Image default
About us

ਸੋਨੀ ਨੇ ਪਤਨੀ-ਪੁੱਤ-ਭਤੀਜੇ ਦੇ ਨਾਂ 4 ਸਾਲਾਂ ‘ਚ ਕਰੋੜਾਂ ਰੁ. ਕੀਤੇ ਨਿਵੇਸ਼- ਵਿਜੀਲੈਂਸ ਜਾਂਚ ‘ਚ ਹੋਏ ਖੁਲਾਸੇ

ਸੋਨੀ ਨੇ ਪਤਨੀ-ਪੁੱਤ-ਭਤੀਜੇ ਦੇ ਨਾਂ 4 ਸਾਲਾਂ ‘ਚ ਕਰੋੜਾਂ ਰੁ. ਕੀਤੇ ਨਿਵੇਸ਼- ਵਿਜੀਲੈਂਸ ਜਾਂਚ ‘ਚ ਹੋਏ ਖੁਲਾਸੇ

 

 

 

Advertisement

ਚੰਡੀਗੜ੍ਹ, 12 ਜੁਲਾਈ (ਡੇਲੀ ਪੋਸਟ ਪੰਜਾਬੀ)- ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਬਕਾ ਉਪ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਓਪੀ ਸੋਨੀ ਖਿਲਾਫ ਚੱਲ ਰਹੀ ਜਾਂਚ ਵਿੱਚ ਕਈ ਖੁਲਾਸੇ ਹੋਏ ਹਨ। ਸੋਨੀ ਨੇ 27 ਦਸੰਬਰ 2017 ਤੋਂ ਹੁਣ ਤੱਕ ਆਪਣੀ ਪਤਨੀ, ਪੁੱਤਰ ਅਤੇ ਭਤੀਜੇ ਦੇ ਨਾਂ ‘ਤੇ 10.63 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਪਰ ਵਿਜੀਲੈਂਸ ਮੁਤਾਬਕ ਸੋਨੀ ਇਸ ਨਿਵੇਸ਼ ਲਈ ਪੈਸੇ ਦੀ ਆਮਦ ਦੇ ਸਰੋਤ ਦਾ ਸਹੀ ਹਿਸਾਬ ਨਹੀਂ ਦੇ ਸਕੇ।
ਉਹ ਆਪਣੇ ਬੇਟੇ ਅਤੇ ਪਤਨੀ ਦੇ ਨਾਂ ‘ਤੇ ਜਾਇਦਾਦਾਂ ਖਰੀਦਦੇ ਰਹੇ ਅਤੇ ਕੰਪਨੀਆਂ ‘ਚ ਨਿਵੇਸ਼ ਕਰਦੇ ਪਹੇ ਪਰ ਉਨ੍ਹਾਂ ਨੇ ਆਪਣੇ ਇਨਕਮ ਟੈਕਸ ਰਿਟਰਨ ‘ਚ ਇਸ ਪੈਸੇ ਦਾ ਜ਼ਿਕਰ ਤੱਕ ਨਹੀਂ ਕੀਤਾ। ਇਸ ਗੜਬੜੀ ਦਾ ਪਤਾ ਲੱਗਣ ਤੋਂ ਬਾਅਦ ਪੰਜਾਬ ਵਿਜੀਲੈਂਸ ਨੇ ਜਾਂਚ ਦਾ ਘੇਰਾ ਵਧਾ ਦਿੱਤਾ ਹੈ।
ਸੋਨੀ ਦੇ ਪੁੱਤਰ ਰਾਘਵ ਸੋਨੀ ਨੇ ਗੋਲਡਨ ਹਾਸਪਿਟੈਲਿਟੀ ਗ੍ਰੀਨ ਐਵੇਨਿਊ ਬਣਾਉਣ ਸਮੇਂ 51 ਲੱਖ ਰੁਪਏ, ਸਾਈ ਲਾਜਿਸਟਿਕ ਪਾਰਟਸ ਕੰਪਨੀ ਪਿੰਡ ਮੂਧਲ ਅੰਮ੍ਰਿਤਸਰ ਵਿੱਚ 1 ਕਰੋੜ 22 ਲੱਖ ਰੁਪਏ ਅਤੇ ਸਾਈ ਮੋਟਰਜ਼ ਵਿੱਚ 23 ਲੱਖ ਰੁਪਏ ਦਾ ਨਿਵੇਸ਼ ਕੀਤਾ ਹੈ।
ਜਾਂਚ ਦੌਰਾਨ ਸੋਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਨਿਊ ਚੰਡੀਗੜ੍ਹ ਦੇ ਇੱਕ ਖੇਤਰ ਅਤੇ ਅੰਮ੍ਰਿਤਸਰ ਦੇ ਕਰੀਬ 8 ਖੇਤਰਾਂ ਵਿੱਚ ਨਿਵੇਸ਼ ਕੀਤਾ ਹੈ। ਸੋਨੀ ਨੇ 27 ਦਸੰਬਰ 2017 ਨੂੰ ਨਿਊ ਚੰਡੀਗੜ੍ਹ ਵਿੱਚ 1.25 ਕਰੋੜ ਰੁਪਏ ਵਿੱਚ ਇੱਕ ਕੋਠੀ ਖਰੀਦੀ ਸੀ। ਇਸ ਦੇ ਨਾਲ ਹੀ ਬੇਟੇ ਰਾਘਵ ਸੋਨੀ ਅਤੇ ਭਤੀਜੇ ਦੇ ਅੰਮ੍ਰਿਤਸਰ ਦੇ ਡੀਆਰ ਐਨਕਲੇਵ ਵਿੱਚ ਬਣੇ ਬੰਗਲੇ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਸਬੰਧਤ ਦਸਤਾਵੇਜ਼ ਹਾਸਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਉਨ੍ਹਾਂ 1.34 ਕਰੋੜ ਰੁਪਏ ਦੀ 11 ਕਨਾਲ ਜ਼ਮੀਨ ਖਰੀਦੀ, ਜੋ ਓਪੀ ਸੋਨੀ ਤੇ ਉਨ੍ਹਾਂ ਦੀ ਪਤਨੀ ਦੇ ਨਾਂ ਹੈ। ਅਜਨਾਲਾ ਵਿਈਚ 4.29 ਕਰੋੜ ਦਾ ਫਾਰਮ ਹਾਊਸ ਪੁੱਤ ਤੇ ਭਤੀਜੇ, ਅੰਮ੍ਰਿਤਸਰ ਵਿੱਚ ਕੰਪਨੀ ਵਿੱਚ 1.29 ਕਰੋੜ ਦਾ ਦਾ ਪੁੱਤਰ ਤੇ ਖੁਦ ਦੇ ਨਾਂ ਨਿਵੇਸ਼ ਹੈ। ਅੰਮ੍ਰਿਤਸਰ ਵਿੱਚ ਹੀ 42.82 ਲੱਖ ਕੋਠੀ ਵਿੱਚ ਹਿੱਸਾ, 51.0 ਲੱਖ ਗੋਲਡਨ (ਏ) ਨਿਵੇਸ਼, 1.22 ਕਰੋੜ ਦਾ ਸਾਈਂ (ਐੱਲ) ਨਿਵੇਸ਼, 23 ਲੱਖ ਦਾ ਸਾਈਂ ਮੋਟਰਸ ਵਿੱਚ ਨਿਵੇਸ਼ ਹੈ, ਇਨ੍ਹਾਂ ਵਿੱਚ ਉਨ੍ਹਾਂ ਦੇ ਪੁੱਤਰ ਦੀ ਵੀ ਹਿੱਸੇਦਾਰੀ ਹੈ, ਇਸ ਤੋਂ ਇਲਾਵਾ ਸਾਈਂ ਮੋਟਰਸ ਵਿੱਚ 7.50 ਲੱਖ ਦਾ ਨਿਵੇਸ਼ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਦੀ ਪਤਨੀ ਦੀ ਹਿੱਸੇਦਾਰੀ ਹੈ।

Related posts

ਪਿੰਡ ਪੰਜਗਰਾਈਂ ਕਲਾਂ ਵਿਖੇ ਤੀਬਰ ਡਾਇਰੀਆ ਕੰਟਰੋਲ ਮੁਹਿੰਮ ਤਹਿਤ ਕੀਤਾ ਜਾਗਰੂਕ

punjabdiary

ਮੁਲਾਜ਼ਮਾਂ ਨੂੰ ਨਹੀਂ ਦਿੱਤੀ ਤਨਖਾਹ, ਸਿੱਖਿਆ ਮੰਤਰੀ ਹਰਜੋਤ ਬੈਂਸ ਤੇ ਅਧਿਕਾਰੀਆਂ ਨੂੰ ਹਾਈਕੋਰਟ ਦਾ ਨੋਟਿਸ

punjabdiary

ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਲਈ ਸਕਿੱਲ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ

punjabdiary

Leave a Comment