Image default
About us

ਸੋਸ਼ਲ ਮੀਡੀਆ, ਵੈੱਬ ਚੈਨਲਾਂ ’ਤੇ ਬੇਬੁਨਿਆਦ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਸੋਸ਼ਲ ਮੀਡੀਆ, ਵੈੱਬ ਚੈਨਲਾਂ ’ਤੇ ਬੇਬੁਨਿਆਦ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ

ਫ਼ਰੀਦਕੋਟ, 4 ਮਈ (ਪੰਜਾਬ ਡਾਇਰੀ)- ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਸੋਸ਼ਲ ਮੀਡੀਆ, ਵੈੱਬ ਚੈਨਲਾਂ ਨੂੰ ਬੇਬੁਨਿਆਦ ਅਫਵਾਹਾਂ ਨੂੰ ਖ਼ਬਰਾਂ ਦੇ ਰੂਪ ਵਿੱਚ ਫੈਲਾਉਣ ਤੋਂ ਵਰਜ਼ਦਿਆਂ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਈ ਵਾਰ ਸੋਸ਼ਲ ਮੀਡੀਆ, ਵੈੱਬ ਚੈਨਲ ਬੇਬੁਨਿਆਦ ਅਫਵਾਹਾਂ ਨੂੰ ਖਬਰਾਂ ਦੇ ਰੂਪ ਵਿੱਚ ਫੈਲਾ ਦਿੰਦੇ ਹਨ ਅਤੇ ਫਰਜ਼ੀ ਖ਼ਬਰਾਂ ਦਾ ਸਮਰਥਨ ਵੀ ਕਰਦੇ ਹਨ। ਇਹ ਝੂਠੀਆਂ ਖਬਰਾਂ ਜ਼ਿਆਦਾਤਰ ਸਪਸ਼ਟ ਤੱਥਾਂ ਅਤੇ ਮੁੱਦੇ ਦੀ ਅਸਲ ਤਸਵੀਰ ਨੂੰ ਸਾਹਮਣੇ ਨਹੀਂ ਰੱਖਦੀਆਂ, ਜਿਸ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਕੀਤੇ ਚੰਗੇ ਵਿਕਾਸ ਕਾਰਜਾਂ ਨੂੰ ਨਕਾਰਾਤਮਕ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਜਾਅਲੀ ਖ਼ਬਰਾਂ ਨੂੰ ਸਮੇਂ ਸਿਰ ਨੱਥ ਪਾਉਣ ਲਈ ਸਖ਼ਤ ਅਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਫਰਜ਼ੀ ਖਬਰਾਂ ਵਿਰੁੱਧ ਨਿਯਮਤ ਤੌਰ ‘ਤੇ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅਜਿਹੀਆਂ ਸੂਚਨਾਵਾਂ, ਨਿੱਜੀ ਹਿੱਤਾਂ ਵਾਲੀਆਂ ਸੰਸਥਾਵਾਂ ਨੂੰ ਰਾਜ ਸਰਕਾਰ ਦੇ ਚੱਲ ਰਹੇ ਵਿਕਾਸ ਦੇ ਏਜੰਡੇ ਵਿੱਚ ਵਿਘਨ ਪਾਉਣ ਤੋਂ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਮੁੱਖ ਧਾਰਾ ਦੇ ਅਖਬਾਰਾਂ, ਚੈਨਲਾਂ ਅਤੇ ਹੋਰ ਮੀਡੀਆ ਮਾਧਿਅਮ ਨਾਲ ਜੁੜੇ ਪੱਤਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬੇਬੁਨਿਆਦ ਅਫਵਾਹਾਂ ਫੈਲਾਉਣ ਵਾਲੇ ਅਜਿਹੇ ਸੋਸ਼ਲ ਮੀਡੀਆ ਵੈੱਬ ਚੈਨਲਾਂ ਨੂੰ ਨੱਥ ਪਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ।

Related posts

ਹੜ੍ਹ ਪੀੜਤਾਂ ਲਈ ਪਿੰਡ ਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚਾਇਆ ਜਾ ਰਿਹਾ ਹੈ ਲੰਗਰ, ਹਰਾ ਚਾਰਾ ਅਤੇ ਹੋਰ ਰਸਦ

punjabdiary

ਜਲੰਧਰ ‘ਚ ਪਾਣੀ ‘ਚ ਡੁੱਬਿਆ ਸ਼ਮਸ਼ਾਨਘਾਟ, ਸੇਵਾ-ਮੁਕਤ ਮਾਸਟਰ ਦਾ ਸੜਕ ਕਿਨਾਰੇ ਕੀਤਾ ਗਿਆ ਅੰਤਿਮ ਸੰਸਕਾਰ

punjabdiary

ਮੂੰਹ ਢੱਕ ਕੇ ਚੱਲਣ ‘ਤੇ ਰੋਕ, 30 ਨਵੰਬਰ ਤੱਕ ਲਾਗੂ ਰਹਿਣਗੇ ਹੁਕਮ

punjabdiary

Leave a Comment