Image default
ਅਪਰਾਧ

ਸਿੱਖ ਵਿਦਿਆਰਥੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ, ਪੁਰਾਣੀ ਰੰਜਿਸ਼ ਤਹਿਤ ਸਹਿਪਾਠੀ ਨੇ ਦੋਸਤ ਨਾਲ ਰਲ ਕੇ ਕੀਤਾ ਤਸ਼ੱਦਦ

ਸਿੱਖ ਵਿਦਿਆਰਥੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ, ਪੁਰਾਣੀ ਰੰਜਿਸ਼ ਤਹਿਤ ਸਹਿਪਾਠੀ ਨੇ ਦੋਸਤ ਨਾਲ ਰਲ ਕੇ ਕੀਤਾ ਤਸ਼ੱਦਦ

ਫਗਵਾੜਾ, 27 ਮਈ (ਪੰਜਾਬੀ ਜਾਗਰਣ)- ਫਗਵਾੜਾ ਸ਼ਹਿਰ ਦੇ ਕਿਸੇ ਪਾਰਕ ਵਿੱਚ ਬਣੀ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਇਕ ਹੁਸ਼ਿਆਰਪੁਰ ਰੋਡ ‘ਤੇ ਸਥਿਤ ਸਕੂਲ ਦੇ ਵਿਦਿਆਰਥੀ ਦੀ ਦੋ ਲੜਕਿਆਂ ਵਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾ ਰਹੀ ਹੈ। ਇਸ ਦੌਰਾਨ ਸਿੱਖ ਵਿਦਿਆਰਥੀ ਦੀ ਪੱਗ ਉਤਾਰ ਕੇ ਉਨ੍ਹਾਂ ਲੜਕਿਆਂ ਵਲੋਂ ਕੇਸਾਂ ਦੀ ਵੀ ਬੇਅਦਬੀ ਕੀਤੀ ਜਾ ਰਹੀ ਹੈ ਜੋ ਕਿ ਸਿਵਿਲ ਹਸਪਤਾਲ ਫਗਵਾੜਾ ‘ਚ ਜ਼ੇੇਰੇ ਇਲਾਜ ਹੈ। ਜਦੋਂ ਇਸ ਵਾਇਰਲ ਵੀਡੀਓ ਵਿਚ ਕੁੱਟਮਾਰ ਦਾ ਸ਼ਿਕਾਰ ਹੋਏ ਵਿਦਿਆਰਥੀ ਤਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਦਸਵੀਂ ਕਲਾਸ ਵਿਚ ਇਨ੍ਹਾਂ ਵਿਚੋਂ ਇਕ ਲੜਕਾ ਜੋ ਕਿ ਸਪਰੋੜ ਦਾ ਰਹਿਣ ਵਾਲਾ ਹੈ, ਉਸ ਦੀ ਕਲਾਸ ਵਿਚ ਪੜ੍ਹਦਾ ਸੀ। ਉਸ ਵੇਲੇ ਉਨ੍ਹਾਂ ਦੋਵਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਦਾ ਬਾਅਦ ਵਿਚ ਰਾਜ਼ੀਨਾਮਾ ਹੋ ਗਿਆ। ਇਸ ਤੋਂ ਬਾਅਦ ਉਸ ਲੜਕੇ ਨੇ ਕਿਸੇ ਹੋਰ ਸਕੂਲ ਵਿਚ ਦਾਖਲਾ ਲੈ ਲਿਆ। ਉਸੇ ਪੁਰਾਣੀ ਰੰਜ਼ਿਸ਼ ਤਹਿਤ ਹੁਣ ਉਸ ਲੜਕੇ ਵਲੋਂ ਆਪਣੇ ਇਕ ਸਾਥੀ ਜੀਵਨ ਜੋ ਕਿ ਨੰਗਲ ਮੱਝਾ ਦਾ ਰਹਿਣ ਵਾਲਾ ਹੈ, ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ। ਕੁੱਟਮਾਰ ਦੌਰਾਨ ਉਨ੍ਹਾਂ ਲੜਕਿਆਂ ਵਲੋਂ ਉਸ ਦੀ ਪੱਗ ਉਤਾਰ ਕੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਕੁੱਟਮਾਰ ਕਰਨ ਵਾਲੇ ਲੜਕਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰ ਉਸ ਨੂੰ ਇਨਸਾਫ ਦਵਾਇਆ ਜਾਵੇ।

Related posts

ਜਲੰਧਰ ‘ਚ ਕੈਬਨਿਟ ਮੰਤਰੀ ਬਲਕਾਰ ਸਿੰਘ ਦੇ ਕਾਫਲੇ ‘ਤੇ ਹਮਲਾ, ਬਦਮਾਸ਼ਾਂ ਨੇ ਸੁੱਟੇ ਇੱਟਾਂ-ਰੋੜੇ

punjabdiary

ਨਿਊ ਕੋਰਟ ਕੰਪਲੈਕਸ ਦੇ ਬਾਹਰ ਜ਼ੋਰਦਾਰ ਧਮਾਕਾ, ਇਕ ਵਿਅਕਤੀ ਜ਼ਖਮੀ

punjabdiary

ਵਣ ਵਿਭਾਗ ਦਾ ਖੇਤਰੀ ਮੈਨੇਜਰ 30,000 ਰੁਪਏ ਰਿਸ਼ਵਤ ਲੈਂਦਾ ਕਾਬੂ

punjabdiary

Leave a Comment