Image default
ਤਾਜਾ ਖਬਰਾਂ

ਸਿਹਤ ਵਿਭਾਗ ਨੇ ਮਿਸ਼ਨ ਇੰਦਰਧਨੁਸ਼ ਟੀਕਾਕਰਨ ਮੁਹਿੰਮ ਸੰਬਧੀ ਰੀਵਿਊ ਮੀਟਿੰਗ ਕੀਤੀ

ਸਿਹਤ ਵਿਭਾਗ ਨੇ ਮਿਸ਼ਨ ਇੰਦਰਧਨੁਸ਼ ਟੀਕਾਕਰਨ ਮੁਹਿੰਮ ਸੰਬਧੀ ਰੀਵਿਊ ਮੀਟਿੰਗ ਕੀਤੀ
ਮੁਹਿੰਮ ਆਗਾਮੀ 3 ਮਹੀਨਿਆ ਤੱਕ ਜਾਰੀ ਰਹੇਗੀ- ਡਾ ਸੰਜੇ ਕਪੂਰ
ਫਰੀਦਕੋਟ, 11 ਮਾਰਚ (ਪਰਦੀਪ ਚਮਕ) ਅੱਜ ਸਿਵਲ ਸਰਜਨ ਫਰੀਦਕੋਟ ਡਾ ਸੰਜੇ ਕਪੂਰ ਦੀ ਅਗੁਵਾਈ ਵਿੱਚ ਸੀਨੀਅਰ ਮੈਡੀਕਲ ਅਫਸਰ ਅਤੇ ਪ੍ਰੋਗਰਾਮ ਅਫਸਰਾਂ ਨਾਲ ਜਿਲੇ ਅੰਦਰ ਚੱਲ ਰਹੇ ਤੀਬਰ ਮਿਸਨ ਇੰਦਰਧਨੁਸ 4.0 ਦੀ ਰਿਵਿਊ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਿਵਲ ਸਰਜਨ ਫਰੀਦਕੋਟ ਡਾ ਸੰਜੇ ਕਪੂਰ ਨੇ ਜਿਲਾ ਫਰੀਦਕੋਟ ਅੰਦਰ ਤੀਬਰ ਮਿਸ਼ਨ ਇੰਦਰਧਨੁਸ਼ 4.0 ਤਹਿਤ ਵਿਸ਼ੇਸ਼ ਟੀਕਾਕਰਨ ਮੁਹਿੰਮ , ਜਿਸ ਵਿੱਚ ਕਿਸੇ ਕਾਰਨ ਤਹਿਤ ਟੀਕਾਕਰਨ ਤੋਂ ਵਾਂਝੇ ਰਹਿ ਗਏ ਅਤੇ ਅਧੂਰੇ ਰਹਿ ਗਏ 0 ਤੋਂ 2 ਸਾਲ ਦੇ ਬੱਚੇ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਸੰਬੰਧੀ ਅੱਜ ਤੱਕ ਦੇ ਕੀਤੇ ਗਏ ਟੀਕਾਕਰਨ ਦੀ ਰਿਪੋਰਟ ਅਤੇ ਟੀਚਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਉਨਾਂ ਦੱਸਿਆ ਕਿ ਇਹ ਮੁਹਿੰਮ 7 ਮਾਰਚ ਤੋਂ ਸ਼ੁਰੂ ਹੈ । ਇਹ ਮੁਹਿੰਮ ਆਗਾਮੀ 3 ਮਹੀਨਿਆ ਤੱਕ ਜਾਰੀ ਰਹੇਗੀ ਅਤੇ ਹਰ ਮਹੀਨੇ ਵਿੱਚ ਲਗਾਤਾਰ 7 ਦਿਨ ਟੀਕਾਕਰਨ ਕੀਤਾ ਜਾਵੇਗਾ। ਇਸ ਮੌਕੇ ਡਾ. ਪਾਮਿਲ ਬਾਂਸਲ ਜ਼ਿਲਾ ਟੀਕਾਕਰਨ ਅਧਿਕਾਰੀ , ਵਿਸਵ ਸਿਹਤ ਸੰਗਠਨ ਦੇ ਸਰਵੀਲੈਂਸ ਮੈਡੀਕਲ ਅਫਸਰ ਡਾ ਮੇਘਾ ਪ੍ਰਕਾਸ, ਸੀਨੀਅਰ ਮੈਡੀਕਲ ਅਫਸਰ ਡਾ ਚੰਦਰ ਸੇਖਰ, ਡਾ ਸਤੀਸ ਜਿੰਦਲ, ਡਾ ਰਾਜੀਵ ਭੰਡਾਰੀ, ਡਾ ਹਰਿੰਦਰ ਸਿੰਘ ਗਾਂਧੀ, ਮੈਡੀਕਲ ਅਫਸਰ ਡਾ ਰਾਜਬੀਰ ਕੌਰ, ਡਾ ਜਸਵੀਰ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸਰਮਾ, ਜਿਲਾ ਪ੍ਰੋਗਰਾਮ ਮੈਨੇਜਰ ਸੂਰਜ ਪ੍ਰਕਾਸ, ਜਿਲਾ ਅਕਾਊਂਟ ਅਫਸਰ ਰਾਜਿੰਦਰ ਭੂਸਨ ਵੀ ਹਾਜਰ ਸਨ।

Related posts

ਮੰਤਰੀ ਦੇ PA ਦੇ ਨੌਕਰ ਘਰੋਂ ਮਿਲੇ ਨੋਟਾਂ ਦੇ ਢੇਰ, ਅਫਸਰ-ਨੇਤਾ ਸਭ ਮਿਲ ਵੰਡਦੇ ਸਨ ‘ਮਾਲ’

punjabdiary

Breaking- ਜੈਜ਼ੀ ਬੀ ਦਾ ਟਵਿੱਟਰ ਅਕਾਉਂਟ ਹੋਇਆ ਬੰਦ

punjabdiary

Breaking- ਮਨਪ੍ਰੀਤ ਕੌਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ

punjabdiary

Leave a Comment