ਸਿੱਧੂ ਮੁਸੇਵਾਲ ਦੇ ਸੁਰੱਖਿਆ ਗਾਰਡਾਂ ਦਾ ਵੱਡਾ ਖੁਲਾਸਾ ਗੋਲਗੱਪੇ ਖਾਣ ਦਾ ਕਹਿ ਕੇ ਗਏ ਸੀ, ਸਿੱਧੂ
ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹੇਠ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਬਲਜਿੰਦਰ ਸਿੰਘ ਅਤੇ ਵਿਪਨ ਕੁਮਾਰ ਨਾਲ ਹੋਈ ਗੱਲਬਾਤ ਦੌਰਾਨ ਘਟਨਾ ਵਾਲੇ ਦਿਨ ਦੀਆਂ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਦੋਵਾਂ ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਐਤਵਾਰ ਨੂੰ ਦੋਵੇਂ ਘਰ ‘ਤੇ ਸਨ ਪਰ ਸਿੱਧੂ ਮੂਸੇਵਾਲਾ ਇਹ ਕਹਿ ਕੇ ਉਨ੍ਹਾਂ ਨੂੰ ਨਾਲ ਨਹੀਂ ਲੈ ਕੇ ਗਏ ਕਿ ਉਹ ਪਿੰਡ ਦੇ ਬੱਸ ਸਟੈਂਡ ਤੋਂ ਗੋਲਗੱਪੇ ਖਾ ਕੇ ਪੰਜ ਮਿੰਟ ‘ਚ ਆ ਜਾਵੇਗਾ।
ਬਾਅਦ ਵਿਚ ਉਹ ਬੱਸ ਸਟੈਂਡ ਤੋਂ ਕਿਤੇ ਹੋਰ ਚਲਾ ਗਿਆ ਅਤੇ ਰਸਤੇ ਵਿਚ ਉਸ ‘ਤੇ ਹਮਲਾ ਕਰ ਦਿੱਤਾ ਗਿਆ।
ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਪਹਿਲੀ ਵਾਰ ਇਕੱਲੇ ਨਹੀਂ ਗਏ ਸਨ। ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਬਿਨਾਂ ਸੁਰੱਖਿਆ ਦੇ ਇਕੱਲਾ ਹੀ ਘੁੰਮਦਾ ਰਹਿੰਦਾ ਸੀ। ਉਸ ਦੇ ਪਿਤਾ ਉਸ ਨੂੰ ਸੁਰੱਖਿਆ ਮੁਲਾਜ਼ਮ ਆਪਣੇ ਨਾਲ ਰੱਖਣ ਲਈ ਕਹਿੰਦੇ ਸਨ, ਪਰ ਉਹ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਅਜਿਹਾ ਕੁਝ ਨਹੀਂ ਹੁੰਦਾ ਬਾਪੂ।
ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਐਤਵਾਰ ਨੂੰ ਵੀ ਜਦੋਂ ਸਿੱਧੂ ਮੂਸੇਵਾਲਾ ਇਕੱਲਾ ਗਿਆ ਤਾਂ ਉਸ ਦੇ ਪਿਤਾ ਉਨ੍ਹਾਂ ਦੇ ਘਰ ਆਏ ਤਾਂ ਅਸੀਂ ਉਨ੍ਹਾਂ ਨੂੰ ਇਸ ਬਾਰੇ ਸੂਚਨਾ ਦਿੱਤੀ। ਇਸ ਤੋਂ ਬਾਅਦ ਪਿਤਾ ਦੇ ਕਹਿਣ ‘ਤੇ ਅਸੀਂ ਸਿੱਧੂ ਮੂਸੇਵਾਲਾ ਦੀ ਬੁਲੇਟਪਰੂਫ ਗੱਡੀ ‘ਚ ਪਿੱਛੇ ਜਾਣਾ ਚਾਹਿਆ ਪਰ ਗੱਡੀ ਪੰਕਚਰ ਸੀ। ਇਸ ਤੋਂ ਬਾਅਦ ਇਕ ਹੋਰ ਕਾਰ ਲੈ ਕੇ ਉਸ ਦੇ ਪਿੱਛੇ ਨਿਕਲੇ ਪਰ ਉਦੋਂ ਤਕ ਘਟਨਾ ਵਾਪਰ ਚੁੱਕੀ ਸੀ।