Image default
About us

ਸੇਵੀ ਡਾਕਟਰ ਅੰਮ੍ਰਿਤਪਾਲ ਸਿੰਘ ਨੇ ਸਰਕਾਰੀ ਸਕੂਲ ਵਿਖੇ ਸਟੇਸ਼ਨਰੀ ਵੰਡੀ

ਸੇਵੀ ਡਾਕਟਰ ਅੰਮ੍ਰਿਤਪਾਲ ਸਿੰਘ ਨੇ ਸਰਕਾਰੀ ਸਕੂਲ ਵਿਖੇ ਸਟੇਸ਼ਨਰੀ ਵੰਡੀ

 

 

 

Advertisement

 

ਫਰੀਦਕੋਟ, 22 ਨਵੰਬਰ (ਪੰਜਾਬ ਡਾਇਰੀ)- ਸਰਕਾਰੀ ਪ੍ਰਾਇਮਰੀ ਸਕੂਲ, ਬਸਤੀ ਗੋਬਿੰਦ ਨਗਰ ਵਿਖੇ ਸਮਾਜ-ਸੇਵੀ ਡਾਕਟਰ ਅੰਮ੍ਰਿਤਪਾਲ ਸਿੰਘ ਟਹਿਣਾ, ਜਗਨਦੀਪ ਸਿੰਘ ਟਹਿਣਾ ਅਤੇ ਤਰਲੋਚਨ ਸਿੰਘ (ਸੀਰਾ ਬਾਠ) ਵੱਲੋਂ ਸਾਂਝੇ ਤੌਰ ਤੇ ਸਕੂਲ ਦੇ ਸਾਰੇ ਬੱਚਿਆਂ ਨੂੰ ਕਾਪੀਆਂ, ਪੈੱਨ ਅਤੇ ਪੈਨਸਿਲਾਂ ਤਕਸੀਮ ਕੀਤੀਆਂ ਗਈਆਂ।
ਸਕੂਲ ਮੁਖੀ ਸ੍ਰੀਮਤੀ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਕਤ ਸਮਾਜ-ਸੇਵੀਆਂ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਇਹ ਉਪਰਾਲਾ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਬਣਦਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਹੈ।
ਮੁਨੀਸ਼ ਕੁਮਾਰ ਵੱਲੋਂ ਸਮਾਜ-ਸੇਵੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਹਰਜੀਤ ਸਿੰਘ, ਹਰਵਿੰਦਰ ਪਾਲ ਕੌਰ, ਰੀਤਾ ਮਦਾਨ, ਨੀਤੂ ਬਜਾਜ, ਕਰਮਜੀਤ ਕੌਰ ਅਤੇ ਅਨੂਪ ਕੌਰ ਹਾਜ਼ਰ ਸਨ।

Related posts

ਸਪੀਕਰ ਸੰਧਵਾਂ ਨੇ 2 ਕਰੋੜ ਰੁਪਏ ਦੀ ਲਾਗਤ ਵਾਲੀਆਂ 5 ਮੈਡੀਕਲ ਵੈਨਾਂ ਕੀਤੀਆਂ ਲੋਕਾਂ ਨੂੰ ਸਮਰਪਿਤ

punjabdiary

ਕੈਨੇਡਾ ਦੀ ਹਿਮਾਇਤ ਲਈ ਅੱਗੇ ਆਇਆ ਅਮਰੀਕਾ, ਹਰਦੀਪ ਨਿੱਝਰ ਦੇ ਕਤਲ ਮਾਮਲੇ ਦੀ ਕੀਤੀ ਮੰਗ

punjabdiary

ਬਾਬਾ ਫ਼ਰੀਦ ਆਗਮਨ-ਪੁਰਬ ਮੌਕੇ ਸੇਵਾਦਾਰਾਂ ਦੀਆਂ ਡਿਊਟੀਆਂ ਲਾਉਣ ਸਬੰਧੀ ਅਹਿਮ ਮੀਟਿੰਗ ਹੋਈ

punjabdiary

Leave a Comment