ਸਿਹਤ ਕੇਂਦਰਾਂ ਨੂੰ ਬੱਚਿਆਂ ਦੀ ਖੁਰਾਕ ਸਬੰਧੀ ਜਾਗਰੂਕਤਾ ਸਮੱਗਰੀ ਤਕਸੀਮ
ਟੀਕਾਕਰਨ ਅਤੇ ਘਰ ਦਾ ਦੌਰਾ ਕਰਨ ਮੌਕੇ ਕੀਤੀ ਜਾਵੇ ਚਰਚਾ
ਸਾਦਿਕ – ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਰਾਜੀਵ ਕੁਮਾਰ ਭੰਡਾਰੀ ਦੀ ਯੋਗ ਅਗਵਾਈ ਹੇਠ ਬਲਾਕ ਜੰਡ ਸਾਹਿਬ ਅਧੀਨ ਪੈਂਦੇ ਪਿੰਡਾਂ ਵਿੱਚ ਆਮ ਲੋਕਾਂ ਤੱਕ ਸਰਕਾਰੀ ਸਿਹਤ ਸਹੂਲਤਾਂ,ਭਲਾਈ ਸਕੀਮਾਂ ਅਤੇ ਸੁਵਿਧਾਵਾਂ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੇ ਮੈਡੀਕਲ,ਪੈਰਾ-ਮੈਡੀਕਲ ਸਟਾਫ ਅਤੇ ਆਸ਼ਾ ਵਰਕਰਾਂ ਵੱਲੋਂ ਬਹੁਤ ਹੀ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜ਼ਿਲਾ ਪ੍ਰੋਗਰਾਮ ਮੈਨੇਜਰ ਸੂਰਜ ਪ੍ਰਕਾਸ਼,ਜ਼ਿਲਾ ਕਮਿਊਨਟੀ ਮੋਬੇਲਾਈਜ਼ਰ ਸੰਦੀਪ ਕੁਮਾਰ ਅਤੇ ਨੋਡਲ ਅਫਸਰ ਆਈ.ਈ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਜੰਡ ਸਾਹਿਬ ਦੇ 2 ਸੈਕਟਰਾਂ ਦੀਆਂ ਆਸ਼ਾ ਵਰਕਰਾਂ,ਆਸ਼ਾ ਫੈਸਿਲੀਟੇਟਰਾਂ ਅਤੇ ਏ.ਐਨ.ਐਮ ਨੂੰ ਨਵ-ਜਨਮੇ ਬੱਚਿਆਂ ਲਈ ਘਰ ਅਧਾਰਿਤ ਦੇਖਭਾਲ ਵਿਸ਼ੇ ਤੇ ਆਯੋਜਿਤ ਸਿਖਲਾਈ ਪ੍ਰੋਗਰਾਮ ਦੌਰਾਨ 0-5 ਸਾਲ ਦੇ ਬੱਚਿਆਂ ਦੇ ਵਾਧੇ-ਵਿਕਾਸ,ਅਨੀਮਿਕ,ਕਮਜ਼ੋਰ ਅਤੇ ਬਿਮਾਰ ਬੱਚਿਆਂ ਦੀ ਖੁਰਾਕ ਸਬੰਧੀ ਸਿਹਤ ਸਿੱਖਿਆ ਜਾਗਰੂਕਤਾ ਸਮੱਗਰੀ ਤਕਸੀਮ ਕੀਤੀ ਅਤੇ ਇਸ ਨੂੰ ਸੁਚੱਜੇ ਢੰਗ ਨਾਲ ਪ੍ਰਦਰਿਸ਼ਤ ਕਰਨ ਦੀ ਅਪੀਲ ਵੀ ਕੀਤੀ। ਉਨਾਂ ਸਮੂਹ ਸਟਾਫ ਨੂੰ ਵਿਭਾਗ ਦੀਆਂ ਜੱਚਾ-ਬੱਚਾ ਸਿਹਤ ਸੇਵਾਵਾਂ,ਟੀਕਾਕਰਨ ਅਤੇ ਇਲਾਜ ਸਹੂਲਤਾਂ-ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਵਚਨਬੱਧ ਵੀ ਕੀਤਾ। ਉਨਾਂ ਕਿਹਾ ਕਿ ਆਸ਼ਾ ਵਰਕਰ ਆਪਣੀ ਪਿੰਡ ਦੀ ਸਿਹਤ,ਸਫਾਈ ਅਤੇ ਖੁਰਾਕ ਕਮੇਟੀ ਦੀ ਮੀਟਿੰਗ ਵੀ ਹਰ ਮਹੀਨੇ ਕਰਨ ਤਾਂ ਜੋ ਵਿਭਾਗ ਦੇ ਹਰ ਪ੍ਰੋਗਰਾਮ ਸਬੰਧੀ ਪਿੰਡ ਪੱਧਰ ਤੇ ਵਿਚਾਰ-ਵਟਾਂਦਰਾ ਹੋ ਸਕੇ ਤਾਂ ਜੋ ਤਾਲਮੇਲ ਨਾਲ ਵੱਧ ਤੋਂ ਵੱਧ ਲੋਕ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕਣ।
ਸਬ-ਸੈਟਰਾਂ ਨੂੰ ਜਾਗਰੂਕਤਾ ਸਮੱਗਰੀ ਤਕਸੀਮ ਕਰਦੇ ਹੋਏ ਡੀ.ਪੀ.ਐਮ ਸੂਰਜ ਪ੍ਰਕਾਸ਼,ਬੀ.ਈ.ਈ ਡਾ.ਪ੍ਰਭਦੀਪ ਚਾਵਲਾ ਅਤੇ ਡੀ.ਸੀ.ਐਮ ਸੰਦੀਪ ਕੁਮਾਰ ।