ਸਿੰਘ ਸਭਾ ਲਹਿਰ ਨੇ 12 ਅਕਤੂਬਰ ਦੇ ਇਤਿਹਾਸਿਕ ਦਿਹਾੜੇ ਨੂੰ ਸ਼ੁਕਰਾਨਾ ਦਿਵਸ ਵਜੋਂ ਮਨਾਇਆ:- ਕੇਂਦਰੀ ਸਿੰਘ ਸਭਾ
ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਡਾਇਰੀ)-12 ਅਕਤੂਬਰ ਦਾ ਦਿਹਾੜਾ ਸਿੱਖ ਇਤਿਹਾਸ ਵਿੱਚ ਖਾਸ ਮਹੱਤਤਾ ਰੱਖਦਾ ਹੈ । ਇਸ ਦਿਨ ਨੂੰ ਅਖੌਤੀ ਅਛੂਤ ਜਾਤੀਆਂ ਅਥਵਾ ਦਲਿਤ ਵਰਗ, ਦਾ ਸ੍ਰੀ ਦਰਬਾਰ ਸਹਿਬ ਵਿੱਚ ਮੁੜ ਪ੍ਰਵੇਸ਼ ਹੋਇਆ। ਬ੍ਰਹਾਮਣਵਾਦੀ ਮਹੰਤਾਂ ਨੇ ਸ੍ਰੀ ਦਰਬਾਰ ਸਹਿਬ ਵਿੱਚ ਅਛੂਤ ਜਾਤੀਆਂ ਅਥਵਾ ਦਲਿਤ ਵਰਗ ਦਾ ਦਾਖਲਾ ਬੰਦ ਕਰ ਰੱਖਿਆ ਸੀ,।ਇਸ ਦਿਨ ਖ਼ਾਲਸਾ ਬਰਾਦਰੀ, ਸਿੰਘ ਸਭਾਵਾਂ ਦੇ ਆਗੂ, ਖ਼ਾਲਸਾ ਕਾਲਜ ਦੇ ਪ੍ਰੋਫੈਸਰ, ਵਿਦਿਆਰਥੀ, ਦਲਿਤਾਂ ਦਾ ਪ੍ਰਸ਼ਾਦ ਲੈ ਕੇ ਸ੍ਰੀ ਦਰਬਾਰ ਸਾਹਿਬ ਗਏ ਸਨ। ਮਹੰਤ ਉਸ ਸਮੇਂ ਭੱਜ ਗਏ ਅਤੇ ਸ੍ਰੀ ਦਰਬਾਰ ਸਹਿਬ ਦਾ ਪ੍ਰਬੰਧ ਪੰਥ ਦੇ ਹੱਥਾਂ ਵਿੱਚ ਆ ਗਿਆ।ਇਸ ਦਿਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਸ਼ਹੀਦ ਬਾਬਾ ਬੀਰ ਸਿੰਘ, ਧੀਰ ਸਿੰਘ ਫਾਊਂਡੇਸ਼ਨ, ਦਲਿਤ ਐਂਡ ਮਿਨਾਰਟੀ ਆਰੀਗੇਨਾਈਜੇਸ਼ਨ ,ਭਾਈ ਦਸੌਂਧਾ ਸਿੰਘ ਧਰਮਸ਼ਾਲਾ ਦੇ ਪ੍ਰਬੰਧਕ, ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ, ਸ਼ਹੀਦ ਬਾਬਾ ਸੰਗਤ ਸਿੰਘ ਮਕਬੂਲ ਪੁਰਾ ਦੇ ਪ੍ਰਬੰਧਕ 12 ਅਕਤੂਬਰ 2020 ਤੋਂ ਇਸ ਇਤਿਹਾਸਿਕ ਦਿਹਾੜੇ ਨੂੰ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਦੇ ਦਿਵਸ ਵਜੋ ਮਨਾਉਂਦੇ ਆ ਰਹੇ ਹਨ। ਇਸ ਵਾਰ ਵੀ ਇਹ ਦਿਹਾੜਾ ਉਕਤ ਜਥੇਬੰਦੀਆਂ ਵੱਲੋਂ ਸ਼ੁਕਰਾਨਾ ਦਿਵਸ਼ ਵੱਜੋ ਮਨਾਇਆ ਗਿਆ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਸ੍ਰੀ ਦਰਬਾਰ ਸਾਹਿਬ ਵਿਖੇ ਭੇਂਟ ਕੀਤੀ ਗਈ।
ਇਸੇ ਸ਼ੁਕਰਾਨਾ ਸਮਾਗਮ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰੋਫੈਸਰ ਸ਼ਾਮ ਸਿੰਘ, ਜਨਰਲ ਸਕੱਤਰ ਡਾ ਖੁਸ਼ਹਾਲ ਸਿੰਘ, ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ , ਜੱਥੇਦਾਰ ਸੁਰਿੰਦਰ ਸਿੰਘ ਕਿਸ਼ਨਪੁਰਾ ,ਡਾ. ਭੁਪਿੰਦਰ ਸਿੰਘ ਮੱਟੂ, ਸਾਬਕਾ ਜ਼ਿਲਾ ਭਾਸ਼ਾ ਅਫ਼ਸਰ, ਡਾ ਗੁਰਚਰਨ ਸਿੰਘ, ਰਣਜੀਤ ਸਿੰਘ ਧਾਰੀਵਾਲ, ਡਾ ਕਸ਼ਮੀਰ ਸਿੰਘ ਖੁੰਡਾ ,ਪੱਤਰਕਾਰ ਮੇਜਰ ਸਿੰਘ ਪੰਜਾਬੀ, ਜਸਵੀਰ ਸਿੰਘ ,ਸਮਾਜਕ ਸੰਘਰਸ਼ ਪਾਰਟੀ ਦੇ ਜਸਵਿੰਦਰ ਸਿੰਘ ਮੋਹਾਲੀ, ਹਰਜੋਤ ਸਿੰਘ,ਸ਼ਹੀਦ ਬਾਬਾ ਬੀਰ ਸਿੰਘ ,ਧੀਰ ਸਿੰਘ ਫਾਊਂਡੇਸ਼ਨ ਤੋਂ ਜਸਵਿੰਦਰ ਸਿੰਘ ਕਾਲੇਕੇ ,ਜਸਵੀਰ ਸਿੰਘ ਸੇਖਾ ,ਜਰਨੈਲ ਸਿੰਘ ,ਜਰਨੈਲ ਸਿੰਘ ਕਾਲੇਕੇ ,ਰਣਜੀਤ ਸਿੰਘ, ਅਮਰ ਸਿੰਘ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਸੰਗਤ ਸਿੰਘ ਮਕਬੂਲਪੁਰਾ, ਦਸੌਂਧਾ ਸਿੰਘ ਧਰਮਸ਼ਾਲਾ ਤੋਂ ਜਗਤ ਸਿੰਘ ,ਪਿਆਰਾ ਸਿੰਘ ਪ੍ਰਧਾਨ ,ਕਰਨੈਲ ਸਿੰਘ ਮੀਤ ਪ੍ਰਧਾਨ, ਗੁਰਦੀਪ ਸਿੰਘ ਕੈਸ਼ੀਅਰ ,ਚੈਚਲ ਸਿੰਘ ਸੈਕਟਰੀ ,ਪਰਮਜੀਤ ਸਿੰਘ ਮੀਤ ਸੈਕਟਰੀ ,ਨਰਿੰਦਰ ਸਿੰਘ ਮੈਂਬਰ ਰਵਿੰਦਰ ਸਿੰਘ ਭੱਟੀ ਆਦਿ ਹਾਜਰ ਸਨ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਸਾਰੀ ਸੰਗਤ ਨੂੰ ਆਪਣੇ ਵੱਲੋਂ ਵਧਾਈ ਸੰਦੇਸ਼ ਭੇਜਿਆ।