Image default
ਤਾਜਾ ਖਬਰਾਂ

ਸੰਗਰੂਰ ਪੁਲਿਸ ਦਾ ਵੱਡਾ ਐਕਸ਼ਨ- ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਕੋਲੋਂ 3000 ਲੀਟਰ ਤੇਲ ਬਰਾਮਦ

ਸੰਗਰੂਰ , 26 ਮਈ – ( ਪੰਜਾਬ ਡਾਇਰੀ ) ਪੰਜਾਬ ਵਿਚ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਐਕਸ਼ਨ ਮੋਡ ਵਿਚ ਹੈ। ਇਸ ਵਿਚਾਲੇ ਅੱਜ ਸੰਗਰੂਰ ਪੁਲਿਸ ਨੇ ਪੈਟਰੋਲ-ਡੀਜ਼ਲ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਦੇ ਕਈ ਟਿਕਾਣਿਆਂ ‘ਤੇ ਅੱਜ ਸਵੇਰੇ ਵੱਡੀ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ। ਸੰਗਰੂਰ ਦੇ ਮਹਿਲਾ ਚੌਕ ਰੋਡ ‘ਤੇ ਇੰਡੀਅਨ ਆਇਲ ਰਿਫਾਇਨਰੀ ਨੇੜੇ ਘਰਾਂ ਤੇ ਢਾਬਿਆਂ ‘ਚ ਪੈਟਰੋਲ ਤੇ ਡੀਜ਼ਲ ਦੀ ਗੈਰ-ਕਾਨੂੰਨੀ ਰਾਸ਼ਨਿੰਗ ਹੋਣ ਦੀ ਸੂਚਨਾ ਮਿਲੀ ਸੀ ਜਿਸ ਮਗਰੋਂ ਪੁਲਿਸ ਨੇ ਛਾਪਾ ਮਾਰਿਆ। ਦੱਸ ਦੇਈਏ ਕਿ ਸੰਗਰੂਰ ਦੇ ਮਹਿਲਾ ਚੌਂਕ ਰੋਡ ‘ਤੇ ਇੰਡੀਅਨ ਆਇਲ ਰਿਫਾਇਨਰੀ ਨੇੜੇ ਘਰਾਂ ਅਤੇ ਢਾਬਿਆਂ ‘ਚ ਪੈਟਰੋਲ ਅਤੇ ਡੀਜ਼ਲ ਦੀ ਭਰਮਾਰ ਹੋਣ ਦੀ ਸੂਚਨਾ ਮਿਲੀ ਸੀ। ਛਾਪੇਮਾਰੀ ਦੌਰਾਨ ਪੁਲੀਸ ਨੇ ਨਾਜਾਇਜ਼ ਤੌਰ ’ਤੇ ਰੱਖਿਆ 3000 ਲੀਟਰ ਤੋਂ ਵੱਧ ਡੀਜ਼ਲ ਤੇ ਪੈਟਰੋਲ ਬਰਾਮਦ ਕੀਤਾ। ਇਸ ਦੌਰਾਨ ਸੰਗਰੂਰ ਪੁਲਿਸ ਵੱਲੋਂ 2 ਦਾਬੇ, 2 ਘਰਾਂ ‘ਚ ਛਾਪੇਮਾਰੀ ਕੀਤੀ ਗਈ ਹੈ। ਹਜ਼ਾਰਾਂ ਲੀਟਰ ਡੀਜ਼ਲ, ਪੈਟਰੋਲ ਅਤੇ ਕੈਮੀਕਲ ਬਰਾਮਦ ਕੀਤਾ ਗਿਆ ਹੈ। ਤੇਲ ਟੈਂਕਰਾਂ ਤੋਂ ਤੇਲ ਕੱਢ ਕੇ ਲੋਕਾਂ ਨੂੰ 1 ਘੱਟ ਰੇਟ ‘ਤੇ ਤੇਲ ਸਪਲਾਈ ਕਰਦੇ ਸਨ। ਪੁਲਿਸ ਦੀ ਛਾਪੇਮਾਰੀ ਕਰੀਬ 5 ਘੰਟੇ ਤੱਕ ਚੱਲੀ। ਮੌਕੇ ‘ਤੇ ਤਾਇਨਾਤ ਭਾਰੀ ਪੁਲਿਸ ਬਲ ਵੱਲੋਂ ਛਾਪੇਮਾਰੀ ਕਰ ਤੇਲ ਦੀ ਰਾਸ਼ਨਿੰਗ ਦਾ ਪਤਾ ਲਗਾਇਆ ਜਾ ਰਿਹਾ ਹੈ। ਇਹ ਲੋਕ ਤੇਲ ਟੈਂਕਰਾਂ ਤੋਂ ਤੇਲ ਕੱਢ ਕੇ ਲੋਕਾਂ ਨੂੰ ਘੱਟ ਰੇਟ ‘ਤੇ ਤੇਲ ਸਪਲਾਈ ਕਰਦੇ ਸਨ। ਇਸ ਦੇ ਨਾਲ ਹੀ ਐਸਐਸਪੀ ਮਨਦੀਪ ਸਿੰਘ ਸਿੱਧੂ ਅਤੇ ਡੀਸੀ ਸੰਗਰੂਰ ਜਰਿੰਦਰ ਜੋਰਵਾਲ ਵੀ ਮੌਕੇ ’ਤੇ ਪੁੱਜੇ।

Related posts

Breaking- ਸੰਵਿਧਾਨ ਦਿਵਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ, ਫਰੀਦਕੋਟ ਦੇ ਹਾਲ ਵਿਖੇ ਸੈਮੀਨਾਰ ਦਾ ਆਯੋਜਨ

punjabdiary

Breaking- ਵੱਡੀ ਖ਼ਬਰ – ਹੁਣ LKG ਤੋਂ UKG ਤੱਕ ਦੀਆਂ ਕਲਾਸਾਂ ਦੇ ਨੰਨ੍ਹੇ-ਮੁੰਨੇ ਬੱਚਿਆਂ ਨੂੰ ਵਰਦੀ ਦੇਵੇਗੀ ਮਾਨ ਸਰਕਾਰ – ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ

punjabdiary

ਟੀਐਮਸੀ ਨੇ ਈਵੀਐਮ ’ਤੇ ਭਾਜਪਾ ਦਾ ‘ਟੈਗ’ ਲੱਗਣ ਦਾ ਦਾਅਵਾ ਕੀਤਾ; ਚੋਣ ਕਮਿਸ਼ਨ ਨੇ ਦਿਤਾ ਜਵਾਬ

punjabdiary

Leave a Comment