Image default
ਤਾਜਾ ਖਬਰਾਂ

ਸੰਤੁਲਿਤ ਖੁਰਾਕ, ਸਵੇਰ-ਸ਼ਾਮ ਦੀ ਸੈਰ ਵਰਗੀਆਂ ਉਸਾਰੂ ਆਦਤਾਂ ਨਾਲ ਹੁੰਦੈ ਬਿਮਾਰੀਆਂ ਤੋਂ ਬਚਾਅ : ਕਟਾਰੀਆ

ਸੰਤੁਲਿਤ ਖੁਰਾਕ, ਸਵੇਰ-ਸ਼ਾਮ ਦੀ ਸੈਰ ਵਰਗੀਆਂ ਉਸਾਰੂ ਆਦਤਾਂ ਨਾਲ ਹੁੰਦੈ ਬਿਮਾਰੀਆਂ ਤੋਂ ਬਚਾਅ : ਕਟਾਰੀਆ

ਡਾ ਸਿਮਰ ਕਟਾਰੀਆ ਨੇ ਬਿਮਾਰੀਆਂ ਤੋਂ ਬਚਣ ਲਈ ਦਿੱਤੇ ਅਨੋਖੇ ਤੇ ਵਧੀਆ ਟਿਪਸ

ਕੋਟਕਪੂਰਾ, 9 ਮਾਰਚ :- ਸੰਤੁਲਿਤ ਖੁਰਾਕ, ਸਵੇਰ-ਸ਼ਾਮ ਦੀ ਸੈਰ, ਉਸਾਰੂ ਸੋਚ, ਹਾਂਪੱਖੀ ਨਜਰੀਆ, ਪੂਰੀ ਨੀਂਦ, ਘੱਟ ਬੋਲਣ ਵਰਗੀਆਂ ਆਦਤਾਂ ਸਾਨੂੰ ਬਿਮਾਰੀਆਂ ਤੋਂ ਬਚਾਅ ਕੇ ਰੱਖਦੀਆਂ ਹਨ। ਸਾਡੀ ਹਰ ਬਿਮਾਰੀ ਦਾ ਇਲਾਜ ਸਾਡੀ ਰਸੋਈ ਵਿੱਚ ਹੈ ਪਰ ਅਣਜਾਣਪੁਣੇ ਕਰਕੇ ਅਸੀਂ ਅਕਸਰ ਆਪਣਾ ਰੋਗ ਵਧਾ ਬੈਠਦੇ ਹਾਂ। ਡਾ ਸਿਮਰ ਕਟਾਰੀਆ ਹਸਪਤਾਲ ਦੇ ਉਦਘਾਟਨੀ ਸਮਾਰੋਹ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਾ. ਸਿਮਰ ਕਟਾਰੀਆ ਨੇ ਆਖਿਆ ਕਿ ਬਹੁਤ ਸਾਰੇ ਇਲਾਜ ਦਵਾਈਆਂ ਤੋਂ ਬਗੈਰ ਵੀ ਸੰਭਵ ਹਨ, ਬੱਸ ਸਾਨੂੰ ਵੱਧ ਤੋਂ ਵੱਧ ਜਾਣਕਾਰੀ ਹੋਣੀ ਚਾਹੀਦੀ ਹੈ। ਡਾ. ਕੇ.ਕੇ. ਕਟਾਰੀਆ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਘਰੇਲੂ ਸੇਵਾਵਾਂ ਨਿਭਾਅ ਰਹੀ ਸੇਵਾਦਾਰਨੀ ਪਰਵਿੰਦਰ ਕੌਰ ਭੋਲੀ ਦੀ ਰਿਬਨ ਕੱਟਣ ਅਰਥਾਤ ਉਦਘਾਟਨ ਕਰਨ ਲਈ ਚੋਣ ਕੀਤੀ ਗਈ। ਉਹਨਾਂ ਦੱਸਿਆ ਕਿ ਕਟਾਰੀਆ ਪਰਿਵਾਰ ਨੇ ਫੈਸਲਾ ਕੀਤਾ ਕਿ ਇਸ ਖੁਸ਼ੀ ਦੇ ਮੌਕੇ ਲਕੀਰ ਤੋਂ ਹਟਵੀਂ ਪਿਰਤ ਪਾਉਣ ਦੀ ਕੌਸ਼ਿਸ਼ ਕੀਤੀ ਜਾਵੇਗੀ, ਜਿਸ ਨੂੰ ਨੇਪਰੇ ਚੜਾ ਕੇ ਸਾਰੇ ਪਰਿਵਾਰ ਨੇ ਖੁਸ਼ੀ ਮਹਿਸੂਸ ਕੀਤੀ। ਉਹਨਾ ਦੱਸਿਆ ਕਿ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਬਾਬਾ ਪੂਰਨ ਸਿੰਘ ਨੇ ਅਰਦਾਸ ਬੇਨਤੀ ਕੀਤੀ, ਭਾਈ ਜੋਗਿੰਦਰ ਸਿੰਘ ਨੇ ਪਵਿੱਤਰ ਹੁਕਮਨਾਮਾ ਲਿਆ, ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸਾਰੀਆਂ ਦੂਰੋਂ ਨੇੜਿਉਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਅਜੈਪਾਲ ਸਿੰਘ ਸੰਧੂ, ਮਨਤਾਰ ਸਿੰਘ ਬਰਾੜ, ਡਾ ਮਨਵੀਰ ਗੁਪਤਾ, ਡਾ ਬੀ.ਕੇ. ਕਪੂਰ, ਡਾ ਅਨੁਰਾਗ ਗਿਰਧਰ, ਡਾ ਜਸਬੀਰ ਸਿੰਘ, ਡਾ ਮੋਹਿਤ ਰਾਜਪੁਰਾ, ਹਰੀਸ਼ ਸੇਤੀਆ, ਡਾ ਅਮਿਤ ਕਟਾਰੀਆ, ਡਾ ਦੀਪਕ ਅਰੋੜਾ, ਨਰੇਸ਼ ਪਾਲ ਕਾਂਸਲ, ਬਲਦੇਵ ਕਟਾਰੀਆ, ਰਾਜੂ ਕੰਡਾ, ਫੂਲਾ ਮਹਿਤਾ, ਲਵਦੀਪ ਮਹਿਤਾ ਸਮੇਤ ਵੱਖ ਵੱਖ ਸੰਸਥਾਵਾਂ, ਜਥੇਬੰਦੀਆਂ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਨੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।

Advertisement

Related posts

Breaking- ਵਿਦਿਆਰਥੀਆਂ ਲਈ ਚੰਗੀ ਖਬਰ, ਹੁਣ ਸਰਕਾਰ ਨੇ ਪੂਰਾ ਹਫ਼ਤਾ ਕੰਮ ਕਰਨ ਦੀ ਦਿੱਤੀ ਇਜਾਜ਼ਤ

punjabdiary

ਕੌਣ ਹੈ ਆਤਿਸ਼ੀ, ਜੋ ਅਰਵਿੰਦ ਕੇਜਰੀਵਾਲ ਦੀ ਥਾਂ ਬਣੇਗੀ ਦਿੱਲੀ ਦੀ ਨਵੀ ਸੀਐਮ? ਜਾਣੋ AAP ਨੇਤਾ ਬਾਰੇ 5 ਗੱਲਾਂ

Balwinder hali

Breaking- ਪੰਜਾਬ ਵਿਚ ਜੇਕਰ ਨਸ਼ਿਆਂ ਦਾ ਖਾਤਮਾ ਕਰਨ ਹੈ ਤਾਂ ਸਰਕਾਰ ਅਫੀਮ ਤੇ ਪੋਸਤ ਦੀ ਖੇਤੀ ਕਰਨ ਦੀ ਇਜ਼ਾਜਤ ਦੇਵੇ – BJP ਵਿਧਾਇਕ

punjabdiary

Leave a Comment