ਸੜਕ ਹਾਦਸਿਆਂ ਵਿੱਚ ਫੱਟੜ ਹੋਇਆਂ ਦੀ ਜਾਨ ਬਚਾਉਣ ਵਾਲਿਆਂ ਨੂੰ ਦਿੱਤਾ ਜਾਵੇਗਾ ਐਵਾਰਡ
*ਜਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਨੇ ਇਸ ਸਬੰਧੀ 15 ਜੁਲਾਈ ਤੱਕ ਨਾਵਾਂ ਦੀ ਕੀਤੀ ਮੰਗ
ਫਰੀਦਕੋਟ, 12 ਜੁਲਾਈ (ਪੰਜਾਬ ਡਾਇਰੀ)- ਸੜਕ ਪਰਿਵਾਹਨ ਹਾਈਵੇ ਮੰਤਰਾਲਾ ਭਾਰਤ ਸਰਕਾਰ ਵੱਲੋਂ ਜਿਲ੍ਹਾ ਮੋਨੀਟਰਿੰਗ ਕਮੇਟੀ ਫਰੀਦਕੋਟ ਤੋਂ ਉਨ੍ਹਾਂ ਲੋਕਾਂ ਦੀ ਨਾਵਾਂ ਦੀ ਮੰਗ ਕੀਤੀ ਗਈ ਹੈ, ਜਿੰਨਾਂ ਨੇ ਸੜਕ ਹਾਦਸਿਆਂ ਦੌਰਾਨ ਫੱਟੜ ਹੋਏ ਕਿਸੇ ਇਨਸਾਨ ਨੂੰ ਹਸਪਤਾਲ ਪਹੁੰਚਣ ਵਿੱਚ ਮਦਦ ਕੀਤੀ ਹੋਵੇ।
ਜਿਲ੍ਹਾ ਪੱਧਰੀ ਮੋਨੀਟਰਿੰਗ ਕਮੇਟੀ ਵਿੱਚ ਬਤੌਰ ਚੇਅਰਮੈਨ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਅਤੇ ਸਿਵਲ ਸਰਜਨ ਮੈਂਬਰ ਅਤੇ ਰੀਜ਼ਨਲ ਟਰਾਂਸਪੋਰਟ ਅਫਸਰ ਮੈਂਬਰ ਸੈਕਟਰੀ ਹਨ।
ਇਸ ਸਬੰਧੀ ਕਿਸੇ ਵੀ ਸਮਾਜ ਸੇਵੀ ਸੰਸਥਾ ਵੱਲੋਂ ਜਾਂ ਵਿਅਕਤੀਗਤ ਤੌਰ ਤੇ ਦਿੱਤੇ ਗਏ ਨਾਵਾਂ ਦੀ ਲਿਸਟ ਨੂੰ ਸਟੇਟ ਲੈਵਲ ਕਮੇਟੀ ਨੂੰ ਭੇਜਿਆ ਜਾਵੇਗਾ। ਇਹ ਨਾਮ ਦਫਤਰ ਡਿਪਟੀ ਕਮਿਸ਼ਨਰ ਵਿਖੇ 15 ਜੁਲਾਈ ਤੋਂ ਪਹਿਲਾਂ ਪਹਿਲਾਂ ਭੇਜੇ ਜਾ ਸਕਦੇ ਹਨ। ਸਟੇਟ ਲੈਵਲ ਮੋਨੀਟਰਿੰਗ ਕਮੇਟੀ 3 ਨਾਵਾਂ ਦੇ ਚੋਣ ਕਰਕੇ ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਭਾਰਤ ਸਰਕਾਰ ਨੂੰ ਭੇਜੇਗੀ।