗੋਇਲ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ। ਇਸ ਸਮੇਂ ਯੂਨੀਅਨ ਆਗੂਆਂ ਨੇ ਲੰਮੇ ਸਮੇ ਤੋ ਭੱਤੇ ਜਿਵੇ ਕਿ ਸਮੇ ਸਿਰ ਮਾਸਿਕ ਇੰਨਸੈਟਿਵ,ਸੀ ਐਚ ਓ ਭੈਣ ਭੱਤਾ,ਜਨਣੀ ਸੁੱਰਖਿਆ ਯੋਜਨਾ ਅਧੀਨ ਡਿਲਵਰ ਹੋਈਆ ਔਰਤਾ ਦਾ ਭੱਤਾ, ਵਰਦੀ ਦਾ 2020 ਤੋ ਭੱਤਾ,ਨਲਬੰਦੀ ਨਸਬੰਦੀ ਦਾ ਭੱਤਾ, ਅਨਰੇਰੀਅਮ ਭੱਤਾ ਆਦਿ ਤੇ ਗੱਲਬਾਤ ਹੋਈ । ਅਧਿਕਾਰੀ ਨੇ ਸਾਰੇ ਪੈਡਿੰਗ ਭੱਤਿਆ ਇੱਕ ਹਫਤੇ ਵਿੱਚ ਦੇਣ ਦਾ ਵਿਸਵਾਸ ਦਿਵਾਉਂਦਿਆਂ ਕਿਹਾ ਕਿ ਆਸਾ ਵਰਕਰਾਂ ਨੂੰ ਕੋਈ ਵੀ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ। ਸਿਵਲ ਸਰਜਨ ਦੇ ਭਰੋਸੇ ਤੋਂ ਬਾਅਦ ਅੱਜ ਦੇ ਰੋਸ ਪ੍ਰਦਰਸਨ ਨੂੰ ਮੁਲਤਵੀ ਕੀਤਾ ਗਿਆ ।
ਇਸ ਸਮੇਂ ਮੀਟਿੰਗ ਵਿੱਚ ਜਿਲਾ ਮੀਤ ਪ੍ਰਧਾਨ ਕਲਾਸ ਫੋਰ ਚਰਨਜੀਤ ਕੌਰ ਲੰਬਵਾਲੀ, ਜਿਲਾ ਚੈਅਰਮੈਨ ਸਿੰਬਲਜੀਤ ਕੌਰ ਝੱਖੜ੍ਹਵਾਲਾ,ਜਿਲਾ ਪ੍ਰੈਸ ਸਕੱਤਰ ਸੁੱਖਮੰਦਰ ਕੌਰ ਮੱਤਾ,ਜਿਲਾ ਸਲਾਹਕਾਰ ਸੁੱਖਪਾਲ ਕੌਰ ਜੈਤੋ, ਜਿਲਾ ਸਲਾਹਕਾਰ ਮਨਜੀਤ ਕੌਰ ਦੇਵੀਵਾਲਾ, ਬਲਾਕ ਪ੍ਰਧਾਨ ਮਨਜੀਤ ਕੌਰ ਜੈਤੋ,ਜਸਵੀਰ ਕੌਰ ਜੈਤੋ,ਇੱਕਬਾਲ ਸਿੰਘ ਫੂਡ ਐਡ ਸਪਲਾਈ ਜਿਲਾ ਜਰਨਲ ਸਕੱਤਰ, ਜਿਲਾ ਪ੍ਰਧਾਨ ਪਸਸਫ /ਜਿਲਾ ਪ੍ਰਧਾਨ ਕਲਾਸ ਫੋਰ ਨਛੱਤਰ ਸਿੰਘ ਭਾਣਾ,ਗੁਰਚਰਨ ਸਿੰਘ ਸਾਮਿਲ ਸਨ।