Image default
ਤਾਜਾ ਖਬਰਾਂ

ਸਿਹਤ ਸੰਸਥਾ ਘਣੀਏਵਾਲਾ ਨੇ ਹਾਸਿਲ ਕੀਤਾ ਰਾਸ਼ਟਰੀ ਪੱਧਰ ਦਾ ਸਰਟੀਫਿਕੇਟ

ਸਿਹਤ ਸੰਸਥਾ ਘਣੀਏਵਾਲਾ ਨੇ ਹਾਸਿਲ ਕੀਤਾ ਰਾਸ਼ਟਰੀ ਪੱਧਰ ਦਾ ਸਰਟੀਫਿਕੇਟ


0 ਸਿਵਲ ਸਰਜਨ ਫਰੀਦਕੋਟ ਵਲੋਂ ਟੀਮ ਦਾ ਕੀਤਾ ਸਨਮਾਨ

ਫਰੀਦਕੋਟ- ਸਿਵਲ ਸਰਜਨ ਦਫਤਰ ਵਿੱਚ ਰੱਖੇ ਸਮਾਰੋਹ ਦੌਰਾਨ ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰ ਸ਼ੇਖਰ ਵਲੋਂ ਨੈਸ਼ਨਲ ਕੁਆਲਟੀ ਅਸਿਓਰੇਂਸ ਸਰਟੀਫਿਕੇਟ ਪ੍ਰੋਗਰਾਮ ਵਿੱਚ ਵਧੀਆ ਕਾਰਗੁਜਾਰੀ ਕਰਦੇ ਹੋਏ ਰਾਸ਼ਟਰੀ ਪੱਧਰ ਦਾ ਸਰਟੀਫਿਕੇਟ ਹਾਸਿਲ ਕਰਨ ਤੇ ਹੈਲਥ ਵੈਲਨੈਸ ਸੈਂਟਰ ਘਣੀਏ ਵਾਲਾ ਦੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ- ਆਸਕਰ 2025: ‘ਅਨੋਰਾ’ ਬਣੀ ‘ਪਿਕਚਰ ਆਫ ਦਿ ਯੀਅਰ’, ਕਦੋਂ ਹੋਈ ਆਸਕਰ ਐਵਾਰਡ ਦੀ ਸ਼ੁਰੂਆਤ

Advertisement

ਇਸ ਸਬੰਧੀ ਡਾ ਚੰਦਰ ਸ਼ੇਖਰ ਨੇ ਸੈਂਟਰ ਦੇ ਕਰਮਚਾਰੀ ਸੀ ਐਚ ਓ ਪ੍ਰਿੰਸਪ੍ਰੀਤ, ਬਹੁਮੰਤਵੀ ਸਿਹਤ ਕਰਮਚਾਰੀ ਜਸਕਰਨ ਸਿੰਘ, ਅਮਰਜੀਤ ਕੌਰ ਅਤੇ ਜਸਵੀਰ ਕੌਰ ਨੂੰ ਵਧਾਈ ਦਿੱਤੀ ਅਤੇ ਉਹਨਾਂ ਕਿਹਾ ਕਿ ਇਹ ਉਪਲੱਬਧੀ ਕਰਮਚਾਰੀਆਂ ਦੀ ਮਿਹਨਤ ਕਰਕੇ ਹੀ ਸੰਭਵ ਹੋ ਸਕੀ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਅਤੇ ਸਰਕਾਰੀ ਸਿਹਤ ਸੰਸਥਾਵਾਂ ਨੂੰ ਸਾਫ ਸੁਥਰਾ ਰੱਖਣ, ਬਾਇਓਮੈਡੀਕਲ ਵੇਸਟ ਕੰਟਰੋਲ ਕਰਨ, ਹਾਈਜੀਨ ਪ੍ਰੋਮੋਸ਼ਨ, ਰਿਕਾਰਡ ਰੱਖਣ, ਇਨਫੈਕਸ਼ਨ ਕੰਟਰੋਲ ਅਤੇ ਵਧੀਆ ਸੇਵਾਵਾਂ ਦੇਣ ਦੇ ਅਧਾਰ ਤੇ ਅਵਾਰਡ ਵੈਲਨੈੱਸ ਸੈਂਟਰ ਘਣੀਏ ਵਾਲਾ ਨੂੰ ਦਿੱਤਾ ਗਿਆ ਹੈ।

ਉਨ੍ਹਾ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਸਾਰੀਆਂ ਸਿਹਤ ਸੰਸਥਾਵਾਂ ਨੂੰ ਸਫਾਈ ਪੱਖੋਂ ਅਤੇ ਇਨਫੈਕਸ਼ਨ ਕੰਟਰੋਲ ਕਰਕੇ ਲੋਕਾਂ ਨੂੰ ਸਾਫ ਸੁਥਰੇ ਮਹੌਲ ਵਿਚ ਵਧੀਆ ਸਿਹਤ ਸਹੂਲਤਾਂ ਉਪਲੱਬਧ ਕਰਵਾਉਣਾ ਹੈ ਤਾਂ ਜੋ ਲੋਕਾਂ ਦਾ ਰੁਝਾਨ ਸਰਕਾਰੀ ਸਿਹਤ ਸੰਸਥਾਂਵਾਂ ਵੱਲ ਲਿਆਂਦਾ ਜਾ ਸਕੇ। ਇਸ ਮੌਕੇ ਉਹਨਾਂ ਨੇ ਦੱਸਿਆ ਕਿ ਇਸ ਮੁਹਿੰਮ ਤੇ ਖਰਾ ਉਤਰਨ ਲਈ 7 ਪੈਕੇਜਾਂ ਦੇ ਪੈਰਾ ਮੀਟਰਾਂ ਦਾ ਮੁਲਾਕਣ ਕੀਤਾ ਗਿਆ ਹੈ ਅਤੇ ਇਨ੍ਹਾਂ ਪੈਰਾ ਮੀਟਰਾਂ ਤੇ ਖਰਾ ਉਤਰਨਾ ਇਕ ਚਨੌਤੀ ਹੈ। ਉਹਨਾਂ ਮੁਹਿੰਮ ਨਾਲ ਜੁੜੇ ਸਾਰੇ ਸਟਾਫ ਦੀ ਹੋਂਸਲਾ ਅਫਜਾਈ ਕੀਤੀ ਅਤੇ ਕਿਹਾ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਆਪਣੀ ਸਿਹਤ ਸੰਸਥਾ ਦੀ ਗੁਣਵਤਾ ਨੂੰ ਕਾਇਮ ਰੱਖਣਗੇ।

ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਵਿਵਾਦ: ਕਾਂਗਰਸ ਨੇ ਨੇਤਾ ਨੂੰ ਟੋਨ-ਡੈਫ ਪੋਸਟ ਡਿਲੀਟ ਕਰਨ ਦਾ ਦਿੱਤਾ ਹੁਕਮ

ਉਹਨਾਂ ਵਲੋਂ ਸਟਾਫ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਵਿਸ਼ਵਦੀਪ ਗੋਇਲ, ਜਿਲਾ ਪਰਿਵਾਰ ਭਲਾਈ ਅਫਸਰ ਡਾ ਵਿਵੇਕ ਰਜੋਰਾ, ਸੀਨੀਅਰ ਮੈਡੀਕਲ ਅਫਸਰ ਡਾ ਪਰਮਜੀਤ ਸਿੰਘ ਬਰਾੜ, ਜਿਲਾ ਟੀਕਾਕਰਨ ਅਫਸਰ ਡਾ ਸਰਵਦੀਪ ਸਿੰਘ ਰੋਮਾਣਾ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ, ਫਾਰਮੇਸੀ ਅਫਸਰ ਕੁਲਦੀਪ ਸਿੰਘ, ਬੀ ਈ ਈ ਫਲੈਗ ਚਾਵਲਾ, ਜਿਲਾ ਪ੍ਰੋਗਰਾਮ ਅਫਸਰ ਸੂਰਜ ਪ੍ਰਕਾਸ਼, ਸੀਨੀਅਰ ਸਹਾਇਕ ਮਨਪ੍ਰੀਤ ਕੌਰ, ਰਵਪ੍ਰੀਤ ਕੌਰ, ਸਮੂਹ ਅਧਿਕਾਰੀ, ਕਰਮਚਾਰੀ ਅਤੇ ਆਸ਼ਾ ਆਦਿ ਹਾਜਰ ਸਨ।

Advertisement


-(ਪੰਜਾਬ ਡਾਇਰੀ)
ਨੋਟ- ਤਾਜ਼ੀਆਂ ਖ਼ਬਰਾਂ ਪੰਜਾਬੀ ਵਿੱਚ ਸਭ ਤੋਂ ਪਹਿਲਾਂ ਪੰਜਾਬ ਡਾਇਰੀ ‘ਤੇ ਪੜ੍ਹੋ। ਸਭ ਤੋਂ ਭਰੋਸੇਮੰਦ ਵੈੱਬਸਾਈਟ ਬਾਲੀਵੁੱਡ, ਜੀਵਨਸ਼ੈਲੀ ਅਤੇ ਖੇਡਾਂ ਨਾਲ ਸਬੰਧਤ ਖਬਰਾਂ ਇਸ ਲਿੰਕ https://punjabdiary.com/ ‘ਤੇ ਜਾ ਕੇ ਪੜ੍ਹੋ।

Related posts

ਸ੍ਰੀ ਕਰਤਾਰ ਸਾਹਿਬ ਲਾਂਘੇ ਨੂੰ ਲੈ ਕੇ ਵੱਡੀ ਖਬਰ; ਸਮਝੌਤਾ 5 ਸਾਲਾਂ ਲਈ ਵਧਾਇਆ

Balwinder hali

ਅਹਿਮ ਖ਼ਬਰ – ਚਰਨਜੀਤ ਚੰਨੀ ਤੇ ਮੰਤਰੀ ਹਰਪਾਲ ਚੀਮਾ ਦਾ ਵਾਰ, ਕਿਹਾ ਇਨ੍ਹਾਂ ਦੇ ਮੰਤਰੀ ਗਰੀਬ ਦਲਿਤ ਬੱਚਿਆਂ ਦੀਆਂ ਸਕਾਲਰਸ਼ਿਪਾਂ ਖਾਂਦੇ ਰਹੇ

punjabdiary

ਚੋਣ ਜ਼ਾਬਤੇ ਦੀ ਉਲੰਘਣਾ, ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ ਨੋਟਿਸ ਕੀਤਾ ਜਾਰੀ

Balwinder hali

Leave a Comment