Image default
ਤਾਜਾ ਖਬਰਾਂ

ਸ੍ਰੀ ਰਾਮ ਚੰਦਰ ਜੀ ਦੇ ਪ੍ਰਕਾਸ਼ ਉਤਸਵ ਤੇ ਜੰਡਿਆਲਾ ਗੁਰੂ ਸ਼ਹਿਰ ਦੇ ਡਾਲੀਆਂਣਾ ਮੰਦਿਰ ਦੇ ਕੋਲ ਆਤਿਸ਼ਬਾਜੀ ਕੀਤੀ

ਸ੍ਰੀ ਰਾਮ ਚੰਦਰ ਜੀ ਦੇ ਪ੍ਰਕਾਸ਼ ਉਤਸਵ ਤੇ ਜੰਡਿਆਲਾ ਗੁਰੂ ਸ਼ਹਿਰ ਦੇ ਡਾਲੀਆਂਣਾ ਮੰਦਿਰ ਦੇ ਕੋਲ ਆਤਿਸ਼ਬਾਜੀ ਕੀਤੀ
ਸੁਦਾਮੇ ਦੀਆਂ ਸੁੰਦਰ ਝਾਕੀਆਂ ਵੀ ਕੱਢੀਆਂ

ਜੰਡਿਆਲਾ ਗੁਰੂ, 12 ਅਪ੍ਰੈਲ – (ਪਿੰਕੂ ਆਨੰਦ, ਸੰਜੀਵ ਸੂਰੀ) ਬੀਤੀ ਰਾਤ ਜੰਡਿਆਲਾ ਗੁਰੂ ਸ਼ਹਿਰ ਦੇ ਡਾਲੀਆਂਣਾ ਵਾਲੇ ਮੰਦਿਰ ਵਿਖੇ ਭਗਵਾਨ ਸ੍ਰੀ ਰਾਮ ਜੀ ਦਾ ਜਨਮ ਦਿਨ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਤੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ!ਜਿਸ ਵਿੱਚ ਜੰਡਿਆਲਾ ਗੁਰੂ ਸ਼ਹਿਰ ਦੇ ਵੱਖ-ਵੱਖ ਬਜਾਰਾਂ ਅਤੇ ਗਲੀ-ਮੁਹੱਲਿਆਂ ਵਿੱਚ ਮੋਮਬੱਤੀਆਂ ਜਗਾਈਆਂ!ਇਸ ਮੋਕੋ ਸੁਦਾਮੇ ਦੀਆਂ ਸੁੰਦਰ ਝਾਕੀਆਂ ਵੀ ਕੱਢੀਆਂ ਗਈਆਂ!ਅਤੇ ਵੱਖ ਵੱਖ ਹਿੰਦੂਆਂ ਵੱਲੋਂ ਹੱਥਾਂ ਵਿੱਚ ਝੰਡੇ ਫੜ੍ਹਕੇ ਅਤੇ ਡੀ ਜੇ ਦੀਆਂ ਧੁੰਮਾਂ ਤੇ ਭੰਗੜੇ ਪਾਏ! ਇਸ ਮੋਕੋ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਲਵੰਤ ਰਾਏ ਕਾਕਾ ਨੇ ਕਿਹਾ ਕਿ ਸਮੂਹ ਦੇਸ਼ ਵਾਸੀਆਂ ਨੂੰ ਸ੍ਰੀ ਰਾਮ ਨੌਮੀ ਦੀ ਵਧਾਈ ਦਿੱਤੀ ਤੇ ਅਰਦਾਸ ਕੀਤੀ ਕਿ ਭਗਵਾਨ ਰਾਮ ਜੀ ਦੀ ਕਿਰਪਾ ਦਿ੍ਸਟੀ ਨਾਲ ਪੂਰਾ ਦੁਨੀਆਂ ਵਿੱਚ ਆਪਣਾ ਨਾਮ ਉੱਚਾ ਰੱਖੇ ਅਤੇ ਦੇਸ਼ ਦੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਦੇ ਦੇਸ਼ ਪਿਆਰ ਵਿੱਚ ਵਾਧਾ ਹੋਵੇਗਾ! ਮੁਕੇਸ਼ ਕੁਮਾਰ ਸੋਨੀ ਅਨੇਜਾ ਨੇ ਕਿਹਾ ਸ੍ਰੀ ਰਾਮ ਨੌਮੀ ਦੇ ਸ਼ੁਭ ਮੌਕੇ ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਮਰਿਯਾਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਦਰਸਾਏ ਮਾਰਗ ਤੇ ਚੱਲ ਕੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਜੋ ਸਮਾਜਿਕ ਏਕਤਾ ਤੇ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋ ਸਕੇ! ਅਤੇ ਸਮੂਹ ਸ਼ਹਿਰ ਵਾਸੀਆਂ ਨੂੰ ਪ੍ਰਭੂ ਸ੍ਰੀ ਰਾਮ ਚੰਦਰ ਜੀ ਦੇ ਪ੍ਕਾਸ਼ ਉਤਸਵ ਦੀ ਵਧਾਈ ਦਿੱਤੀ ਗਈ! ਇਸ ਮੌਕੇ ਪਰਵੀਨ ਸ਼ਰਮਾ, ਪਰਕਾਸ਼ ਲਾਲ ਅਨੇਜਾ, ਮੁਕੇਸ਼ ਕੁਮਾਰ ਸੋਨੀ ਅਨੇਜਾ, ਮਨੀਸ਼ ਜੈਨ ਸਵੀਟ ਵਾਲੇ, ਪ੍ਦੀਪ ਜੈਨ ਰੋਕੀ,ਕਲਵੰਤ ਰਾਏ ਕਾਕਾ,ਦਨੇਸ਼ ਬਾਜ਼ਾਜ,ਅੰਸੂਲ ਜੈਨ,ਪ੍ਰਿੰਸ ਅਨੇਜਾ, ਜੁਗਿੰਦਰਪਾਲ ਸੂਰੀ,ਔਮ ਜੀ,ਸੰਜੀਵ ਧਵਨ, ਰਾਹੁਲ ਪਾਸਹਨ, ਸੀਤਾ ਜੈਨ, ਮੁਕੇਸ਼ ਕੁਮਾਰ, ਮੋਨੂੰ ਆਨੰਦ, ਗਗਨ ਆਨੰਦ, ਸੰਨੀ ਵਿਨਾਇਕ, ਟੋਨੀ ਅਨੇਜਾ, ਜੀਵਨ ਆਨੰਦ, ਰਾਕੇਸ਼ ਕੁਮਾਰ ਗੋਲਡੀ ਸਰਮਾ, ਦਾਨਿਸ਼ ਧਾਮੀ,ਸੰਜੀਵ ਕੁਮਾਰ, ਡਾ ਵਰਮਾ, ਸਾਹਿਲ ਸ਼ਰਮਾ, ਸੁਮੀਤ ਜੈਨ, ਬਿੱਲਾ, ਰਾਜੇਸ਼ ਕੱਕੜ ਆਦਿ ਹਾਜ਼ਿਰ ਸਨ

Related posts

14 ਮਈ ਨੂੰ ਜ਼ਿਲ੍ਹਾ ਫ਼ਰੀਦਕੋਟ ਵਿਖੇ ਲੱਗੇਗੀ ਕੌਮੀ ਲੋਕ ਅਦਾਲਤ

punjabdiary

Breaking- ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕੈਂਸਰ ਹਰਪਤਾਲ ਦਾ ਨੀਂਹ ਪੱਥਰ ਰੱਖਣ ਲਈ 24 ਅਗਸਤ ਨੂੰ ਪੰਜਾਬ ਪਹੁੰਚ ਰਹੇ ਹਨ

punjabdiary

Breaking- ਮੀਤ ਹੇਅਰ ਨੇ ਲੋਗੋ ਜਾਰੀ ਕਰਦੇ ਹੋਏ ਕਿਹਾ 1 ਜਨਵਰੀ 2023 ਨੂੰ ਭਾਸ਼ਾ ਵਿਭਾਗ 75ਵੀਂ ਸਥਾਪਨਾ ਵਰ੍ਹੇਗੰਢ ਮਨਾ ਰਿਹਾ ਹੈ

punjabdiary

Leave a Comment