Image default
About us

ਸੀਰ ਸੰਸਥਾ ਦੇ ਸਹਿਯੋਗ ਨਾਲ ਬਾਬਾ ਫਰੀਦ ਪ੍ਰੈੱਸ ਵੈਲਫੇਅਰ ਸੁਸਾਇਟੀ ਨੇ ਸਦਾਬਹਾਰ ਪੌਦੇ ਲਗਾਏ

ਸੀਰ ਸੰਸਥਾ ਦੇ ਸਹਿਯੋਗ ਨਾਲ ਬਾਬਾ ਫਰੀਦ ਪ੍ਰੈੱਸ ਵੈਲਫੇਅਰ ਸੁਸਾਇਟੀ ਨੇ ਸਦਾਬਹਾਰ ਪੌਦੇ ਲਗਾਏ

 

 

 

Advertisement

ਫਰੀਦਕੋਟ 7 ਨਵੰਬਰ (ਪੰਜਾਬ ਡਾਇਰੀ)- ਬਾਬਾ ਫਰੀਦ ਪ੍ਰੈੱਸ ਵੈਲਫੇਅਰ ਸੁਸਾਇਟੀ ਫਰੀਦਕੋਟ ਦੇ ਚੇਅਰਮੈਨ ਪੱਤਰਕਾਰ ਸ੍ਰੀ ਰਜਿੰਦਰ ਅਰੋੜਾ ਅਤੇ ਫਰੀਦਕੋਟ ਨੂੰ ਬੋਹੜਾਂ-ਪਿੱਪਲਾਂ ਦੀ ਧਰਤੀ ਬਣਾਉਣ ਵਾਲੀ ਸੀਰ ਸੰਸਥਾ ਫਰੀਦਕੋਟ ਦੇ ਸਹਿਯੋਗ ਨਾਲ ਸੁਸਾਇਟੀ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਲਈ ਯੋਗਦਾਨ ਪਾਉਂਦੇ ਹੋਏ ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਸਦਾ ਬਹਾਰ ਪੌਦੇ ਲਗਾਏ l

ਜਾਣਕਾਰੀ ਦਿੰਦੇ ਹੋਏ ਬਾਬਾ ਫਰੀਦ ਪ੍ਰੈੱਸ ਵੈਲਫੇਅਰ ਸੁਸਾਇਟੀ ਫਰੀਦਕੋਟ ਦੇ ਪ੍ਰੈੱਸ ਸਕੱਤਰ ਹਰਪ੍ਰੀਤ ਐੱਸ. ਨੇ ਦੱਸਿਆ ਕਿ ਵਾਤਾਵਰਨ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਂਦੇ ਹੋਏ ਅਤੇ ਆਪਣੇ ਮਿੱਥੇ ਹੋਏ ਲਕਸ਼ਾਂ ਨੂੰ ਪੂਰਾ ਕਰਨ ਦੇ ਉਦੇਸ਼ ਨਾਲ ਉਕਤ ਵਾਤਾਵਰਨਿਕ ਭਲਾਈ ਕਾਰਜ ਕੀਤੇ ਗਏ ਹਨ l ਇਸ ਮੌਕੇ ਬਾਬਾ ਫਰੀਦ ਪ੍ਰੈੱਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਗਰਗ ਅਤੇ ਸੀਰ ਸੁਸਾਇਟੀ ਦੇ ਪ੍ਰਧਾਨ ਸ੍ਰੀ ਸੰਦੀਪ ਅਰੋੜਾ ਨੇ ਸੰਯੁਕਤ ਰੂਪ ਵਿੱਚ ਕਿਹਾ ਕਿ ਵਾਤਾਵਰਣ ਦੀ ਸੇਵਾ ਵੀ ਮਨੁੱਖੀ ਸੇਵਾ ਵਾਂਗ ਸਭ ਤੋਂ ਉੱਤਮ ਸੇਵਾ ਹੈ, ਇਸ ਲਈ ਵਾਤਾਵਰਣ ਨੂੰ ਸ਼ੁੱਧ ਅਤੇ ਕੁਦਰਤ ਦੇ ਅਨੁਕੂਲ ਬਣਾਉਣਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੋਣਾ ਚਾਹੀਦਾ ਹੈ l

ਇਸ ਮੌਕੇ ਸੀਰ ਸੁਸਾਇਟੀ ਤੋਂ ਸ੍ਰੀ ਕੇਵਲ ਕ੍ਰਿਸ਼ਨ ਕਟਾਰੀਆ, ਸ਼ਾਲਿੰਦਰ ਸਿੰਘ ਬਰਾੜ, ਪ੍ਰਦਮਨਪਾਲ ਸਿੰਘ, ਗੁਰਮੀਤ ਸਿੰਘ ਸੰਧੂ ਅਤੇ ਬਾਬਾ ਫਰੀਦ ਪ੍ਰੈੱਸ ਵੈਲਫੇਅਰ ਸੁਸਾਇਟੀ ਤੋਂ ਗੁਰਪ੍ਰੀਤ ਸਿੰਘ ਬੇਦੀ ਵਾਈਸ ਪ੍ਰਧਾਨ, ਗੁਰਪ੍ਰੀਤ ਸਿੰਘ ਪੱਕਾ ਕਾਰਜਕਾਰੀ ਪ੍ਰਧਾਨ, ਜਗਦੀਸ਼ ਸਹਿਗਲ ਸਕੱਤਰ, ਪ੍ਰਦੀਪ ਗਰਗ ਜਨਰਲ ਸਕੱਤਰ, ਰਕੇਸ਼ ਸ਼ਰਮਾ ਸਲਾਹਕਾਰ, ਬਲਜਿੰਦਰ ਬਰਾੜ ਖਜਾਨਚੀ ਅਤੇ ਮੈਂਬਰਾਨ ਹਾਜ਼ਰ ਸਨ l

Advertisement

Related posts

Breaking- ਹੁਣ ਆਂਗਣਵਾੜੀ ਸੈਂਟਰਾਂ ‘ਚੋਂ ਨਹੀਂ ਆਵੇਗੀ ਘਟੀਆ ਕਿਸਮ ਦੇ ਖਾਣੇ ਸੰਬੰਧੀ ਕੋਈ ਸ਼ਿਕਾਇਤ, CM ਭਗਵੰਤ ਮਾਨ ਨੇ ਆਂਗਣਵਾੜੀ ਸੈਂਟਰਾਂ ‘ਚ ਰਾਸ਼ਨ ਸਪਲਾਈ ਕਰਨ ਲਈ ਮਾਰਕਫੈੱਡ ਨੂੰ ਸੌਂਪੀ ਜ਼ਿੰਮੇਵਾਰੀ

punjabdiary

ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

punjabdiary

ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ

punjabdiary

Leave a Comment