ਸਿੱਖਿਆਰਥਣਾਂ ਨੂੰ ਮੌਸਮੀ ਬਿਮਾਰੀਆਂ ਅਤੇ ਕੋਰੋਨਾ ਪ੍ਰਤੀ ਜਾਗਿ੍ਰਤ ਕੀਤਾ
— ਐਲ.ਬੀ.ਸੀ.ਟੀ. ਚੇਅਰਮੈਨ ਨੇ ਕੀਤਾ ਜਾਗਿ੍ਰਤ —
ਸ੍ਰੀ ਮੁਕਤਸਰ ਸਾਹਿਬ, 03 ਮਈ – ਅੱਜ ਕੱਲ ਅੰਤਾਂ ਦੀ ਗਰਮੀ ਪੈ ਰਹੀ ਹੈ। ਲੂਅ ਕਾਰਨ ਆਮ ਲੋਕੀ ਖਾਸ ਕਰਕੇ ਛੋਟੇ ਬੱਚੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਦੀ ਚੌਥੀ ਲਹਿਰਵੀ ਤੇਜ਼ੀ ਨਾਲ ਫੈਲ ਰਹੀ ਹੈ। ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਸਥਾਨਕ ਗਾਂਧੀ ਨਗਰ ਸਥਿਤ ਗੁਰਦੁਆਰਾ ਸ੍ਰੀ ਸਾਂਝੀਵਾਲ ਸਾਹਿਬ ਵਿਖੇ ਚਲਾਏ ਜਾ ਰਹੇ ਮੁਫਤ ਕਟਾਈ ਸਿਲਾਈ ਸੈਂਟਰ ਦੀਆਂ ਸਿੱਖਿਆਰਥਣਾਂ ਲਈ ਜਾਗਿ੍ਰਤ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਸਿੱਖਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਟਰੱਸਟ ਦੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਕਿਹਾ ਕਿ ਸਾਵਧਾਨੀ ਵਰਤ ਕੇ ਹੀ ਮੌਸਮੀ ਬਿਮਾਰੀਆਂ ਅਤੇ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ। ਢੋਸੀਵਾਲ ਨੇ ਕਿਹਾ ਗਰਮੀ ਅਤੇ ਲੂਅ ਦੇ ਇਸ ਮੌਸਮ ਵਿੱਚ ਪੂਰੀਆਂ ਬਾਹਾਂ ਦੀਆਂ ਕਮੀਜ਼ਾਂ ਪਹਿਨਣੀਆਂ ਚਾਹੀਦੀਆਂ ਹਨ। ਬਿਨਾਂ ਕੰਮ ਤੋਂ ਬਾਹਰ ਨਾ ਨਿਕਲਿਆ ਜਾਵੇ। ਪੱਕਿਆ ਹੋਇਆ ਬਾਜ਼ਾਰੀ ਭੋਜਨ ਨਾ ਖਾਧਾ ਜਾਵੇ। ਵੱਧ ਵੋਂ ਵੱਧ ਪਾਣੀ ਅਤੇ ਤਲ ਪਦਾਰਥਾਂ ਦੀ ਵਰਤੋਂ ਕੀਤੀ ਜਾਵੇ। ਭੀੜ ਭਾੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਿਆ ਜਾਵੇ। ਦਿਨ ਵਿੱਚ ਕਈ ਵਾਰ ਹੱਥ ਧੋਤੇ ਜਾਣ। ਢੋਸੀਵਾਲ ਨੇ ਕਿਹਾ ਕਿ ਅੱਜ ਕੱਲ ਪੇਟ ਦੀ ਇਨਫੈਕਸ਼ਨ ਅਤੇ ਵਾਇਰਲ ਕਾਰਨ ਪੇਟ ਦੀਆਂ ਬਿਮਾਰੀਆਂ, ਗਲਾ ਖਰਾਬ ਹੋਣ ਤੇ ਖਾਂਸੀ ਜ਼ੁਕਾਮ ਵਰਗੀਆਂ ਤਕਲੀਫਾਂ ਆਮ ਹਨ। ਅਜਿਹੀ ਬਿਮਾਰੀ ਦੇ ਸ਼ੁਰੂ ਵਿੱਚ ਹੀ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਅੱਜ ਦੇ ਕੈਂਪ ਦੌਰਾਨ ਕਟਾਈ ਸਿਲਾਈ ਟੀਚਰ ਨਵਨੀਤ ਕੌਰ ਤੋਂ ਇਲਾਵਾ ਮਨਜੋਤ ਸਿੰਘ, ਪੀਹੂ, ਸੀਆ, ਆਰੀਅਨ, ਏਕਮ, ਦੀਪਕ, ਮਨਿੰਦਰ, ਕਸ਼ਿਸ਼, ਜੋਤੀ, ਪਿ੍ਰਅੰਕਾ, ਪੂਨਮ, ਮੁਸਕਾਨ, ਨੀਰੂ, ਸਪਨਾ, ਅੰਜਲੀ, ਨਵਜੋਤ, ਸੁਨੀਤਾ, ਨੇਹਾ, ਸੋਮਨਾ, ਕਾਜੋਲ ਅਤੇ ਕੋਮਲ ਆਦਿ ਮੌਜੂਦ ਸਨ।
ਫੋਟੋ ਕੈਪਸ਼ਨ : ਕੈਂਪ ਦੌਰਾਨ ਚੇਅਰਮੈਨ ਢੋਸੀਵਾਲ, ਕਟਾਈ ਸਿਲਾਈ ਟੀਚਰ ਅਤੇ ਸਿੱਖਿਆਰਥਣਾਂ ਨਾਲ।