Image default
About us

ਸੈਸ਼ਨ ਨੂੰ ਗ਼ੈਰ ਸੰਵਿਧਾਨਕ ਦੱਸਣ ‘ਤੇ ਭੜਕੇ CM ਮਾਨ, ਕਿਹਾ ਗਵਰਨਰ ਸਾਬ੍ਹ, ਮੈਂ ਕੱਚੀਆਂ ਗੋਲ਼ੀਆਂ ਨਹੀਂ ਖੇਡੀਆਂ

ਸੈਸ਼ਨ ਨੂੰ ਗ਼ੈਰ ਸੰਵਿਧਾਨਕ ਦੱਸਣ ‘ਤੇ ਭੜਕੇ CM ਮਾਨ, ਕਿਹਾ ਗਵਰਨਰ ਸਾਬ੍ਹ, ਮੈਂ ਕੱਚੀਆਂ ਗੋਲ਼ੀਆਂ ਨਹੀਂ ਖੇਡੀਆਂ

 

 

ਚੰਡੀਗੜ੍ਹ, 22 ਜੁਲਾਈ (ਏਬੀਪੀ ਸਾਂਝਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਰਾਜਪਾਲ ਬਨਵਾਰੀਲਾਲ ਪੁਰੋਹਿਤ ‘ਤੇ ਨਿਸ਼ਾਨਾ ਸਾਧਿਆ ਹੈ। ਮਾਨ ਨੇ ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਰਾਜਪਾਲ ਵੱਲੋਂ ਉਠਾਏ ਸਵਾਲ ‘ਤੇ ਤਿੱਖੀ ਟਿੱਪਣੀ ਕੀਤੀ। ਮਾਨ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਰਾਜਪਾਲ ਉਨ੍ਹਾਂ ‘ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਾਹਿਰਾਂ ਦੀ ਸਲਾਹ ਤੋਂ ਬਾਅਦ ਹੀ ਸੈਸ਼ਨ ਬੁਲਾਇਆ ਸੀ। ਅਸੀਂ ਕੋਈ ਕੱਚੀਆਂ ਗੋਲੀਆਂ ਨਹੀਂ ਖੇਡ ਰਹੇ। ਇਸ ਦੇ ਨਾਲ ਹੀ ਅਜਿਹਾ ਪਹਿਲੀ ਵਾਰ ਵੀ ਨਹੀਂ ਹੋਇਆ ਹੈ। ਅਜਿਹਾ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵੀ ਹੋਇਆ ਹੈ।
ਮਾਨ ਪੰਜਾਬ ਤੋਂ 72 ਅਧਿਆਪਕਾਂ ਦੀ ਟੀਮ ਨੂੰ ਸਿੰਗਾਪੁਰ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਵਿਰੋਧੀ ਪਾਰਟੀਆਂ ਵੱਲੋਂ ਕੀਤੇ ਗਠਜੋੜ ਨੂੰ I.N.D.I.A ਬਾਰੇ ਮਾਨ ਨੇ ਬਿਆਨ ਦੇ ਦਿੱਤਾ। ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਪੰਜਾਬ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਹਾਂ। ਅਸੀਂ ਵਿਰੋਧੀ ਪਾਰਟੀ ਹਾਂ। ਅਜਿਹੀ ਸਥਿਤੀ ਵਿੱਚ ਇਹ ਗਠਜੋੜ ਕਿਵੇਂ ਕੰਮ ਕਰੇਗਾ? ਇਸ ‘ਤੇ ਸੀਐਮ ਨੇ ਕਿਹਾ ਕਿ ਕਾਂਗਰਸੀ ਨੇਤਾ ਬਿਲਕੁਲ ਸਹੀ ਹਨ। ਰੱਬ ਕਰੇ ਉਹ ਵਿਰੋਧੀ ਧਿਰ ਵਿੱਚ ਹੀ ਰਹਿਣ।

Advertisement


ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਗੁਰਬਾਣੀ ਦਾ ਸੈਟੇਲਾਈਟ ਚੈਨਲ ਤੋਂ ਪ੍ਰਸਾਰਣ ਕਰਨਾ ਕੋਈ ਔਖਾ ਕੰਮ ਨਹੀਂ ਹੈ। ਸਭ ਕੁਝ ਇੱਕ ਘੰਟੇ ਵਿੱਚ ਹੋ ਜਾਂਦਾ ਹੈ। ਅੱਜਕੱਲ੍ਹ ਬਹੁਤ ਆਧੁਨਿਕ ਤਕਨੀਕ ਉਪਲਬਧ ਹੈ। ਇਸ ਮਾਮਲੇ ਨੂੰ ਜਾਣਬੁੱਝ ਕੇ ਟਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਬ ਨੇ ਪੱਤਰ ਵਿੱਚ ਕਿਸੇ ਵੀ ਨਿੱਜੀ ਚੈਨਲ ਦਾ ਨਾਮ ਨਹੀਂ ਲਿਖਿਆ ਹੈ। ਫਿਰ SGPC ਪ੍ਰਾਈਵੇਟ ਚੈਨਲ ਨੂੰ ਪਹਿਲ ਕਿਉਂ ਦੇ ਰਹੀ ਹੈ।

Advertisement

Related posts

ਹਰਜੋਤ ਬੈਂਸ ਨੇ ਬੇਲਾ ਰਾਮਗੜ੍ਹ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਦਿੱਤੀਆ ਹਦਾਇਤਾਂ

punjabdiary

ਪੰਜਾਬ ਪੁਲਿਸ ‘ਚ ਹਰ ਸਾਲ 1800 ਕਾਂਸਟੇਬਲ ਤੇ 300 ਸਬ ਇੰਸਪੈਕਟਰ ਹੋਣਗੇ ਭਰਤੀ

punjabdiary

ਸੂਬੇ ਵਿੱਚ ਪਾਲਤੂ ਜਾਨਵਰਾਂ ਦੀਆਂ ਦੁਕਾਨਾਂ ਤੇ ਡੌਗ ਬ੍ਰੀਡਰਜ਼ ਨੂੰ ਰਾਜ ਪਸ਼ੂ ਭਲਾਈ ਬੋਰਡ ਨਾਲ ਰਜਿਸਟਰਡ ਕੀਤਾ ਜਾਵੇਗਾ

punjabdiary

Leave a Comment