ਸੀਮਾ ਸੁਰੱਖਿਆ ਬਲ ਤੋਪਖਾਨੇ ਤੇ ਕੌਫੀ ਟੇਬਲ ਬੁੱਕ ਅਤੇ ਲਘੂ ਫਿਲਮ ਜਾਰੀ
ਫ਼ਰੀਦਕੋਟ, 29 ਮਾਰਚ – (ਗੁਰਮੀਤ ਸਿੰਘ ਬਰਾੜ) 1 ਅਕਤੂਬਰ 1971 ਨੂੰ 20 ਪੋਸਟ ਗਰੁੱਪ ਆਰਟਿਲਰੀ (ਪੀ.ਜੀ.ਏ) ਦੇ ਨਾਲ ਸੀਮਾ ਸੁਰੱਖਿਆ ਬਲ ਤੋਪਖਾਨੇ ਨੂੰ ਮੁੱਖ ਤੌਰ ਤੇ ਅਸੈਂਬਲੀ ਖੇਤਰ ਵਿੱਚ ਦੁਸ਼ਮਣ ਨੂੰ ਉਲਝਾਉਣ ਅਤੇ ਇੱਕ ਰੱਖਿਆਤਮਕ ਰੋਲ ਵਿੱਚ ਸ਼ਾਮਲ ਕਰਨ ਅਤੇ ਸੀਮਤ ਔਫੈਂਸਿਵ ਟਾਸਕ ਦੌਰਾਨ ਸੀਮਾ ਸੁਰੱਖਿਆ ਬਲ ਦੀਆਂ ਇਕਾਈਆਂ ਨੂੰ ਰੱਖਿਆਤਮਕ ਫਾਇਰ ਪ੍ਰਦਾਨ ਕਰਨ ਲਈ ਉਠਾਇਆ ਗਿਆ ਸੀ। ਇਸ ਇਤਹਾਸਿਕ ਪਲ ਨੂੰ ਯਾਦਗਾਰ ਬਣਾਉਣ ਲਈ ਪਿਛਲੇ ਇੱਕ ਸਾਲ ਵਿੱਚ ਸੀਮਾ ਸੁਰੱਖਿਆ ਬਲ ਤੋਪਖਾਨੇ ਦੁਆਰਾ ਕਈ ਅਰਥਪੂਰਨ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ। ਜਿਸ ਦਾ ਉਦੇਸ਼ ਸੀਮਾ ਸੁਰੱਖਿਆ ਬਲ ਤੋਪਖਾਨੇ ਦੁਆਰਾ ਕੀਤੇ ਗਏ ਸਮਰਪਣ ਅਤੇ ਨਿਰਸਵਾਰਥ ਸੇਵਾਵਾਂ ਬਾਰੇ ਜਾਗਰੂਕਤਾ ਫੈਲਾਉਣਾ ਸੀ।ਪ੍ਰੋਗਰਾਮਾਂ ਦੀ ਲੜੀ ਵਿੱਚ, ਬ੍ਰਿਗੇਡੀਅਰ ਰਾਜੀਵ ਲੋਅ (ਸੇਵਾ ਮੁਕਤ) ਡੀ.ਆਈ.ਜੀ ਕਮਾਂਡਰ (ਆਰਟੀ) ਦੀ ਸਮੁ4ਚੀ ਨਿਗਰਾਨੀ ਹੇਠ ਸੀਮਾ ਸੁਰੱਖਿਆ ਬਲ ਤੋਪਖਾਨੇ ਤੇ ਇੱਕ ਕੌਫੀ ਟੇਬਲ ਬੁੱਕ ਅਤੇ ਲਘੂ ਫਿਲਮ ਤਿਆਰ ਕੀਤੀ ਗਈ, ਜਿਸ ਦੀ ਜਾਂਚ ਵਿਧਿਵਤ ਫੋਰਸ ਹੈਡਕੁਆਟਰ ਦੁਆਰਾ ਕੀਤੀ ਗਈ ਅਤੇ ਪ੍ਰਵਾਨਗੀ ਦਿੱਤੀ ਗਈ। ਸੀਮਾ ਸੁਰੱਖਿਆ ਬਲ ਤੋਪਖਾਨੇ ਅਤੇ ਕੌਫੀ ਟੇਬਲ ਬੁੱਕ ਤੇ ਲਘੂ ਫਿਲਮ 1971 ਵਿੱਚ ਆਪਣੀ ਨਿਮਾਣੀ ਸ਼ੁਰੂਆਤ ਤੋਂ ਲੈ ਵਰਤਮਾਨ ਤੱਕ ਦੀ ਯਾਤਰਾ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਅਨਿੱਖੜਵੇਂ ਹਿੱਸੇ ਵਜੋਂ ਸੀਮਾ ਸੁਰੱਖਿਆ ਬਲ ਤੋਪਖਾਨੇ ਦੇ ਇਤਿਹਾਸ ਅਤੇ ਸਫਲਤਾ ਦੀ ਕਹਾਣੀ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੈ। ਸੁਰੱਖਿਆ ਬਲ ਤੋਪਖਾਨਾ ਕੌਫੀ ਟੇਬਲ ਬੁੱਕ ਅਤੇ ਲਘੂ ਫਿਲਮ ਦਾ ਵਿਮੋਚਨ ਸ਼੍ਰੀ ਪੰਕਜ ਕੁਮਾਰ ਸਿੰਘ, ਆਈ.ਪੀ.ਐਸ, ਡਾਇਰੈਕਟਰ ਜਨਰਲ, ਸੀਮਾ ਸੁਰੱਕਿਆ ਬਲ ਦੁਆਰਾ ਸ੍ਰੀ ਪੀ.ਵੀ. ਰਾਮਾ-ਸ਼ਾਸਤਰੀ, ਆਈ.ਪੀ.ਐਸ, ਵਿਸ਼ੇਸ਼ ਡਾਇਰੈਕਟਰ ਜਨਰਲ ਪੱਛਮੀ ਕਮਾਨ,ਸ੍ਰੀ ਆਸਿਫ ਜਲਾਲ, ਆਈ.ਪੀ.ਐਸ, ਇੰਸਪੈਕਟਰ ਜਨਰਲ ਸੀਮਾਂਤ, ਹੈਡਕੁਆਟਰ ਪੰਜਾਬ ਅਤੇ ਬਾਰਡਰ ਗਾਰਡਾਂ ਦੀ ਹਾਜ਼ਰੀ ਵਿੱਚ 27 ਮਾਰਚ 2022 ਜੇ.ਸੀ.ਪੀ ਅਟਾਰੀ ਵਿੱਚ ਕੀਤਾ ਗਿਆ।