ਸ੍ਰੀ ਹਰਮੰਦਿਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਮੋਬਾਈਲ ਬੰਦ ਕਰਨ ਦੇ ਆਦੇਸ਼
ਸ੍ਰੀ ਅਮ੍ਰਿਤਸਰ ਸਾਹਿਬ, 8 ਜੂਨ (ਏਬੀਪੀ ਸਾਂਝਾ)- ਸ੍ਰੀ ਹਰਮੰਦਿਰ ਸਾਹਿਬ ਵਿਖੇ ਸ਼ਰਧਾਲੂਆਂ ਨੂੰ ਮੋਬਾਈਲ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਪਰਿਕਰਮਾ ਵਿੱਚ ਸੇਵਾਦਾਰਾਂ ਦੇ ਹੱਥ ਵਿੱਚ ਮੋਬਾਈਲ ਬੰਦ ਕਰਨ ਦੀਆਂ ਤਖਤੀਆਂ ਰਾਹੀਂ ਸੰਦੇਸ਼ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਫੈਸਲਾ ਲਿਆ ਗਿਆ ਹੈ।
ਐਸਜੀਪੀਸੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਸ੍ਰੀ ਹਰਮੰਦਿਰ ਸਾਹਿਬ ਆਸਥਾ ਅਤੇ ਰੂਹਾਨੀਅਤ ਦਾ ਕੇਂਦਰ ਹੈ, ਪਰ ਪਿਛਲੇ ਕੁੱਝ ਸਮੇਂ ਤੋਂ ਸ਼ਰਧਾਲੂ ਇਸ ਸਥਾਨ ਨੂੰ ਪਿਕਨਿਕ ਸਥਾਨ ਦੀ ਤਰ੍ਹਾਂ ਤਸਵੀਰਾਂ ਲੈ ਕੇ ਅਤੇ ਉਸ ਉਤੇ ਗਾਣੇ ਲਗਾ ਕੇ ਰੀਲਾਂ ਬਣਾ ਰਹੇ ਹਨ। ਇਨ੍ਹਾਂ ਰੀਲਾਂ ਨੂੰ ਵਾਇਰਲ ਕਰ ਰਹੇ ਸਨ।
ਇਸ ਕਰਕੇ ਐਸਜੀਪੀਸੀ ਨੂੰ ਮਜ਼ਬੂਰਨ ਇਹ ਫ਼ੈਸਲਾ ਲੈਣਾ ਪਿਆ ਹਾਲਾਂਕਿ ਪਹਿਲਾਂ ਵੀ ਸ੍ਰੀ ਹਰਮੰਦਿਰ ਸਾਹਿਬ ਦੇ ਅੰਦਰ ਤਸਵੀਰਾਂ ਲੈਣ ਉਤੇ ਪਾਬੰਧੀ ਸੀ ਪਰ ਛੋਟ ਦੇਣ ਤੋਂ ਬਾਅਦ ਕੁਝ ਸ਼ਰਧਾਲੂਆਂ ਵਲੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਦੇ ਕਾਰਨ ਹੀ ਐਸਜੀਪੀਸੀ ਨੂੰ ਇਹ ਆਦੇਸ਼ ਜਾਰੀ ਕਰਨ ਪਏ।