Image default
ਤਾਜਾ ਖਬਰਾਂ

ਸਿਹਤ ਵਿਭਾਗ ਦੇ ਡਰੱਗ-ਡੀ-ਅਡਿਕਸ਼ਨ ਪ੍ਰੋਗਰਾਮ ਸਬੰਧੀ ਕੀਤਾ ਜਾਗਰੂਕ

ਸਿਹਤ ਵਿਭਾਗ ਦੇ ਡਰੱਗ-ਡੀ-ਅਡਿਕਸ਼ਨ ਪ੍ਰੋਗਰਾਮ ਸਬੰਧੀ ਕੀਤਾ ਜਾਗਰੂਕ


ਫਰੀਦਕੋਟ- ਸਿਵਲ ਸਰਜਨ ਡਾ. ਚੰਦਰ ਸ਼ੇਖਰ, ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਬਾਜਾਖਾਨਾ ਡਾ ਅਵਤਾਰਜੀਤ ਸਿੰਘ ਤੇ ਮੈਡੀਕਲ ਅਫਸਰ, ਪੀ ਐਚ ਸੀ ਪੰਜਗਰਾਈਂ ਕਲਾਂ ਡਾ ਸਵਰੂਪ ਕੌਰ ਦੀਆਂ ਹਦਾਇਤਾਂ ਤੇ ਪਿੰਡਾਂ,ਸਿਹਤ ਸੰਸਥਾਵਾਂ ਅਤੇ ਵਿਦਿਅਕ ਅਦਾਰਿਆਂ ਵਿਚ ਸਮੇ-ਸਮੇ ਨਸ਼ਾ ਵਿਰੋਧੀ ਵੱਖ-ਵੱਖ ਜਾਗਰੂਕਤਾ ਸਰਗਰਮੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- Baldness treatment reaction : ਸੰਗਰੂਰ ਦੇ ਲੋਕਾਂ ਨੂੰ ਗੰਜੇਪਨ ਤੋਂ ਛੁਟਕਾਰਾ ਪਾਉਣ ਲਈ ਭਾਰੀ ਕੀਮਤ ਚੁਕਾਉਣੀ ਪਈ, 20 ਤੋਂ ਵੱਧ ਲੋਕਾਂ ਨੂੰ ਅੱਖਾਂ ‘ਚ ਰਿਐਕਸ਼ਨ

Advertisement

ਇਸ ਲੜੀ ਤਹਿਤ ਪਿੰਡ ਔਲਖ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ ।ਬੀ.ਈ.ਈ ਫਲੈਗ ਚਾਵਲਾ ਅਤੇ ਓਟ ਸੈਂਟਰ ਕੋਂਸਲਰ ਕਵਿਤਾ ਨੇ ਲੋਕਾਂ ਨੂੰ ਸਿਹਤ ਵਿਭਾਗ ਦੇ ਡਰੱਗ-ਡੀ-ਅਡਿਕਸ਼ਨ ਪ੍ਰੋਗਰਾਮ ਸਬੰਧੀ ਜਾਗਰੂਕ ਕਰਦਿਆਂ ਨਸ਼ਾ ਛੁਡਾਉ ਕੇਂਦਰ,ਪੁਨਰਵਾਸ ਕੇਂਦਰ ਅਤੇ ਓਟ ਕਲਨੀਕ ਅਧੀਨ ਮੁਹਈਆ ਮੁਫਤ ਸਿਹਤ ਸੇਵਾਵਾਂ ਅਤੇ ਸਹੂਲਤਾਂ ਬਾਰੇ ਦੱਸਿਆ ਤਾਂ ਜੋ ਆਸ-ਪਾਸ ਦੇ ਪਿੰਡ ਦੇ ਲੋਕਾਂ ਤੱਕ ਨਸ਼ਾ ਵਿਰੋਧੀ ਸੁਨੇਹਾ ਪਹੁੰਚਾਇਆਂ ਜਾ ਸਕੇ।

ਇਹ ਵੀ ਪੜ੍ਹੋ- Bhagwant Singh Mann on Amritsar temple Attack: ਅੰਮ੍ਰਿਤਸਰ ਮੰਦਰ ਹਮਲੇ ‘ਤੇ ਸੀਐਮ ਮਾਨ ਦਾ ਬਿਆਨ: ਪੰਜਾਬ ਨੂੰ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ

ਉਨਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਲਈ ਸਮਾਜ ਦੇ ਹਰ ਵਰਗ ਦੇ ਸਹਿਯੋਗ ਦੀ ਲੋੜ ਹੈ। ਉਨਾਂ ਦੱਸਿਆ ਕਿ ਨਸ਼ਾ ਛੱਡਣ ਦੇ ਇੱਛੁਕ ਮਰੀਜ਼ ਸਿਹਤ ਵਿਭਾਗ ਦੇ ਨਸ਼ਾ ਛੁਡਾਊ ਕੇਂਦਰਾਂ ਓਟ ਸੈਂਟਰਾਂ ਵਿਖੇ ਆ ਕੇ ਆਪਣਾ ਇਲਾਜ਼ ਕਰਵਾ ਸਕਦੇ ਹਨ। ਸਿਹਤ ਵਰਕਰ ਪਰਮਜੀਤ ਸਿੰਘ ਤੇ ਹਰਦੀਪ ਕੌਰ ਨੇ ਕਿਹਾ ਕਿ ਇਹ ਇਲਾਜ਼ ਮਾਹਰ ਡਾਕਟਰ ਅਤੇ ਸਟਾਫ ਦੀ ਨਿਗਰਾਨੀ ਹੇਠ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਲਾਜ ਅਧੀਨ ਨਸ਼ਾ ਪੀੜਤ ਨੌਜਵਾਨਾਂ ਨੂੰ ਰੋਜੀ-ਰੋਟੀ ਦੇ ਕਾਬਲ ਬਨਾਉਣ ਲਈ ਕਿੱਤਾ ਮੁਖੀ ਕੋਰਸ ਵੀ ਕਰਵਾਏ ਜਾ ਰਹੇ ਹਨ। ਇਸ ਮੌਕੇ ਸਿਹਤ ਵਰਕਰ ਪਰਮਜੀਤ ਸਿੰਘ , ਹਰਦੀਪ ਕੌਰ ਤੇ ਸਮੂਹ ਆਸ਼ਾ ਆਦਿ ਹਾਜਰ ਸਨ।

ਇਹ ਵੀ ਪੜ੍ਹੋ- Bittu said – wake up from sleep: ਜਦੋਂ ਪੰਜਾਬ ‘ਚ ਬਲੋਚੀਸਤਾਨ ਵਰਗੇ ਹਲਾਤ ਬਣਨਗੇ ਕੀ ਉਦੋਂ ਕਾਰਵਾਈ ਕਰੋਗੇ, ਬਿੱਟੂ ਨੇ ਕਿਹਾ-ਨੀਂਦ ਤੋਂ ਜਾਗੋ

Advertisement


-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

ਅਹਿਮ ਖ਼ਬਰ – ਬਿਕਰਮ ਸਿੰਘ ਮਜੀਠੀਆ ਨੇ ਕੀਤੇ ਕਈ ਖੁਲਾਸੇ, ਕਾਨੂੰਨ ਵਿਵਸਥਾ ਤੇ ਵੀ ਚੁੱਕੇ ਸਵਾਲ

punjabdiary

ਪੰਜਾਬ ਦੇ ਤਾਪਮਾਨ ‘ਚ ਗਿਰਾਵਟ, 4 ਜੂਨ ਤੱਕ ਹੀਟ ਵੇਵ ਦੀ ਚਿਤਾਵਨੀ, 9 ਜ਼ਿਲ੍ਹਿਆਂ ‘ਚ ਆਰੇਂਜ ਅਲਰਟ ਜਾਰੀ

punjabdiary

ਰੈਗਰ ਨੌਜਵਾਨ ਵੈੱਲਫੇਅਰ ਸੁਸਾਇਟੀ ਦੁਆਰਾ ਛੇਵਾਂ ਮੁਫ਼ਤ ਮੈਡੀਕਲ ਕੈਂਪ ਤੇ ਖ਼ੂਨਦਾਨ ਕੈਂਪ ਲਗਾਇਆ

punjabdiary

Leave a Comment