ਸਿਹਤ ਸੰਸਥਾ ਘਣੀਏਵਾਲਾ ਨੂੰ ਮਿਲਿਆ ਜਿਲ੍ਹੇ ਵਿਚੋਂ ਪਹਿਲਾ ਸਥਾਨ, ਡਿਪਟੀ ਕਮਿਸ਼ਨਰ ਵਲੋਂ ਟੀਮ ਦਾ ਕੀਤਾ ਸਨਮਾਨ
ਫਰੀਦਕੋਟ, 27 ਅਪ੍ਰੈਲ (ਪੰਜਾਬ ਡਾਇਰੀ)- ਮਿੰਨੀ ਸਕੱਤਰੇਤ ਦੇ ਅਸ਼ੋਕ ਚਕਰਾ ਹਾਲ ਵਿੱਚ ਰੱਖੇ ਇੱਕ ਸ਼ਾਨਦਾਰ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਡਾ ਰੂਹੀ ਦੁੱਗ ਅਤੇ ਸਿਵਲ ਸਰਜਨ ਫ਼ਰੀਦਕੋਟ ਡਾ. ਅਨਿਲ ਗੋਇਲ ਵਲੋਂ ਕਾਇਆ ਕਲਪ ਪ੍ਰੋਗਰਾਮ ਵਿੱਚ ਵਧੀਆ ਕਾਰਗੁਜਾਰੀ ਦਿਖਾਉਣ ਵਾਸਤੇ ਹੈਲਥ ਵੈਲਨੈਸ ਸੈਂਟਰ ਘਣੀਏ ਵਾਲਾ ਦੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਰਾਜਵੰਤ ਸਿੰਘ( ਬਿੱਟੂ) ਮੈਂਬਰ ਨੇ ਸੈਂਟਰ ਦੇ ਕਰਮਚਾਰੀ ਸੀ ਐਚ ਓ ਪ੍ਰਿੰਸਪ੍ਰੀਤ, ਬਹੁਮੰਤਵੀ ਸਿਹਤ ਕਰਮਚਾਰੀ ਜਸਕਰਨ ਸਿੰਘ, ਅਮਰਜੀਤ ਕੌਰ ਅਤੇ ਜਸਵੀਰ ਕੌਰ ਨੂੰ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਇਹ ਉਪਲੱਬਧੀ ਕਰਮਚਾਰੀਆਂ ਦੀ ਮਿਹਨਤ ਕਰਕੇ ਹੀ ਸੰਭਵ ਹੋ ਸਕੀ ਹੈ। ਉਹਨਾਂ ਨੇ ਜਿਲ੍ਹਾਂ ਨੋਡਲ ਅਫ਼ਸਰ ਡਾ ਅਵਤਾਰਜੀਤ ਸਿੰਘ, ਬੀ ਈ ਈ ਫਲੈਗ ਚਾਵਲਾ, ਸਹਾਇਕ ਹੱਸਪਤਾਲ ਐਡਮਨਿਸਟਰੇਟਰ ਦੀਪੀਕਾ ਸ਼ਰਮਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ।ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਅਤੇ ਸਰਕਾਰੀ ਸਿਹਤ ਸੰਸਥਾਵਾਂ ਨੂੰ ਸਾਫ ਸੁਥਰਾ ਰੱਖਣ, ਬਾਇਓਮੈਡੀਕਲ ਵੇਸਟ ਕੰਟਰੋਲ ਕਰਨ, ਹਾਈਜੀਨ ਪ੍ਰੋਮੋਸ਼ਨ, ਰਿਕਾਰਡ ਰੱਖਣ, ਇਨਫੈਕਸ਼ਨ ਕੰਟਰੋਲ ਅਤੇ ਵਧੀਆ ਸੇਵਾਵਾਂ ਦੇਣ ਦੇ ਅਧਾਰ ਤੇ ਕਾਇਆ ਕਲਪ ਪ੍ਰੋਗਰਾਮ ਅਧੀਨ ਅਵਾਰਡ ਵੈਲਨੈੱਸ ਸੈਂਟਰ ਘਣੀਏ ਵਾਲਾ ਨੂੰ ਦਿੱਤਾ ਗਿਆ ਹੈ। ਉਨ੍ਹਾ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਸਾਰੀਆਂ ਸਿਹਤ ਸੰਸਥਾਵਾਂ ਨੂੰ ਸਫਾਈ ਪੱਖੋਂ ਅਤੇ ਇਨਫੈਕਸ਼ਨ ਕੰਟਰੋਲ ਕਰਕੇ ਲੋਕਾਂ ਨੂੰ ਸਾਫ ਸੁਥਰੇ ਮਹੌਲ ਵਿਚ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਉਣਾ ਹੈ ਤਾਂ ਜੋ ਲੋਕਾਂ ਦਾ ਰੁਝਾਨ ਸਰਕਾਰੀ ਸਿਹਤ ਸੰਸਥਾਂਵਾਂ ਵੱਲ ਲਿਆਂਦਾ ਜਾ ਸਕੇ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਸ ਮੁਹਿੰਮ ਤੇ ਖਰਾ ਉਤਰਨ ਲਈ 300 ਤੋਂ ਵੱਧ ਪੈਰਾ ਮੀਟਰਾਂ ਦਾ ਮੁਲਾਕਣ ਕੀਤਾ ਗਿਆ ਹੈ ਅਤੇ ਇਨ੍ਹਾਂ ਪੈਰਾ ਮੀਟਰਾਂ ਤੇ ਖਰਾ ਉਤਰਨਾ ਇਕ ਚਨੌਤੀ ਹੈ। ਉਹਨਾਂ ਮੁਹਿੰਮ ਨਾਲ ਜੁੜੇ ਸਾਰੇ ਸਟਾਫ ਦੀ ਹੋਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਆਪਣੀ ਸਿਹਤ ਸੰਸਥਾ ਦੀ ਗੁਣਵਤਾ ਨੂੰ ਕਾਇਮ ਰੱਖਣਗੇ।