ਸਿੱਖਿਆ ਵਿਭਾਗ ਨੇ ਸਟੇਟ ਅਧਿਆਪਕ ਐਵਾਰਡ ਲਈ ਮੰਗੀਆਂ ਅਰਜ਼ੀਆਂ, ਸਕੂਲ ਮੁਖੀਆਂ ਨੂੰ ਦਸਤਾਵੇਜ਼ ਮੁਕੰਮਲ ਕਰਨ ਦੀ ਹਦਾਇਤ
ਮੋਹਾਲੀ, 13 ਜੁਲਾਈ (ਪੰਜਾਬੀ ਜਾਗਰਣ)- ਪੰਜਾਬ ਦੇ ਸਿੱਖਿਆ ਵਿਭਾਗ ਨੇ ਸਾਲ 2023 ਲਈ ਅਧਿਆਪਕ ਸਟੇਟ ਐਵਾਰਡ,ਯੋਗ ਅਧਿਆਪਕ ਐਵਾਰਡ ਅਤੇ ਪ੍ਰਬੰਧਕੀ ਐਵਾਰਡ ਦੀਆਂ ਅਰਜ਼ੀਆਂ ਮੰਗੀਆਂ ਹਨ। ਹਾਲਾਂ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਹਾਲੇ ਆਨਲਾਈਨ ਪੋਰਟਲ ਕੰਮ ਨਹੀਂ ਕਰ ਰਿਹਾ। ਵਿਭਾਗ ਨੇ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਹੈ ਕਿ ਜਦੋਂ ਤਕ ਪੋਰਟਲ ਦੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਉਦੋਂ ਤਕ ਖ਼ਿਤਾਬ ਨਾਲ ਸਬੰਧਤ ਸਾਰੀਆਂ ਜ਼ਰੂਰੀ ਲੋੜਾਂ ਪੂਰੀਆਂ ਕਰ ਲਈਆਂ ਜਾਣ।
ਵਿਭਾਗ ਨੇ ਸਮੂਹ ਅਧਿਆਪਕਾਂ/ ਸਕੂਲ ਮੁੱਖੀਆਂ/ ਪ੍ਰਬੰਧਕਾ ਨੂੰ ਸੂਚਿਤ ਕੀਤਾ ਹੈ ਕਿ ਉਹਨਾਂ ਵੱਲੋਂ ਸਟੇਟ ਐਵਾਰਡ 2023 ਲਈ ਆਪਣੇ ਨੋਮੀਨੇਟ ਕੀਤੇ ਜਾਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੇ ਦਸਤਾਵੇਜ਼ ਹਰ ਪੱਖੋਂ ਮੁਕੰਮਲ ਕੀਤੇ ਜਾਣ। ਇਹ ਆਨਲਾਈਨ ਪੋਰਟਲ ਜਦੋਂ ਵੀ ਮੁੜ ਸ਼ੁਰੂ ਹੁੰਦਾ ਹੈ ਜਾ ਇਸ ਦੀ ਥਾਂ ‘ਤੇ ਸਰਕਾਰ ਵਲੋਂ ਕੋਈ ਹੋਰ ਬਦਲਵਾਂ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਉਸ ਅਨੁਸਾਰ ਸਮਾਂ ਸਾਰਣੀ ਜਾਰੀ ਕਰਦੇ ਹੋਏ ਦੁਬਾਰਾ ਨੂੰ ਸੂਚਿਤ ਕਰ ਦਿਤਾ ਜਾਵੇਗਾ|
ਇਹ ਵੀ ਕਿਹਾ ਗਿਆ ਹੈ ਕਿ ਤਕਨੀਕੀ ਕਾਰਨਾਂ ਕਰਕੇ ਆਨਲਾਈਨ ਪੋਰਟਲ ਨੂੰ ਸਮਾਂ ਲੱਗ ਸਕਦਾ ਹੈ ਇਸ ਲਈ ਸਟੇਟ ਐਵਾਰਡ ਦੀ ਪ੍ਰੀਕ੍ਰਿਆਂ ਨੂੰ ਮੁਕੰਮਲ ਕਰਨ ਲਈ ਘੱਟ ਸਮਾਂ ਹੋਵੇਗਾ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਨਾਮੀਨੇਸ਼ਨਜ਼ ਨਾਲ ਸੰਬੰਧਤ ਦਸਤਾਵੇਜ਼ ਪਹਿਲਾਂ ਹੀ ਮੁਕੰਮਲ ਕਰ ਲਏ ਜਾਣ।