“ਸਿਹਤਮੰਦ ਕੰਨ ਤਾਂ ਸਿਹਤਮੰਦ ਮਨ” ਦਾ ਦਿੱਤਾ ਸੁਨੇਹਾ
ਕੰਨਾਂ ਦਾ ਧਿਆਨ ਰੱਖਣ ਲਈ ਕੀਤਾ ਜਾਗਰੂਕ
ਫਰੀਦਕੋਟ, 4 ਮਾਰਚ – ਸਿਵਿਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਰਾਜੀਵ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਵੈਕਸੀਨ ਸਟੋਰ ਵਿਖੇ ਬੋਲਾਪਣ ਤੋਂ ਬਚਾਅ ਅਤੇ ਕੰਟਰੋਲ ਸੰਬਧੀ ਰਾਸ਼ਟਰੀ ਪੋ੍ਰਗਰਾਮ ਹੇਠ ’ਵਿਸਵ ਸੁਣਨ ਸ਼ਕਤੀ ਦਿਵਸ’ ਮਨਾਇਆ ਗਿਆ।ਇਸ ਮੌਕੇ ਨੋਡਲ ਅਫਸਰ ਆਈ.ਈ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਅਤੇ ਐਲ.ਐਚ.ਵੀ ਸੁਰਿੰਦਰ ਕੌਰ ਵੱਲੋਂ ਵਲੋਂ ਫੀਲਡ ਸਟਾਫ ਤੇ ਆਮ ਲੋਕਾਂ ਨੂੰ ਬੋਲੇਪਣ ਤੋਂ ਜਾਗਰੂਕ ਕਰਨ ਅਤੇ ਬਚਾਓ ਲਈ ਸੰਦੇਸ਼ ਵਾਲਾ ਬੈਨਰ ਪ੍ਰਦਰੀਸ਼ਤ ਕਰਕੇ ਸੁਚੇਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਰੋਜ਼ਾਨਾ ਵਰਤੀ ਜਾਂਦੀ ਲਾਪਰਵਾਹੀ ਕਾਰਨ ਆਮ ਲੋਕਾਂ ਵਿੱਚ ਸੁਣਨ ਸ਼ਕਤੀ ਘੱਟ ਹੋਣ ਨਾਲ ਸੰਬਧਤ ਬਿਮਾਰੀਆਂ ਦੀ ਗਿਣਤੀ ਵੱਧ ਰਹੀ ਹੈ।ਪਹਿਲਾਂ ਇਹ ਲੱਛਣ ਜਿਆਦਾਤਰ ਵੱਡੀ ਉਮਰ ਦੇ ਲੋਕਾਂ ਵਿੱਚ ਪਾਏ ਜਾਂਦੇ ਸੀ, ਪਰ ਹੁਣ ਨੌਜਵਾਨ ਵਰਗ ਵਿੱਚ ਵੀ ਸੁਣਨ ਸਕਤੀ ਘੱਟ ਹੋਣ ਦੇ ਮਰੀਜ਼ ਜਿਆਦਾ ਹੋ ਰਹੇ ਹਨ।ਇਸਦਾ ਇੱਕ ਵੱਡਾ ਕਾਰਨ ਬੱਚਿਆਂ ਅਤੇ ਨੌਜਵਾਨ ਵਰਗ ਵਲੋਂ ਹੈਡਫੋਨ ਅਤੇ ਈਅਰਫੋਨ ਲਗਾ ਕੇ ਮੋਬਾਈਲ ਫੋਨਾਂ ਰਾਹੀਂ ਉੱਚੀ ਅਵਾਜ਼ ਵਿੱਚ ਸੁਣਨਾ ਹੈ।ਕੰਨ ਵਿੱਚ ਦਰਦ ਹੋਣਾ ਜਾਂ ਖੂਨ ਵੱਗਣਾ ਗੰਭੀਰ ਸਮੱਸਿਆ ਹੋਣ ਤੇ ਤੂਰੰਤ ਜਾਂਚ ਕਰਵਾਉਣੀ ਚਾਹੀਦੀ ਹੈ।ਉਨਾਂ ਦੱਸਿਆ ਕਿ ਸੁਣਨ ਸ਼ਕਤੀ ਠੀਕ ਰੱਖਣ ਲਈ ਹਰ ਮਨੁੱਖ ਆਪਣੇ ਕੰਨਾਂ ਨੂੰ ਟੀ ਵੀ, ਰੇਡੀਓ, ਪਟਾਕੇ, ਦੀ ਉੱਚੀ ਅਵਾਜ਼ ਤੋਂ ਬਚਾਉਣਾ ਚਾਹੀਦਾ ਹੈ। ਕੰਨਾਂ ਵਿਚ ਗੰਦਾ ਪਾਣੀ ਜਾਣ ਤੋਂ ਰੋਕਣ ਦੇ ਨਾਲ ਨਾਲ ਕੰਨਾਂ ਵਿਚ ਤਿਖੀਆਂ ਚੀਜਾਂ,ਮਾਚਸ ਦੀ ਤੀਲੀ,ਕੰਨ ਸਾਫ ਕਰਨ ਵਾਲੇ ਬਡਸ ਨਹੀਂ ਮਾਰਨੇ ਚਾਹੀਦੇ।ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ ਕਰਵਾਉਣ ਤੋਂ ਪਰਹੇਜ ਕਰੋ। ਕੰਨਾਂ ਦਾ ਧਿਆਨ ਰੱਖਣ ਲਈ ਜਾਗਰੂਕ ਕਰਦੇ ਹੋਏ ਬੀ.ਈ.ਈ ਡਾ.ਪ੍ਰਭਦੀਪ ਚਾਵਲਾ ਅਤੇ ਐਲ.ਐਚ.ਵੀ ਸੁਰਿੰਦਰ ਕੌਰ।