‘ਸਿੱਖ ਵਾਤਾਵਰਣ ਦਿਵਸ’ ਅਤੇ ਨਵੇਂ ਦੇਸੀ ਸਾਲ ਦੀ ਸ਼ੁਰੂਆਤ ਮੌਕੇ ਲਾਏ ਬੂਟੇ
ਕੋਟਕਪੂਰਾ, 14 ਮਾਰਚ:- ਗੁਰੂ ਹਰਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਿੱਖ ਵਾਤਾਵਰਣ ਦਿਵਸ ਅਤੇ ਨਵੇਂ ਦੇਸੀ ਸਾਲ ਦੀ ਸ਼ੁਰੂਆਤ ਨੂੰ ਵਣ ਵਿਭਾਗ ਫਰੀਦਕੋਟ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਭਾਂਤ-ਭਾਂਤ ਦੇ ਬੂਟੇ ਲਾ ਕੇ ਮਨਾਇਆ ਗਿਆ। ਵਿਸ਼ੇਸ਼ ਤੌਰ ’ਤੇ ਵਾਤਾਵਰਣ ਪੇ੍ਰਮੀ ਗੁਰਦਿੱਤ ਸਿੰਘ ਸੇਖੋਂ ਐੱਮਐੱਲਏ ਫਰੀਦਕੋਟ ਅਤੇ ਕੁਲਤਾਰ ਸਿੰਘ ਸੰਧਵਾਂ ਵਿਧਾਇਕ ਕੋਟਕਪੂਰਾ ਦੇ ਛੋਟੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਸ਼ਾਮਲ ਹੋਏ। ਉਹਨਾਂ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਾਉਣ ਦੀ ਅਪੀਲ ਕੀਤੀ। ਗੁਰਪ੍ਰੀਤ ਸਿੰਘ ਚੰਦਬਾਜਾ ਸੰਸਥਾਪਕ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ, ਕਨਵੀਨਰ ਪੰਜਾਬ ਨਰੋਆ ਮੰਚ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਣ ਉਪਰੰਤ ਸਮੂਹ ਪੰਜਾਬ ਦਰਦੀਆਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਉਪਰਾਲਾ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਮਿਲੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਧਰਤੀ ਹੇਠਲੇ ਤਿੰਨ ਪੱਤਣਾ ਦਾ ਪਾਣੀ 17 ਸਾਲਾਂ ਦਾ ਰਹਿ ਗਿਆ ਹੈ ਅਤੇ ਜੰਗਲਾਤ ਹੇਠ ਰਕਬਾ ਸਿਰਫ 3.67% ਹੀ ਹੈ, ਜਦਕਿ 33 ਫੀਸਦੀ ਹੋਣਾ ਚਾਹੀਦਾ ਹੈ। ਉਹਨਾਂ ਆਖਿਆ ਕਿ ਦਰਿਆਵਾਂ ’ਚ ਸੁੱਟੇ ਜਾ ਰਹੇ ਜ਼ਹਿਰੀਲੇ ਪਾਣੀ ਨੂੰ ਰੋਕਣਾ ਸਮਾਂ ਦੀ ਮੁੱਖ ਲੋੜ ਹੈ ਤਾਂ ਹੀ ਇਹ ਦਿਨ ਮਨਾਏ ਸਫਲ ਹੋਣਗੇ। ਤੇਜਿੰਦਰ ਸਿੰਘ ਵਣ ਰੇਂਜ ਅਫਸਰ ਫਰੀਦਕੋਟ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਵਿੰਦਰ ਸਿੰਘ ਮਰਵਾਹ, ਬੋਹੜ ਸਿੰਘ ਬੁੱਟਰ, ਸ਼ੀਤਲ ਸਿੰਘ, ਸ਼ਵਿੰਦਰ ਸਿੰਘ ਸੰਧੂ, ਮਨਪ੍ਰੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਸੰਧੂ, ਹੈਪੀ ਬਰਾੜ, ਰਵਿੰਦਰ ਸਿੰਘ ਬੁਗਰਾ, ਗੁਰਜੰਟ ਸਿੰਘ ਚੀਮਾ, ਨਾਇਬ ਸਿੰਘ ਪੁਰਬਾ, ਗੁਰਮੀਤ ਸਿੰਘ ਧੂਰਕੋਟ, ਸੁਰਿੰਦਰਪਾਲ ਸਿੰਘ, ਜਸਪਾਲ ਸਿੰਘ, ਸਮਰ ਸਿੰਘ ਬਰਾੜ, ਕਰਮ ਸਿੰਘ ਅਤੇ ਜਗਮੀਤ ਸਿੰਘ ਸੁੱਖਣਵਾਲਾ ਆਦਿ ਵੀ ਹਾਜਰ ਸਨ।