ਸੁਪਰ ਸੈਵਨ ਲੀਗ ਟੂਰਨਾਮੈਂਟ ਮੌਕੇ ਡਾ. ਗੁਰਇੰਦਰ ਮੋਹਨ ਸਿੰਘ ਅਤੇ ਗੁਰਜਾਪ ਸਿੰਘ ਸੇਖੋਂ ਨੂੰ ਕੀਤਾ ਗਿਆ ਸਨਮਾਨਿਤ
ਫ਼ਰੀਦਕੋਟ, 26 ਸਤੰਬਰ (ਪੰਜਾਬ ਡਾਇਰੀ)- ਬਾਬਾ ਫ਼ਰੀਦ ਜੀ ਦੀ 850 ਸਾਲਾ ਜਨਮ-ਸ਼ਤਾਬਦੀ ਨੂੰ ਸਮਰਪਿਤ ਮਨਾਏ ਜਾ ਰਹੇ ਆਗਮਨ-ਪੁਰਬ ਮੌਕੇ ਵੱਖ-ਵੱਖ ਖੇਡ-ਸੰਸਥਾਵਾਂ ਵੱਲੋਂ ਬਾਬਾ ਫ਼ਰੀਦ ਧਾਰਮਿਕ ਸੰਸਥਾਵਾਂ ਦੇ ਪ੍ਰਧਾਨ ਡਾ. ਗੁਰਇੰਦਰ ਮੋਹਨ ਸਿੰਘ ਅਤੇ ਐਡਵੋਕੇਟ ਸ. ਗੁਰਜਾਪ ਸਿੰਘ ਸੇਖੋਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ । ਬਾਬਾ ਫ਼ਰੀਦ ਆਗਮਨ-ਪੁਰਬ ਮੌਕੇ ਵੱਖ-ਵੱਖ ਖੇਡ-ਸੰਸਥਾਵਾਂ ਵੱਲੋਂ ਵੱਡੇ ਪੱਧਰ ‘ਤੇ ਖੇਡ-ਮੁਕਾਬਲੇ ਕਰਵਾਏ ਗਏ ।
ਇਸ ਮੌਕੇ ‘ਤੇ ਐਡਵੋਕੇਟ ਸ. ਗੁਰਜਾਪ ਸਿੰਘ ਸੇਖੋਂ ਵੀ ਨੇ ਇੰਨ੍ਹਾਂ ਖੇਡ-ਮੁਕਾਬਲਿਆਂ ਵਿੱਚ ਖਾਸ ਤੌਰ ‘ਤੇ ਸ਼ਿਰਕਿਤ ਕੀਤੀ । ਸੁਪਰ ਸੈਵਨ ਲੀਗ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਅਤੇ ਸਹਿਯੋਗ ਦੇਣ ਲਈ ਟੂਰਨਾਮੈਂਟ-ਪ੍ਰਬੰਧਕਾਂ ਨੇ ਡਾ ਗੁਰਇੰਦਰ ਮੋਹਨ ਸਿੰਘ ਅਤੇ ਸ ਗੁਰਜਾਪ ਸਿੰਘ ਸੇਖੋਂ ਦਾ ਧੰਨਵਾਦ ਕਰਦਿਆਂ ਸਨਮਾਨਿਤ ਕੀਤਾ। ਡਾ ਗੁਰਇੰਦਰ ਮੋਹਨ ਸਿੰਘ ਜੀ ਦਾ ਸਨਮਾਨ ਚਿੰਨ੍ਹ ਉਨ੍ਹਾਂ ਦੇ ਸਪੁੱਤਰ ਪ੍ਰਭਤੇਸ਼ਵਰ ਮੋਹਨ ਸਿੰਘ ਨੂੰ ਪ੍ਰਦਾਨ ਕੀਤਾ ਗਿਆ ।
ਡਾ ਗੁਰਇੰਦਰ ਮੋਹਨ ਸਿੰਘ ਨੇ ਕਿਹਾ ਕਿ ਇੰਨ੍ਹਾਂ ਖੇਡ ਸੰਸਥਾਵਾਂ ਦੁਆਰਾ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਰੁਚੀ ਨੂੰ ਵਧੇਰੇ ਪ੍ਰਫੁੱਲਤ ਕਰਨ ਲਈ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਉਪਰਾਲੇ ਹਿੱਤ ਟੂਰਨਾਮੈਂਟ ਹਰ ਸਾਲ ਕਰਵਾਏ ਜਾਂਦੇ ਹਨ, ਜਿਨ੍ਹਾਂ ਦੀ ਭਰਪੂਰ ਸ਼ਲਾਘਾ ਕਰਨੀ ਬਣਦੀ ਹੈ। ਬਾਬਾ ਫ਼ਰੀਦ ਧਾਰਮਿਕ ਤੇ ਵਿਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਸ ਇੰਦਰਜੀਤ ਸਿੰਘ ਖ਼ਾਲਸਾ ਜੀ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਖੇਡ ਕਲੱਬਾਂ ਦੁਆਰਾ ਕੀਤੇ ਜਾਂਦੇ ਇਹ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ। ।
ਉਨ੍ਹਾਂ ਆਪਣਾ ਅਸ਼ੀਰਵਾਦ ਦਿੰਦਿਆ ਕਿਹਾ ਕਿ ਬਾਬਾ ਫ਼ਰੀਦ ਜੀ ਸਭ ‘ਤੇ ਮਿਹਰ ਭਰਿਆ ਹੱਥ ਰੱਖਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਨਪ੍ਰੀਤ ਸਿੰਘ ਮੱਲ੍ਹੀ, ਬਲਕਰਨ ਸਿੰਘ ਰੋਮਾਣਾ, ਅੰਗਰੇਜ਼ ਸਿੰਘ ਸੇਖੋਂ, ਰਾਮ ਸਿੰਘ ਬਰਾੜ, ਸਵਰਨ ਸਿੰਘ ਰੋਮਾਣਾ, ਅੰਮ੍ਰਿਤਪਾਲ ਸਿੰਘ ਬਰਾੜ, ਲਾਲ ਜੀਤ ਸਿੰਘ ਵੜਿੰਗ, ਦਇਆ ਸਿੰਘ ਸੰਧੂ, ਮੇਜਰ ਸਿੰਘ, ਸੁਖਵੀਰ ਸਿੰਘ ਬਰਾੜ ਆਦਿ ਸ਼ਖ਼ਸੀਅਤਾਂ ਵੀ ਹਾਜ਼ਰ ਸਨ।