Image default
ਅਪਰਾਧ

ਸਿੱਖਾਂ ‘ਤੇ ਜ਼ੁਲਮ ਜਾਰੀ, ਈਦ ਵਾਲੇ ਦਿਨ ਗੁਰਦੁਆਰੇ ‘ਤੇ ਕੀਤਾ ਹਮਲਾ, ਰੁਕਵਾਇਆ ਪਾਠ

ਸਿੱਖਾਂ ‘ਤੇ ਜ਼ੁਲਮ ਜਾਰੀ, ਈਦ ਵਾਲੇ ਦਿਨ ਗੁਰਦੁਆਰੇ ‘ਤੇ ਕੀਤਾ ਹਮਲਾ, ਰੁਕਵਾਇਆ ਪਾਠ

 

 

 

Advertisement

ਪਾਕਿਸਤਾਨ, 1 ਜੁਲਾਈ (ਡੇਲੀ ਪੋਸਟ ਪੰਜਾਬੀ)- ਪਾਕਿਸਤਾਨ ਵਿਚ ਘੱਟ-ਗਿਣਤੀ ਭਾਈਚਾਰੇ ਤੇ ਸਿੱਖਾਂ ‘ਤੇ ਜ਼ੁਲਮ ਜਾਰੀ ਹੈ। ਬੀਤੇ ਦਿਨੀਂ ਸਿੱਖ ਨੌਜਵਾਨ ਦੀ ਹੱਤਿਆ ਦੇ ਬਾਅਦ ਹੁਣ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪਾਕਿਸਤਾਨ ਵਿਚ ਗੁਰਦੁਆਰੇ ‘ਤੇ ਹਮਲਾ ਕਰ ਦਿੱਤਾ ਤੇ ਪਾਠ ਰੁਕਵਾਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸ ਦਾ ਵਿਰੋਧ ਕੀਤਾ ਤੇ ਪਾਕਿਸਤਾਨ ਸਰਕਾਰ ਤੋਂ ਕਾਰਵਾਈ ਦੀ ਅਪੀਲ ਕੀਤੀ ਹੈ।
ਇਹ ਘਟਨਾ ਪਾਕਿਸਤਾਨ ਦੇ ਸਿੰਧ ਵਿਚ ਸੱਖਰ ਇਲਾਕੇ ਦੇ ਗੁਰਦੁਆਰੇ ਵਿਚ ਹੋਈ। ਸੱਖਰ ਸਥਿਤ ਗੁਰਦੁਆਰੇ ਵਿਚ ਗੁਰਬਾਣੀ ਦਾ ਪਾਠ ਚੱਲ ਰਿਹਾ ਸੀ। ਇਸੇ ਦੌਰਾਨ ਮੁਸਲਿਮ ਭਾਈਚਾਰੇ ਦੇ ਕੁਝ ਲੋਕਾਂ ਨੇ ਗੁਰਦੁਆਰੇ ‘ਤੇ ਹਮਲਾ ਕਰ ਦਿੱਤਾ। ਸਾਰਿਆਂ ਨੂੰ ਗੁਰਦੁਆਰੇ ਤੋਂ ਬਾਹਰ ਜਾਣ ਲਈ ਕਿਹਾ। ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕ ਇਸ ਦੌਰਾਨ ਇਕੱਠੇ ਹੋ ਗਏ ਤੇ ਮੁਲਜ਼ਮਾਂ ਨੂੰ ਫੜ ਲਿਆ। ਮੁਲਜ਼ਮ ਈਦ ‘ਤੇ ਕਿਸੇ ਵੀ ਹੋਰ ਧਰਮ ਦੇ ਪਾਠ ਦੇ ਚਲਣ ਦਾ ਵਿਰੋਧ ਕਰ ਰਹੇ ਸਨ।
ਸਥਾਨਕ ਲੋਕਾਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਫੜ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਪਰ ਪੁਲਿਸ ਨੇ ਬਿਨਾਂ ਕੋਈ ਕਾਰਵਾਈ ਕੀਤੇ ਹੀ ਉਨ੍ਹਾਂ ਨੂੰ ਛੱਡ ਦਿੱਤਾ ਤੇ ਮਾਮਲੇ ਵਿਚ FIR ਤੱਕ ਦਰਜ ਨਹੀਂ ਕੀਤੀ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਸਿੱਖਾਂ ਤੇ ਘੱਟ-ਗਿਣਤੀਆਂ ਖਿਲਾਫ ਜ਼ੁਲਮ ਜਾਰੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਚ ਸ਼ਰਾਰਤੀ ਤੱਤਾਂ ਨੇ ਸਿੰਧ ਵਿਚ ਗੁਰਦੁਆਰਾ ਸਾਹਿਬ ਸੁੱਖਰ ਵਿਚ ਜ਼ਬਰਦਸਤੀ ਦਾਖਲ ਹੋ ਕੇ ਗੁਰਬਾਣੀ ਕੀਰਤਨ ਬੰਦ ਕਰ ਦਿੱਤਾ। ਫੜੇ ਗਏ ਮੁਲਜ਼ਮਾਂ ਨੂੰ ਪਾਕਿਸਤਾਨ ਪ੍ਰਸ਼ਾਸਨ ਨੇ ਕਾਰਵਾਈ ਕਰਨ ਦੀ ਬਜਾਏ ਜਾਣ ਦਿੱਤਾ ਜੋ ਬਹੁਤ ਹੀ ਮੰਦਭਾਗਾ ਹੈ। ਗਿਆਨੀ ਰਘਬੀਰ ਸਿੰਘ ਨੇ ਇਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਭਾਰਤ ਸਰਕਾਰ ਤੋਂ ਇਸ ਘਟਨਾ ‘ਤੇ ਪਾਕਿਸਤਾਨ ਸਰਕਾਰ ਦੇ ਸਾਹਮਣੇ ਸਖਤ ਇਤਰਾਜ਼ ਜਤਾਉਣ ਨੂੰ ਕਿਹਾ ਹੈ ਤੇ ਕਾਰਵਾਈ ਦੀ ਮੰਗ ਕੀਤੀ ਹੈ।

Related posts

Breaking- ਪੁਲਿਸ ਗਾਇਕ ਬੱਬੂ ਮਾਨ, ਮਿੱਡੂਖੇੜਾ ਦੇ ਭਰਾ ਅਤੇ ਕਈ ਹੋਰਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਪੁੱਛਗਿੱਛ ਲਈ ਬੁਲਾ ਸਕਦੀ ਹੈ

punjabdiary

Sidhu Moosewala Murder Case- ਸੀ. ਐਮ. ਮਾਨ ਨੇ ਕੀਤਾ ਐਲਾਨ, ਮਾਮਲੇ ਦੀ ਜਾਂਚ ਸੌਂਪੀ ਜਾਵੇਗੀ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਨੂੰ

punjabdiary

ਹੁਣ ਗੁਰਦਾਸਪੁਰ ਵਿਚ ਹੋਈ ਗੁਟਕਾ ਸਾਹਿਬ ਜੀ ਦੀ ਬੇਅਦਬੀ, ਪੁਲਿਸ ਨੇ ਆਰੋਪੀ ਨੂੰ ਕਾਬੂ ਕਰਕੇ ਪਰਚਾ ਕੀਤਾ ਦਰਜ

punjabdiary

Leave a Comment