Image default
About us

ਸਿੱਖ ਵਿਚਾਰ ਮੰਚ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬੀ ਯੂਨੀਵਰਸਿਟੀ ਬਣ ਰਹੇ ਮਾਹੌਲ ਚਿੰਤਾ ਪ੍ਰਗਟਾਈ

ਸਿੱਖ ਵਿਚਾਰ ਮੰਚ ਨੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬੀ ਯੂਨੀਵਰਸਿਟੀ ਬਣ ਰਹੇ ਮਾਹੌਲ ਚਿੰਤਾ ਪ੍ਰਗਟਾਈ

 

 

 

Advertisement

ਚੰਡੀਗੜ੍ਹ, 18 ਸਤੰਬਰ (ਪੰਜਾਬ ਡਾਇਰੀ)- ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ, ‘ਸਿੱਖ ਵਿਚਾਰ ਮੰਚ’ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜੋ ਮਾਹੌਲ ਬਣਿਆ ਹੈ, ਉਸ ’ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਪਿਆਰਾ ਲਾਲ ਗਰਗ, ਡਾ. ਖੁਸ਼ਹਾਲ ਸਿੰਘ, ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ, ਸ. ਸੁਰਿੰਦਰ ਸਿੰਘ ਕਿਸ਼ਨਪੁਰਾ, ਪਰਮਜੀਤ ਕੌਰ ਲਾਂਡਰਾਂ, ਮਾਲਵਿੰਦਰ ਸਿੰਘ ਮਾਲ, ਡਾ. ਗੁਰਚਰਨ ਸਿੰਘ ਅਤੇ ਸਮਾਜਿਕ ਸੰਘਰਸ਼ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਜੋ ਵਿਦਿਆਰਥਣ ਜਸ਼ਨਪ੍ਰੀਤ ਕੌਰ ਦੀ ਮੌਤ ਹੋਈ ਹੈ, ਉਹ ਬਹੁਤ ਹੀ ਬਹੁਤ ਹੀ ਦੁਖਦਾਈ ਹੈ ਤੇ ਇਸ ਘਟਨਾ ਨਾਲ ਯੂਨੀਵਰਸਿਟੀ ਦੇ ਵਾਕਾਰ ਨੂੰ ਵੱਡੀ ਸੱਟ ਵੱਜੀ ਹੈ।

ਉਹਨਾਂ ਕਿਹਾ ਕਿ, ਜੋ ਵਿਦਿਆਰਥਣ ਬੱਚੀਆਂ ਦੀਆਂ ਵੀਡੀਓ ਸਾਹਮਣੇ ਆਈਆਂ ਹਨ, ਉਹਨਾਂ ਤੋਂ ਇਹ ਪ੍ਰਤੱਖ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਕਿ ਲੜਕੀ ਦੀ ਮੌਤ ਦਾ ਕਾਰਣ ਪ੍ਰੋਫੈਸਰ ਹੈ। ਕੁਝ ਦਿਨ ਪਹਿਲਾਂ ਬੁੱਧੀਜੀਵੀਆਂ ਵੱਲੋਂ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਤਾਂ ਵਿਦਿਆਰਥੀਆਂ ਨੇ ਦੱਸਿਆਂ ਕਿ ਪ੍ਰੋਫੈਸਰ ਦਾ ਆਪਣੇ ਵਿਦਿਆਰਥੀਆਂ ਪ੍ਰਤੀ ਰਵੱਈਆ ਬਹੁਤ ਹੀ ਇਤਰਾਜ਼ਯੋਗ ਰਿਹਾ ਹੈ। ਵਿਦਿਆਰਥਣਾਂ ਨੂੰ ਜਲੀਲ ਕਰਨ, ਉਹਨਾਂ ਨਾਲ ਬਦਜ਼ੁਬਾਨੀ ਕਰਨੀ, ਇਸ ਬਦਇਖਲਾਕੀ, ਬਦਦਿਮਾਗੀ ਦਾ ਜ਼ਿਕਰ ਉਸ ਦੇ ਮਿੱਤਰ ਰਜਿੰਦਰਪਾਲ ਸਿੰਘ ਬਰਾੜ ਵੱਲੋਂ ਉਸ ਬਾਰੇ ਲਿਖੇ ਗਏ ਸਕੈੱਚ ਵਿੱਚ ਵੀਂ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ, ਪ੍ਰੋਫੈਸਰ ਵੱਲੋਂ ਜੋ ਐਫ.ਆਈ.ਆਰ ਲਿਖਵਾਈ ਗਈ ਹੈ, ਉਸ ਮੁਤਾਬਿਕ ਕੋਈ ਜ਼ੁਰਮ ਹੀ ਨਹੀਂ ਬਣਦਾ ਹੈ। ਕਿਉਂ ਕਿ ਇਹ ਮਹਿਜ ਆਪਸੀ ਗਰਮ ਬੋਲਚਾਲ ਦੀ ਘਟਨਾ ਹੀ ਹੈ। ਪਰ ਪ੍ਰੋਫੈਸਰ ਦੇ ਕੁਕਰਮਾਂ ਤੇ ਪਰਦਾ ਪਾਉਣ ਵਾਲੇ ਬੁੱਧੀਜੀਵੀਆਂ ਵੱਲੋਂ ਕਿਹਾ ਜਾ ਰਿਹਾ ਹੈ ਉਹ ਆਈ.ਸੀ. ਯੂ ਵਿੱਚ ‘ਜ਼ਿੰਦਗੀ ਮੌਤ’ ਦੀ ਲੜਾਈ ਲੜ ਰਿਹਾ ਹੈ। ਉਹਨਾਂ ਕਿਹਾ ਕਿ ਇਸ ਦੀ ਜਾਂਚ ਪੀ.ਜੀ.ਆਈ ਦੇ ਡਾਕਟਰਾਂ ਦੇ ਬੋਰਡ ਵੱਲੋਂ ਕਰਵਾਈ ਜਾਣੀ ਚਾਹੀਦੀ ਹੈ।

Advertisement

ਉਹਨਾਂ ਕਿਹਾ ਕਿ ਪ੍ਰੋਫੈਸਰ ਵਾਲੇ ਵਰਤਾਰੇ ਦੀ ਹੀ ਨਹੀਂ ਸਗੋਂ ਯੂਨੀਵਰਸਿਟੀ ਦੇ ਸਮੁੱਚੇ ਮਾਹੌਲ ਦੀ ਹਾਈ ਕੋਰਟ ਦੇ ਜੱਜ ਕੋਲੋਂ ਜਾਂਚ ਕਰਵਾਉਣੀ ਬਣਦੀ ਹੈ। ਉਹਨਾਂ ਕਿਹਾ ਕਿ ਵੈਸ ਤਾਂ ਪ੍ਰੋਫੈਸਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਵਿਦਿਆਰਥਣਾਂ ਦੀ ਵੀਡੀਓ ਹੀ ਕਾਫੀ ਹਨ। ਪਰ ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਵਿਦਿਆਰਥਣ ਦੀ ਮੌਤ ਹੋਣ ‘ਤੇ ਪ੍ਰੋਫੈਸਰ ਵਿਰੁੱਧ ਧਾਰਾ 304 ਦਾ ਪਰਚਾ ਤਾਂ ਬਣਦਾ ਹੀ ਹੈ।

ਪ੍ਰੈਸ ਕਾਨਫਰੰਸ ਵਿੱਚ ਬੁਲਾਰਿਆਂ ਨੇ ਕਿਹਾ ਕਿ ਆਪਣੇ ਵਾਜਬ ਰੋਸ ਦਾ ਪ੍ਰਗਟਾਵਾ ਕਰਨ ਵਾਲੇ ਵਿਦਿਆਰਥੀਆਂ ’ਤੇ ਜੋ ਝੂਠੇ ਪਰਚੇ ਕਰਵਾਏ ਜਾ ਰਹੇ ਹਨ, ਉਹਨਾਂ ਨੂੰ ਡਰਾਇਆਂ ਧਮਕਾਇਆਂ ਜਾ ਰਿਹਾ ਹੈ। ਉਹਨਾਂ ਦਾ ਭਵਿੱਖ ਖਰਾਬ ਕਰਨ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਇਹ ਸਿਲਸਿਲਾ ਤੁਰੰਤ ਬੰਦ ਹੋਣਾ ਚਾਹੀਦਾ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਮੂਹ ਇਨਸਾਫ ਪਸੰਦ ਲੋਕਾਂ ਨੂੰ ਵਿਦਿਆਰਥੀਆਂ ਨਾਲ ਖੜਨ ਦੀ ਅਪੀਲ ਕੀਤੀ ਹੈ।

ਬੁਲਾਰਿਆਂ ਨੇ ਕਿਹਾ ਕਿ ਕੁਝ ਲੋਕਾਂ ਵੱਲੋਂ ਇਸ ਨੂੰ ਹਜੂਮੀ ਹਿੰਸਾ, ਹੁਲੜਬਾਜੀ ਕਿਹਾ ਜਾ ਰਿਹਾ ਹੈ, ਜੋ ਕਿ ਗੁਮਰਾਕੁੰਨ ਹੈ। ਇਸ ਦੀ ਨਿਖੇਧੀ ਕਰਦੇ ਹੋਏ ਉਹਨਾਂ ਕਿਹਾ ਕਿ ਜਿਨਾਂ ਲੋਕਾਂ ਵੱਲੋਂ ਇਸ ਨੂੰ ਖਾਲਿਸਤਾਨੀਆਂ ਅਥਵਾ ਸਿੱਖਾ ਦਾ ਮਸਲਾ ਬਣਾਇਆ ਜਾ ਰਿਹਾ ਹੈ, ਉਹ ਵੀ ਨਿੰਦਣਯੋਗ ਹੈ।

Advertisement

Related posts

ਪੰਜਾਬ ‘ਚ 3 ਦਿਨ ਰਹੇਗਾ ਚੱਕਾ ਜਾਮ, CM ਮਾਨ ਦਾ ਠੇਕਾ ਮੁਲਾਜ਼ਮ ਕਰਨਗੇ ਘਿਰਾਓ,

punjabdiary

ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਹੋਵੇਗੀ ਕਟੌਤੀ, 1 ਹਜ਼ਾਰ ਦੇ ਕਰੀਬ ਬੱਸਾਂ ਨੂੰ ਜਾਵੇਗਾ ਹਟਾਇਆ

punjabdiary

ਬਾਬਾ ਫਰੀਦ ਪਬਲਿਕ ਸਕੂਲ ਦੇ ਫੁੱਟਬਾਲ ਖਿਡਾਰੀਆਂ ਦੀ ਸਟੇਟ ‘ ਤੇ ਚੋਣ

punjabdiary

Leave a Comment