Image default
ਤਾਜਾ ਖਬਰਾਂ

ਸਿੱਧੂ ਦੀ ਸੀ.ਐਮ. ਮਾਨ ਨਾਲ ਮੀਟਿੰਗ- ਅਰਥਚਾਰੇ ਦੀ ਹੋਵੇਗੀ ਚਰਚਾ ਜਾਂ ਫਿਰ ਕੁਝ ਹੋਰ !

ਸਿੱਧੂ ਦੀ ਸੀ.ਐਮ. ਮਾਨ ਨਾਲ ਮੀਟਿੰਗ- ਅਰਥਚਾਰੇ ਦੀ ਹੋਵੇਗੀ ਚਰਚਾ ਜਾਂ ਫਿਰ ਕੁਝ ਹੋਰ !
ਚੰਡੀਗੜ, 9 ਮਈ – (ਪੰਜਾਬ ਡਾਇਰੀ) ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਦਾ ਟਵੀਟ ਕਰਕੇ ਸਿੱਧੂ ਨੇ ਸਿਆਸੀ ਚੰਗਿਆੜੀ ਨੂੰ ਭਾਂਬੜ ਬਣਾ ਦਿੱਤਾ ਹੈ। ਲੰਘੇ ਦਿਨੀਂ ਨਵਜੋਤ ਸਿੱਧੂ ਨੇ ਟਵੀਟ ਕੀਤਾ ਸੀ ਕਿ ਉਹ ਭਲਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲ ਕੇ ਸੂਬੇ ਦੀ ਆਰਥਿਕ ਪੁਨਰ ਸੁਰਜੀਤੀ ‘ਤੇ ਚਰਚਾ ਕਰਨਗੇ। ਟਵੀਟ ਦੇ ਵਿਚ ਉਹਨਾਂ ਹਵਾਲਾ ਦਿੱਤਾ ਸੀ ਕਿ ਪੰਜਾਬ ਦੀ ਅਰਥ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਚਾਰ ਚਰਚਾ ਹੋਵੇਗੀ ਅਤੇ ਟਵੀਟ ਵਿਚ ਮੁੱਖ ਮੰਤਰੀ ਦੀਆਂ ਤਰੀਫ਼ਾਂ ਦੇ ਪੁਲ ਵੀ ਬੰਨ੍ਹੇ। ਇਸੇ ਤਹਿਤ ਅੱਜ ਨਵਜੋਤ ਸਿੱਧੂ ਦੀ ਮੀਟਿੰਗ ਸੀ.ਐਮ. ਮਾਨ ਨਾਲ ਚੰਡੀਗੜ ਵਿਚ ਸ਼ਾਮ 5 ਵਜੇ ਹੋਵੇਗੀ।
ਪਹਿਲਾਂ ਰਬੜ ਦਾ ਗੁੱਡਾ ਹੁਣ ਇਮਾਨਦਾਰ ਵਿਅਕਤੀ
ਦੱਸ ਦੇਈਏ ਕਿ ਪਿਛਲੇ ਮਹੀਨੇ ਭਗਵੰਤ ਮਾਨ ਦੀ ਤਾਰੀਫ ਕਰਦੇ ਹੋਏ ਸਿੱਧੂ ਨੇ ਕਿਹਾ ਸੀ ਉਹ ਬਹੁਤ ਈਮਾਨਦਾਰ ਵਿਅਕਤੀ ਹਨ। ਮੈਂ ਕਦੇ ਉਸ ਵੱਲ ਉਂਗਲ ਨਹੀਂ ਕੀਤੀ। ਇਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਸਾਧਿਆ ਸੀ। ਸਿੱਧੂ ਨੇ ਪਹਿਲਾਂ ਵੀ ਭਗਵੰਤ ਮਾਨ ਨੂੰ ਰਬੜ ਦੀ ਗੁੱਡੀ ਕਿਹਾ ਸੀ। ਉਨ੍ਹਾਂ ਸਰਕਾਰ ’ਤੇ ਪੁਲੀਸ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਸਿੱਧੂ ਨੇ ਪੰਜਾਬ ‘ਚ ਆਪਣੀ ਹੀ ਸਰਕਾਰ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਰੇਤ ਮਾਫੀਆ ਨੂੰ ਲੈ ਕੇ ਆਪਣੀ ਸਰਕਾਰ ਨੂੰ ਘੇਰਿਆ।
ਕਾਂਗਰਸ ਦੀਆਂ ਅੱਖਾਂ ‘ਚ ਰੜਕੇ ਸਿੱਧੂ
23 ਅਪਰੈਲ ਦੇ ਪੱਤਰ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਦੀਆਂ ‘ਮੌਜੂਦਾ ਗਤੀਵਿਧੀਆਂ’ ਬਾਰੇ ਇੱਕ ਵਿਸਥਾਰਤ ਨੋਟ ਵੀ ਭੇਜਿਆ। ਵੜਿੰਗ ਨੇ ਆਪਣੇ ਨੋਟ ਵਿੱਚ ਸਿੱਧੂ ਦੀਆਂ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਸਮੇਤ ਕੱਢੇ ਗਏ ਆਗੂਆਂ ਨਾਲ ਉਨ੍ਹਾਂ ਦੀਆਂ ਹਾਲੀਆ ਮੀਟਿੰਗਾਂ ਨੂੰ ਉਜਾਗਰ ਕੀਤਾ ਸੀ। ਇਸ ਸਾਲ ਦੇ ਸ਼ੁਰੂ ਵਿਚ ਪੰਜ ਰਾਜਾਂ ਵਿਚ ਹੋਈਆਂ ਚੋਣਾਂ ਵਿਚ ਪਾਰਟੀ ਦੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਥੇ ਪਾਰਟੀ ਪ੍ਰਧਾਨ ਨੂੰ ਅਸਤੀਫਾ ਦੇਣ ਲਈ ਕਿਹਾ ਸੀ। ਵਿਧਾਨ ਸਭਾ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਨੇ ਸਿੱਧੂ ਦੀ ਥਾਂ ਵੜਿੰਗ ਨੂੰ ਨਿਯੁਕਤ ਕੀਤਾ ਹੈ। ਚੋਣਾਂ ਤੋਂ ਕਈ ਮਹੀਨੇ ਪਹਿਲਾਂ ਤੱਕ ਸਿੱਧੂ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕਦੇ ਰਹੇ ਸਨ। ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ‘ਤੇ ਵੀ ਨਿਸ਼ਾਨਾ ਸਾਧਿਆ ਜਿਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਚਰਚਾਵਾਂ ਹਨ ਕਿ ਸਿੱਧੂ ਤੇ ਅਨੁਸ਼ਾਸਨੀ ਕਾਰਵਾਈ ਦੀ ਤਿਆਰੀ ਚੱਲ ਰਹੀ ਹੈ।

Related posts

ਅਹਿਮ ਖ਼ਬਰ – 4 ਜ਼ਿਲ੍ਹਿਆਂ ‘ਚ ਕਿਸਾਨਾਂ ਨੂੰ ਮੂੰਗੀ ਦੀ ਫ਼ਸਲ ਨਾ ਬੀਜਣ ਦੀ ਸਲਾਹ ਦੇਵਾਂਗੇ, ਮੂੰਗੀ ਦੀ ਫ਼ਸਲ ਤੇ ਪੰਜਾਬ ਸਰਕਾਰ ਵੱਲੋਂ MSP ਦਿੱਤੀ ਜਾਵੇਗੀ – CM ਭਗਵੰਤ ਮਾਨ

punjabdiary

Breaking- ਅਹਿਮ ਖ਼ਬਰ – ਅੱਜ ਗਵਰਨਰ ਨੇ ਡਾ. ਬਲਬੀਰ ਸਿੰਘ ਨੂੰ ਮੰਤਰੀ ਵਜੋਂ ਸਹੁੰ ਚੁਕਾਈ

punjabdiary

ਗਾਇਕ ਰਣਜੀਤ ਮਣੀ ਅਤੇ ਬਲਜੀਤ ਕਮਲ ਦਾ ਦੋਗਾਣਾ “ਜੀਜਾ” 24 ਮਈ ਨੂੰ ਹੋਵੇਗਾ ਰਿਲੀਜ — ਛਿੰਦਾ ਧਾਲੀਵਾਲ

punjabdiary

Leave a Comment