Image default
ਤਾਜਾ ਖਬਰਾਂ

ਸਿਹਤ ਮੇਲੇ ਸਬੰਧੀ ਜਾਗਰੂਕਤਾ ਸਮੱਗਰੀ ਕੀਤੀ ਤਕਸੀਮ

ਸਿਹਤ ਮੇਲੇ ਸਬੰਧੀ ਜਾਗਰੂਕਤਾ ਸਮੱਗਰੀ ਕੀਤੀ ਤਕਸੀਮ
ਪਿੰਡਾਂ ‘ਚ ਆਮ ਲੋਕਾਂ ਤੱਕ ਮੁਫਤ ਸਿਹਤ ਜਾਂਚ,ਦਵਾਈਆਂ ਅਤੇ ਲੈਬ-ਟੈਸਟ ਦਾ ਸੁਨੇਹਾਂ ਦੇਣ ਦੀ ਕੀਤੀ ਅਪੀਲ
ਫਰੀਦਕੋਟ – ਸਿਹਤ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਐੱਸ.ਐੱਮ.ਓ ਬਲਾਕ ਜੰਡ ਸਾਹਿਬ ਡਾ.ਰਾਜੀਵ ਭੰਡਾਰੀ,ਅੱੈਸ.ਐੱਮ.ਓ ਸਾਦਿਕ ਡਾ.ਪਰਮਜੀਤ ਬਰਾੜ ਅਤੇ ਨੋਡਲ ਅਫਸਰ ਆਈ.ਆਈ.ਸੀ ਗਤੀਵਿਧੀਆਂ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਸਿਹਤ ਮੇਲੇ ਬਾਰੇ ਪਿੰਡਾਂ ‘ਚ ਆਮ ਲੋਕਾਂ ਤੱਕ ਮੁਫਤ ਸਿਹਤ ਜਾਂਚ,ਦਵਾਈਆਂ ਅਤੇ ਲੈਬ-ਟੈਸਟ ਦਾ ਸੁਨੇਹਾਂ ਦੇਣ ਦੀ ਕੀਤੀ ਅਪੀਲ ਕਰਦਿਆਂ ਆਸ਼ਾ ਫੈਸਿਲੀਟੇਟਰਾਂ ਨੂੰ ਜਾਗਰੂਕਤਾ ਸਮੱਗਰੀ ਤਕਸੀਮ ਕੀਤੀ।ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਫਰੀਦਕੋਟ ਡਾ.ਰੂਹੀ ਦੱੁਗ ਆਈ.ਏ.ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ.ਸੰਜੇ ਕਪੂਰ ਦੀ ਯੋਗ ਅਗਵਾਈ ਹੇਠ ਕਮਿਊਨਟੀ ਹੈਲਥ ਸੈਂਟਰ ਸਾਦਿਕ ਵਿਖੇੇ 18 ਅਪ੍ਰੈਲ ਦਿਨ ਸੋਮਵਾਰ ਨੂੰ ਬਲਾਕ ਪੱਧਰੀ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ।ਸਰਕਾਰ ਤੋਂ ਪ੍ਰਾਪਤ ਹੋਈਆਂ ਹਦਾਇਤਾਂ ਮੁਤਾਬਕ ਮਰੀਜ਼ਾ ਦਾ ਮੁਫਤ ਚੈਕਅੱਪ ਕਰਨ ਲਈ ਮੈਡੀਸਨ ਸਪੈਸ਼ਲਲਿਸਟ,ਅੱਖਾਂ ਦੇ ਮਾਹਿਰ,ਔਰਤਾਂ ਦੇ ਰੋਗਾਂ ਦੇ ਮਾਹਿਰ,ਚਮੜੀ ਦੇ ਰੋਗਾਂ ਦੇ ਮਾਹਿਰ,ਕੰਨ-ਨੱਕ ਤੇ ਗਲੇ ਦੇ ਰੋਗਾਂ ਦੇ ਮਾਹਿਰ ਡਾਕਟਰ ਪਹੁੰਚ ਰਹੇ ਹਨ।ਮਰੀਜ਼ਾਂ ਨੂੰ ਮੁਫਤ ਦਵਾਈਆਂ ,ਲੈਬ ਟੈਸਟ ਅਤੇ ਕਾਊਂਸਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ।ਇਸ ਤੋਂ ਇਲਾਵਾ ਮੇਲੇ ਵਿੱਚ ਆਯੂਸ਼ਮਾਨ ਸਿਹਤ ਬੀਮਾ ਕਾਰਡ ਬਣਵਾਉਣ,ਖੂਨਦਾਨ ਕੈਂਪ ,ਅੱਖਾਂ ਦਾਨ ਰਜਿਸਟਰੇਸ਼ਨ.ਵਿਸ਼ੇਸ਼ ਯੋਗਾ ਕੈਂਪ,ਨਸ਼ਾ ਛੁਡਾਓ ਕੈਂਪ ਅਤੇ ਕੋਰੋਨਾ ਤੋਂ ਬਚਾਅ ਲਈ ਸੈਂਪਲਿੰਗ ਤੇ ਟੀਕਾਕਰਨ ਵੀ ਸ਼ਾਮਿਲ ਹਨ।ਉਨਾਂ ਦੱਸਿਆਂ ਕਿ ਇਸ ਮੌਕੇ ਸਿਹਤ ਵਿਭਾਗ ਦੀ ਮਾਸ ਮੀਡੀਆ ਬਰਾਂਚ ਵੱਲੋਂ ਸਿਹਤ ਸਕੀਮਾਂ,ਸਹੂਲਤਾਂ ਅਤੇ ਇਲਾਜ ਸੇਵੇਵਾਂ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।ਉਨਾਂ ਦੱਸਿਆ ਕਿ ਸਿਹਤ ਮੇਲੇ ਦੇ ਮੁੱਖ ਮਹਿਮਾਨ ਜਨਾਬ ਮਹੁੰਮਦ ਸਦੀਕ ਸੰਸਦ ਮੈਂਬਰ ਲੋਕ ਸਭਾ ਹੋਣਗੇ ਜਦ ਕਿ ਮੇਲੇ ਦੀ ਪ੍ਰਧਾਨਗੀ ਹਲਕਾ ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਕਰਨਗੇ ਅਤੇ ਵਿਸ਼ੇਸ਼ ਮਹਿਮਾਨ ਵੱਜੋਂ ਡਿਪਟੀ ਕਮਿਸ਼ਨਰ ਫਰੀਦਕੋਟ ਡਾ.ਰੂਹੀ ਦੁੱਗ ਅਤੇ ਸਿਵਲ ਸਰਜਨ ਡਾ.ਸੰਜੇ ਕਪੂਰ ਮੇਲੇ ਵਿੱਚ ਸ਼ਿਰਕਤ ਕਰਨਗੇ।ਉਨਾਂ ਸਮੂਹ ਪਿੰਡਾਂ ਦੀਆਂ ਪੰਚਾਇਤਾਂ ,ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾ ਨੂੰ ਲੋੜਵੰਦਾਂ ਨੂੰ ਮੇਲੇ ਵਿੱਚ ਭੇਜਣ ਅਤੇ ਪ੍ਰਬੰਧਕਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।ਉਨਾਂ ਕਿਹਾ ਕਿ ਮੇਲੇ ‘ਚ ਰਜਿਸਟ੍ਰੇਸ਼ਨ ਕਰਵਾਉਣ ਲਈ ਮਰੀਜ਼ ਅਧਾਰ ਕਾਰਡ ਜਾਂ ਡਰਾਈਵਿੰਗ ਲਾਈਸੈਂਸ ਅਤੇ ਰਜਿਸਟਰਡ ਮੋਬਾਇਲ ਨਾਲ ਲੈ ਕੇ ਆਉਣ।

ਸਿਹਤ ਮੇਲੇ ਸਬੰਧੀ ਜਾਗਰੂਕਤਾ ਪਰਚਾ ਤਕਸੀਮ ਕਰਦੇ ਹੋਏ ਐੱਸ.ਐੱਮ.ਓ ਡਾ.ਰਾਜੀਵ ਭੰਡਾਰੀ ਅਤੇ ਬੀ.ਈ.ਈ ਡਾ.ਪ੍ਰਭਦੀਪ ਚਾਵਲਾ।

Related posts

Breaking News-ਤੁਫਾਨ ਅਤੇ ਅਸਮਾਨੀ ਬਿਜਲੀ ਤੋਂ ਬਚਾਅ ਲਈ ਆਮ ਲੋਕਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਵਧਾਨੀਆਂ ਜਾਰੀ

punjabdiary

BSF ਨੂੰ ਮਿਲੀ ਕਾਮਯਾਬੀ, ਤਰਨਤਾਰਨ ਬਾਰਡਰ ‘ਤੇ 1 ਪਾਕਿਸਤਾਨੀ ਘੁਸਪੈਠੀਆ ਨੂੰ ਕੀਤਾ ਕਾਬੂ

punjabdiary

Breaking- ਤਰਲ ਅਤੇ ਠੋਸ ਕੂੜਾ ਪ੍ਰਬੰਧਨ ਸਬੰਧੀ ਪਿਡਾਂ ਵਿਚ ਲਗਾਏ ਜਾਣ ਵਾਲੇ ਛੋਟੇ ਪ੍ਰੋਜੈਕਟਾਂ ਦੇ ਕੰਮਾਂ ਵਿੱਚ ਲਿਆਂਦੀ ਜਾਵੇ ਤੇਜੀ – ਡਿਪਟੀ ਕਮਿਸ਼ਨਰ

punjabdiary

Leave a Comment