Image default
About us

ਸੁਸਾਇਟੀ ਫਾਰ ਪ੍ਰੋਵੈਨਸ਼ਨ ਆਫ ਕਰੂਐਲਟੀ ਟੂ ਐਨੀਮਲਜ਼ ਦੀ ਹੋਈ ਬੈਠਕ

ਸੁਸਾਇਟੀ ਫਾਰ ਪ੍ਰੋਵੈਨਸ਼ਨ ਆਫ ਕਰੂਐਲਟੀ ਟੂ ਐਨੀਮਲਜ਼ ਦੀ ਹੋਈ ਬੈਠਕ

ਫ਼ਰੀਦਕੋਟ, 3 ਮਈ (ਪੰਜਾਬ ਡਾਇਰੀ)- ਸੁਸਾਇਟੀ ਫਾਰ ਪ੍ਰੋਵੈਨਸ਼ਨ ਆਫ ਕਰੂਐਲਟੀ ਟੂ ਐਨੀਮਲਜ਼ ਦੀ ਬੈਠਕ ਡਿਪਟੀ ਕਮਿਸ਼ਨਰ ਡਾ. ਰੂਹੀ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਦੱਸਿਆ ਕਿ ਉਕਤ ਸੁਸਾਇਟੀ ਦਾ ਗਠਨ ਮਿਲਣ ਵਾਲੇ ਅਵਾਰਾ ਪਸ਼ੂਆਂ ਦੀ ਸਿਹਤ ਸੰਭਾਲ, ਰਹਿਣ ਅਤੇ ਜਾਨਵਰਾਂ ਲਈ ਇਨਕਲੋਜ਼ਰ ਬਣਾਉਣ ਲਈ ਕੀਤਾ ਗਿਆ ਸੀ। ਇਸ ਦੇ ਵਿੱਚ ਘੋੜਿਆਂ, ਗਾਵਾਂ, ਭੇਡਾਂ ਅਤੇ ਹੋਰ ਜਾਨਵਰਾਂ ਦੇ ਲਈ ਇਨਕਲੋਜਰ ਬਣਾਉਣ ਦੇ ਲਈ ਅਲੱਗ ਅਲੱਗ ਡਾਈਮੈਨਜ਼ਸਨ ਦਿੱਤੇ ਗਏ ਹਨ, ਇਨ੍ਹਾਂ ਡਾਈਮੈਨਜਸਨਾਂ ਦੇ ਅਨੁਸਾਰ ਇਨਕੋਲਜਰ ਬਣਾਏ ਜਾਣੇ ਹਨ। ਉਨ੍ਹਾਂ ਮੀਟਿੰਗ ਦੀ ਕਾਰਵਾਈ ਕਰਦੇ ਹੋਏ ਸਬੰਧਤ ਵਿਭਾਗ ਨੂੰ ਹਦਾਇਤ ਜਾਰੀ ਕੀਤੀ ਕਿ ਇੱਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਜਾਵੇ, ਜਿਸ ਉੱਪਰ ਕੋਈ ਵੀ ਸੜਕਾਂ ਤੇ ਮਿਲਣ ਵਾਲੇ ਜਾਨਵਰ ਦੀ ਸਹਾਇਤਾ ਲਈ ਫੋਨ ਕਰ ਸਕੇ ਅਤੇ ਜੇਕਰ ਜਰੂਰਤ ਹੋਵੇ ਤਾਂ ਉਸ ਜਾਨਵਰ ਦਾ ਇਲਾਜ ਅਤੇ ਰੱਖ ਰਖਾਅ ਵੀ ਹੋ ਸਕੇ। ਇਸ ਦੌਰਾਨ ਉਨ੍ਹਾਂ ਨੇ ਸੁਸਾਇਟੀ ਦੇ ਮੈਂਬਰਾਂ ਅਤੇ ਹੋਰ ਮੈਂਬਰਾਂ ਦੀ ਨਿਯੁਕਤੀ ਅਤੇ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਲੈ ਕੇ ਨਿਰਦੇਸ਼ ਜਾਰੀ ਕੀਤੇ।

Related posts

ਭਾਰਤ ਦਾ ਵੱਡਾ ਫੈਸਲਾ, ਕੈਨੇਡਾ ਦੇ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਕੀਤੀਆਂ ਮੁਅੱਤਲ

punjabdiary

ਨਸ਼ਿਆਂ ਦੀ ਬੁਰਾਈ ਦੇ ਮੁਕੰਮਲ ਖਾਤਮੇ ਲਈ ਪੁਲਿਸ ਦਾ ਮਿਲੇਗਾ ਪੂਰਾ ਸਹਿਯੋਗ : ਐੱਸ.ਐੱਸ.ਪੀ.

punjabdiary

ਪਿੰਡ ਰਾਜੋਵਾਲਾ ਵਿਖੇ ਸਰਕਾਰੀ ਸਹੂਲਤਾਂ ਸਬੰਧੀ ਜਾਗਰੂਕਤਾ ਕੈਂਪ ਦਾ ਕੀਤਾ ਗਿਆ ਆਯੋਜਨ

punjabdiary

Leave a Comment