ਸੁਖਪਾਲ ਖਹਿਰਾ ਮਾਮਲੇ ‘ਚ ਫ਼ੈਸਲਾ ਰਾਖਵਾਂ, ED ਦੀ ਜਾਂਚ ‘ਚ ਹੋਇਆ ਵੱਡਾ ਖੁਲਾਸਾ
ਚੰਡੀਗੜ੍ਹ, 12 ਅਕਤੂਬਰ (ਰੋਜਾਨਾ ਸਪੋਕਸਮੈਨ)- ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੇ ਮਾਮਲੇ ਵਿਚ ਅੱਜ ਹਾਈਕੋਰਟ ਵਿਚ ਸੁਣਵਾਈ ਹੋਈ ਹੈ ਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ। ਅੱਜ ਦੋਹਾਂ ਪੱਖਾਂ ਦੀ ਬਹਿਸ ਸੁਣ ਕੇ ਫੈਸਲਾ ਰਾਖਵਾਂ ਰੱਖ ਲਿਆ ਹੈ। ਓਧਰ ਇਸ ਮਾਮਲੇ ਵਿਚ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਵਿਧਾਇਕ ਸੁਖਪਾਲ ਖਹਿਰਾ ਨੰ ਡਰੱਗ ਮਨੀ ਮਿਲਦੀ ਸੀ ਇਹ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਹੈ। ਦੱਸਿਆ ਜਾ ਰਿਹਾ ਹੈ ਕਿ ਜੋ ਨਸ਼ੇ ਦੀ ਸਾਰੀ ਕਮਾਈ ਹੁੰਦੀ ਸੀ ਉਹ ਨਸ਼ਾ ਤਸਕਰ ਗੁਰਦੇਵ ਸਿੰਘ ਸਾਰੀ ਸੁਖਪਾਲ ਖਹਿਰਾ ਨੂੰ ਦਿੰਦਾ ਸੀ।
ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਤੇ ਸੁਖਪਾਲ ਖਹਿਰਾ, ਗੁਰਦੇਵ ਸਿੰਘ ਤੇ ਉਹਨਾਂ ਦਾ ਪੀਏ ਮਨੀਸ਼ ਸਿੰਘ ਤਿੰਨੋਂ ਆਪਸ ਵਿਚ ਮਿਲ ਕੇ ਕੰਮ ਕਰਦੇ ਸਨ। ਓਧਰ ਇਹ ਵੀ ਸਾਹਮਣੇ ਆਇਆ ਹੈ ਕਿ ਈਡੀ ਇਸ ਮਾਮਲੇ ਵਿਚ ਸੁਖਪਾਲ ਖਹਿਰਾ ਖਿਲਾਫ਼ 80 ਪੰਨਿਆਂ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਤੇ ਉਸ ਨੂੰ ਹੀ ਅਧਾਰ ਬਣਾ ਕੇ ਕਾਰਵਾਈ ਕੀਤੀ ਜਾ ਰਹੀ ਹੈ।
ਐੱਸਆਈਟੀ ਵੀ ਈਡੀ ਦੀ ਰਿਪੋਰਟ ਦੀ ਜਾਂਚ ਕਰ ਰਹੀ ਹੈ ਤੇ ਖੁਲਾਸਾ ਇਹ ਵੀ ਹੋਇਆ ਹੈ ਕਿ ਗੁਰਦੇਵ ਸਿੰਘ ਤੇ ਉਸ ਦੀ ਪਤਨੀ ਚਰਨਜੀਤ ਕੌਰ ਦੋਹੇ ਸੁਖਪਾਲ ਖਹਿਰਾ ਨੂੰ ਕਈ ਵਾਰ ਮਿਲਣ ਆਉਂਦੇ ਸਨ ਤੇ ਸੁਖਪਾਲ ਖਹਿਰਾ ਦੇ 2014 ਵਿਚ ਜੋ ਆਮਦਨ ਸੀ ਉਹ ਘੱਟ ਸੀ ਪਰ ਜੋ ਖਰਚਾ 2014-15 ਦੌਰਾਨ ਕੀਤਾ ਗਿਆ ਉਙ ਬਹੁਤ ਹੀ ਜ਼ਿਆਦਾ ਸੀ। ਜੋ ਈਡੀ ਅਤੇ ਐੱਸਆਈਟੀ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।